
ਦੋਵਾਂ ਕੋਲੋਂ 83 ਲੱਖ ਰੁ. ਨਕਦੀ, ਗੈਰ-ਕਾਨੂੰਨੀ ਹਥਿਆਰਾਂ ਸਮੇਤ ਦੋ ਵਿਅਕਤੀ ਕੀਤੇ ਕਾਬੂ
Batala News: ਬਟਾਲਾ ਪੁਲਿਸ ਵੱਲੋਂ USA ਅਧਾਰਤ ਗੁਰਦੇਵ ਜਸਲ ਵੱਲੋਂ ਚਲਾਏ ਜਾ ਰਹੇ ਐਕਟਿਵ ਵਿਰੋਤੀ ਰੰਗ ਦਾ ਪਰਦਾਫਾਸ਼ ਕਰਕੇ ਕਰੀਬ 83 ਲੱਖ ਰੁਪਏ, 02 ਲਗਜਰੀ ਗੱਡੀਆਂ ਅਤੇ ਨਜਾਇਜ ਹਥਿਆਰ ਗੋਲੀ ਸਿੱਕਾ ਬਰਾਮਦ ਕਰਨ ਵਿੱਚ ਮਿਲੀ ਸਫਲਤਾ ਅਤੇ ਇਸ ਕੇਸ ਵਿੱਚ ਸ਼ਾਮਲ ਪੁਲਿਸ ਮੁਲਾਜਮ ਨੂੰ ਮੁਅੱਤਲ ਕੀਤਾ ਗਿਆ।
ਬਟਾਲਾ ਪੁਲਿਸ ਵੱਲੋਂ ਬਟਾਲਾ ਅਤੇ ਗੁਰਦਾਸਪੁਰ ਦੇ ਇਲਾਕੇ ਦੇ ਨਾਲ ਲੱਗਦੇ ਵਪਾਰੀ ਵਰਗ ਨੂੰ ਧਮਕਾ ਦੇ ਉਹਨਾਂ ਪਾਸ ਵਿਰੋਤੀਆਂ ਹਾਸਲ ਕਰਨ ਵਾਲੇ ਗਿਰੋਹ ਨੂੰ ਟਰੇਸ ਕਰਕੇ ਇੱਕ ਮੁਲਜਮ ਸਮੇਤ ਇੱਕ ਪੁਲਿਸ ਮੁਲਾਜਮ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਕਰੀਬ 13 ਲੱਖ, ਇੱਕ ਪਿਸਟਲ 32 ਬੇਰ ਸਮੇਂ 02 ਜਿੰਦਾ ਰੋਂਦ, ਇੱਕ ਫਾਰਚੂਨਰ ਗੱਡੀ ਅਤੇ ਇੱਕ ਸਕਾਰਪਿਓ ਗੱਡੀ ਬ੍ਰਾਮਦ ਕਰਨ ਵਿੱਚ ਭਾਰੀ ਸਫਲਤਾ ਹਾਸਲ ਕੀਤੀ ਹੈ।
ਸੁਹੇਲ ਮੀਰ, ਆਈ.ਪੀ.ਐਸ. ਐਸ.ਐਸ.ਪੀ. ਬਟਾਲਾ ਵੱਲੋਂ ਪ੍ਰੈਸ ਨੂੰ ਦੱਸਿਆ ਗਿਆ ਕਿ ਮਿਤੀ 14-02-2025 ਨੂੰ ਐਸ.ਐਚ.ਓ ਥਾਣਾ ਸਦਰ ਬਟਾਲਾ ਨੂੰ ਇਤਲਾਹ ਮਿਲੀ ਕਿ ਏ.ਐਸ.ਆਈ. ਸੁਰਜੀਤ ਸਿੰਘ ਜੇ ਥਾਣਾ ਸਦਰ ਬਟਾਲਾ ਅਧੀਨ ਆਉਂਦੀ ਪੁਲਿਸ ਚੁੱਕੀ ਸੇਖੂਪੁਰ ਵਿਖੇ ਤਾਇਨਾਤ ਹੈ, ਜਿਸਨੇ ਕਾਫੀ ਪੈਸਾ ਇਕੱਠਾ ਕਰਕੇ ਆਪਣੇ ਘਰ ਰੱਖਿਆ ਹੋਇਆ ਹੈ। ਜੇਕਰ ਰੇਡ ਕੀਤਾ ਜਾਵੇ ਤਾਂ ਬ੍ਰਾਮਦੀ ਹੋ ਸਕਦੀ ਹੈ. ਇਸ ਸਬੰਧ ਵਿੱਚ ਮੁਕੱਦਮਾ ਨੰਬਰ 14 ਮਿਤੀ 14-02-2025 ਜੁਰਮ 07.13(2) ਰਿਸ਼ਵਤ ਐਕਟ ਥਾਣਾ ਸਦਰ ਬਟਾਲਾ ਵਿਖੇ ਦਰਜ ਕੀਤਾ ਗਿਆ ਅਤੇ ਇਸ ਕੋਸ਼ ਦੀ ਤਫਤੀਸ਼ ਸ੍ਰੀ ਵਿਪਨ ਕੁਮਾਰ, ਡੀ.ਐਸ.ਪੀ ਫਤਹਿਗੜ੍ਹ ਚੂੜੀਆਂ ਵੱਲੋਂ ਕਾਰਵਾਈ ਅਰੰਭ ਕੀਤੀ ਗਈ ਦੋਰਾਨੇ ਤਫਤੀਸ਼ ਏ.ਐਸ.ਆਈ. ਸੁਰਜੀਤ ਸਿੰਘ ਮੋਜੂਦਗੀ ਵਿੱਚ ਉਸਦੇ ਘਰ ਵਾਕਿਆ ਹਰਨਾਮ ਨਗਰ ਬਟਾਲਾ ਦੀ ਤਲਾਸੀ ਕਰਨ ਤੇ ਘਰ ਵਿੱਚ ਨੋਟਾਂ ਨਾਲ ਭਰੇ ਇੱਕ ਬੇਗ ਅਤੇ ਇੱਕ ਬੋਰੀ ਪਲਾਸਟਿਕ ਨੂੰ ਕਾਨੂੰਨੀ ਨਿਯਮਾਂ ਮੁਤਾਬਿਕ ਚੈੱਕ ਕੀਤੇ ਜਾਣ ਤੇ ਕੁੱਲ ਰਕਮ 76,32000/-ਰੁਪਏ ਭਾਰਤੀ ਕਰੰਸੀ ਨੋਟ ਬ੍ਰਾਮਦ ਹੋਏ। ਅਤੇ ਏ.ਐਸ.ਆਈ. ਸੁਰਜੀਤ ਸਿੰਘ ਦੀ ਗ੍ਰਿਫਤਾਰੀ ਅਮਲ ਵਿੱਚ ਲਿਆਂਦੀ ਗਈ।
ਐਸ.ਐਸ.ਪੀ. ਬਟਾਲਾ ਜੀ ਵੱਲੋਂ ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ ਇਸ ਕੇਸ ਵਿੱਚ ਇੰਨੀ ਵੱਡੀ ਰਕਮ ਪੁਲਿਸ ਕਰਮਚਾਰੀ ਪਾਸੋਂ ਬ੍ਰਾਮਦ ਹੋਣ ਕਰਕੇ ਐਸ.ਐਸ.ਪੀ. ਬਟਾਲਾ ਵੱਲੋ ਖੁੱਦ ਇਸ ਕੇਸ ਵਿੱਚ ਬੈਕਵਰਡ ਅਤੇ ਫਾਰਵਰਡ ਲਿੰਕ ਤਸਦੀਕ ਕਰਨ ਲਈ ਸਪੈਸਲ ਟੀਮ ਨਿਯੁਕਤ ਕੀਤੀ ਗਈ ਅਤੇ ਪਾਇਆ ਗਿਆ ਕਿ ਏ. ਐਸ. ਆਈ. ਸੁਰਜੀਤ ਸਿੰਘ ਨੂੰ ਵਿਦੇਸ਼ ਤੋਂ ਇੱਕ ਸ਼ਾਹ ਨਾਮ ਦੇ ਵਿਅਕਤੀ ਵੱਲੋਂ ਕਾਲ ਆਉਂਦੀ ਹੈ, ਜੋ ਕਿ ਉਸਨੂੰ ਪੈਸੇ ਭੇਜਦਾ ਹੈ ਅਤੇ ਆਸ ਪਾਸ ਦੇ ਇਲਾਕੇ ਵਿੱਚ ਰਹਿੰਦੇ ਵਪਾਰੀ ਵਰਗ ਦੇ ਲੋਕਾਂ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਦੇ ਕੇ ਇਹ ਪੈਸੇ ਇਕੱਠੇ ਕੀਤੇ ਜਾਂਦੇ ਹਨ, ਜੋ ਇਹ ਰਕਮ ਉਸ ਤੱਕ ਇਹ ਪੈਸੇ ਪਹੁੰਚਦੀ ਹੈ। ਏ.ਐਸ.ਆਈ. ਸੁਰਜੀਤ ਸਿੰਘ ਨੇ ਮੰਨਿਆ ਕਿ ਉਹ ਹੁਣ ਤੱਕ 02 ਕਰੋੜ ਤੋਂ ਵੱਧ ਰਕਮ ਹਾਸਲ ਕਰ ਚੁੱਕਾ ਹੈ ਅਤੇ ਹਾਸਲ ਕੀਤੀ ਰਕਮ ਵਿੱਚੋਂ ਉਸਨੇ ਇੱਕ ਫਾਰਚੂਨਰ ਗੱਡੀ ਕੀਮਤੀ 53 ਲੱਖ ਰੁਪਏ, ਇੱਕ ਪਲਾਟ ਕਾਹਨੂੰਵਾਨ ਰੋਡ ਬਟਾਲਾ ਵਿਖੇ ਖਰੀਦ ਕੀਤਾ ਹੈ।
ਐਸ.ਐਸ.ਪੀ. ਬਟਾਲਾ ਜੀ ਵੱਲੋਂ ਦੱਸਿਆ ਕਿ ਇਸ ਕੇਸ ਦੀ ਪੜਤਾਲ ਦੌਰਾਨ ਅਕੁੰਜ ਮੈਨੀ ਪੁੱਤਰ ਵਿਕੀਪਾਲ ਮੈਨੀ ਵਾਸੀ ਬਾਬਾ ਕਾਰ ਕਲੋਨੀ, ਕਲਾਨੌਰ ਤਸਦੀਕ ਹੋਣ ਤੇ ਉਸਨੂੰ ਮਿਤੀ 16-02-2025 ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਪਾਸੇ ਇੱਕ ਪਿਸਟਲ 32 ਬੋਰ ਸਮੇਤ 02 ਰੋਂਦ ਜਿੰਦਾ ਅਤੇ 5.91,500/-ਰੁਪਏ ਅਤੇ ਇੱਕ ਸਕਾਰਪੀਓ ਗੱਡੀ ਆਪਣੇ ਸਾਥੀਆਂ ਨਾਲ ਰਲ ਕੇ ਵਿਦੇਸ਼ ਵਿੱਚ ਬੈਠੇ ਲੰਡਾ ਗੈਂਗਸਟਰ ਦੇ ਕਹਿਣ ਤੇ ਵਿਰੋਤੀਆਂ ਦਾ ਧੰਦਾ ਕਰਦੇ ਹਨ। ਮਿਤੀ 04-02-2025 ਨੂੰ ਵਿਦੇਸ਼ ਵਿੱਚ ਬੈਠੇ ਜੈਸਲ ਲੰਡਾ ਵੱਲੋਂ ਕਲਾਨੌਰ ਪੈਟਰੋਲ ਪੰਪ ਤੇ ਉਸ ਪਾਸੋਂ ਫਾਇਰ ਕਰਵਾ ਕੇ ਇੱਕ ਕਰੋੜ ਰੁਪਏ ਦੀ ਫਿਰੋਤੀ ਮੰਗੀ ਗਈ ਸੀ ਜਿਸ ਵਿੱਚ ਉਸਨੂੰ 30 ਲੱਖ ਰੁਪਏ ਉਸਨੂੰ ਮਿਲੇ ਸੀ ਜੋ ਉਸਨੇ ਸੁਰਜੀਤ ਸਿੰਘ ਤੱਕ ਪਹੁੰਚਾ ਦਿੱਤੇ ਸੀ।
ਇਸ ਮੁਕੱਦਮਾ ਵਿੱਚ ਤਫਤੀਸ ਦੋਰਾਨ ਇਹ ਪਾਇਆ ਗਿਆ ਹੈ ਕਿ ਏ.ਐਸ.ਆਈ. ਸੁਰਜੀਤ ਸਿੰਘ ਪਾਸੋਂ ਬ੍ਰਾਮਦ ਹੋਈ ਰਕਮ ਅਤੇ ਅਕੁੰਸ਼ ਮੈਨੀ ਪਾਸੋਂ ਰਕਮ ਕਰੀਬ 83 ਲੱਖ ਰੁਪਏ, ਇੱਕ ਪਿਸਟਲ 32 ਬੋਰ ਸਮੇ 02 ਜਿੰਦਾ ਰੋਂਦ, ਇੱਕ ਫਾਰਚੂਨਰ ਗੱਡੀ ਅਤੇ ਇੱਕ ਸਕਾਰਪਿਓ ਗੱਡੀ ਦਾ ਫਿਰੋਤੀ ਨਾਲ ਸਬੰਧ ਹੋਣ ਕਰਕੇ ਮੁਕੱਦਮਾ ਵਿੱਚ ਤਫਤੀਸ਼ ਜੁਰਮ ਰਿਸ਼ਵਤ ਐਕਟ ਤੋਂ ਬਦਲ ਕੇ ਜੁਰਮ 308 (2) 111,61(2) ਬੀ.ਐਨ.ਐਸ. ਵਿੱਚ ਤਬਦੀਲ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ।
ਐਸ.ਐਸ.ਪੀ. ਬਟਾਲਾ ਜੀ ਨੇ ਦੱਸਿਆ ਕਿ ਜਿੱਥੇ ਇਸ ਮੁਕੱਦਮਾ ਵਿੱਚ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਟ੍ਰੇਸ ਕਰਕੇ ਗ੍ਰਿਫਤਾਰ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ, ਉਥੇ ਹੀ ਇਸ ਮਾਮਲੇ ਦੀ ਗੰਭੀਰਤਾ ਨੂੰ ਮੁੱਖ ਰੱਖਦੇ ਹੋਏ ਏ.ਐਸ.ਆਈ. ਸੁਰਜੀਤ ਨੂੰ ਭਾਰਤੀਯ ਸੰਵੀਧਾਨ ਦੀ ਧਾਰਾ 311 (2) (ਬੀ) ਤਹਿਤ ਮਹਿਕਮਾ ਪੰਜਾਬ ਪੁਲਿਸ ਵਿੱਚੋਂ ਡਿਸਮਿਸ ਕੀਤਾ ਗਿਆ ਹੈ।