ਕਾਂਗਰਸ ਦੇ ਸੀਨੀਅਰ ਨੇਤਾਵਾਂ ਦਾ ਇੱਕ ਵਫਦ ਪ੍ਰਦੀਪ ਛਾਬੜਾ ਦੀ ਅਗਵਾਈ 'ਚ ਡੀਜੀਪੀ ਤੇਜਿੰਦਰ ਲੂਥਰਾ ਨੂੰ ਮਿਲਿਆ।
ਕਾਂਗਰਸ ਦੇ ਸੀਨੀਅਰ ਨੇਤਾਵਾਂ ਦਾ ਇੱਕ ਵਫਦ ਪ੍ਰਦੀਪ ਛਾਬੜਾ ਦੀ ਅਗਵਾਈ 'ਚ ਡੀਜੀਪੀ ਤੇਜਿੰਦਰ ਲੂਥਰਾ ਨੂੰ ਮਿਲਿਆ। ਵਫਦ 'ਚ ਰਾਮਪਾਲ ਸ਼ਰਮਾ, ਸੁਭਾਸ਼ ਚਾਵਲਾ, ਮੁਹੰਮਦ ਸਦੀਕ ,ਜਤਿੰਦਰ ਭਾਟੀਆ , ਭੂਪਿੰਦਰ ਬੜਹੇੜੀ , ਹਰਫੂਲ ਕਲਿਆਣ, ਦਵਿੰਦਰ ਬਬਲਾ ਸਮੇਤ ਕਈ ਨੇਤਾ ਸ਼ਾਮਿਲ ਸਨ। ਕਾਂਗਰਸ ਨੇਤਾਵਾਂ ਨੇ ਸ਼ਹਿਰ 'ਚ ਲਗਾਤਾਰ ਵਿਗੜਦੀ ਕਾਨੂੰਨ ਵਿਵਸਥਾ 'ਤੇ ਜ਼ਾਹਿਰ ਕੀਤੀ ਅਤੇ 12 ਸਾਲਾਂ ਲੜਕੀ ਦੇ ਨਾਲ ਹੋਏ ਬਲਾਤਕਾਰ ਮਾਮਲੇ 'ਚ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਪਿਛਲੇ 10 ਦਿਨਾਂ 'ਚ ਚੰਡੀਗੜ ਵਿੱਚ ਔਰਤਾਂ ਦੇ ਖਿਲਾਫ ਦਾ ਤੀਜਾ ਵੱਡਾ ਮਾਮਲਾ ਹੋਇਆ ਹੈ। ਛਾਬੜਾ ਨੇ ਕਿਹਾ ਕਿ ਚੰਡੀਗੜ ਅਨਸੇਫ ਹੋ ਗਿਆ ਹੈ। ਸੜਕਾਂ 'ਤੇ ਅਵਾਰਾ ਮੁੰਡਿਆਂ ਦਾ ਹੁੜਦੰਗ ਆਮ ਗੱਲ ਹੈ। ਨਾਲ ਹੀ ਸ਼ਹਿਰ ਦੇ ਆਮ ਲੋਕਾਂ ਅਤੇ ਸਟੂਡੈਂਟਸ ਪਾਰਟੀ ਏਬੀਵੀਪੀ ਅਤੇ ਐੱਸਐੱਫਐੱਸ ਨੇ ਵੀ ਰੋਸ ਪ੍ਰਗਟ ਕੀਤਾ ।