
ਉਕਤ ਪੰਜੇ ਮੈਂਬਰ ਪਹਿਲਾਂ ਹੀ ਜਥੇਦਾਰ ਨੂੰ ਸੌਂਪ ਚੁੱਕੇ ਹਨ ਰਿਪੋਰਟ
ਭਰਤੀ ਸਬੰਧੀ ਬਣਾਈ ਗਈ ਸੱਤ ਮੈਂਬਰੀ ਕਮੇਟੀ ਜਿਸ ਦੇ ਵਿਚੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਕਿਰਪਾਲ ਸਿੰਘ ਬਡੂੰਗਰ ਵਲੋਂ ਅਸਤੀਫ਼ਾ ਦਿਤਾ ਗਿਆ ਸੀ ਤੇ ਬਾਕੀ ਦੇ ਪੰਜ ਮੈਂਬਰੀ ਕਮੇਟੀ ਅੱਜ ਜਥੇਦਾਰ ਜੀ ਨਾਲ ਮੁਲਾਕਾਤ ਕਰਨ ਲਈ ਉਹਨਾਂ ਦੇ ਘਰ ਪਹੁੰਚਣਗੇ।
ਫਿਲਹਾਲ ਦੋ ਮੈਂਬਰ ਇਕਬਾਲ ਸਿੰਘ ਝੂੰਦਾ ਅਤੇ ਮਨਪ੍ਰੀਤ ਸਿੰਘ ਇਆਲੀ ਪਿਛਲੇ ਅੱਧੇ ਘੰਟੇ ਤੋਂ ਜੱਥੇਦਾਰ ਜੀ ਦੇ ਨਿਵਾਸ ਸਥਾਨ ਤੇ ਉਨ੍ਹਾਂ ਨਾਲ ਕਰ ਰਹੇ ਨੇ ਗੱਲਬਾਤ। ਥੋੜੀ ਦੇਰ ਵਿਚ ਹੀ ਬਾਕੀ ਦੇ ਤਿੰਨ ਮੈਂਬਰ ਵੀ ਪਹੁੰਚਣਗੇ ਅਤੇ ਗੱਲਬਾਤ ਕਰਨਗੇ।
ਫਿਲਹਾਲ ਪੰਜ ਮੈਂਬਰੀ ਕਮੇਟੀ ਵਲੋਂ ਅੱਜ ਜਥੇਦਾਰ ਜੀ ਨਾਲ ਮੁਲਾਕਾਤ ਕਰ ਕੇ ਭਰਤੀ ਸਬੰਧੀ ਕੀ ਫ਼ੈਸਲਾ ਲੈਣਗੇ।