
ਪੰਜਾਬ ਯੂਨੀਵਰਸਟੀ ਵਿਚ ਵੀ ਚੱਲ ਰਹੀਆਂ ਪ੍ਰੀਖਿਆਵਾਂ ਵੀ ਉਸੇ ਤਰ੍ਹਾਂ ਚਲਦੀਆਂ ਰਹਿਣਗੀਆਂ
ਚੰਡੀਗੜ੍ਹ(ਤਰੁਣ ਭਜਨੀ/ਅਮਰਜੀਤ ਬਠਲਾਣਾ): ਚੰਡੀਗੜ੍ਹ ਵਿਚ ਲਗਾਤਾਰ ਵਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਵੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਸਾਰੇ ਸਿਖਿਆ ਅਦਾਰਿਆਂ ਨੂੰ 31 ਮਾਰਚ ਤਕ ਬੰਦ ਕਾਰਨ ਦਾ ਫ਼ੈਸਲਾ ਕੀਤਾ ਹੈ। ਸੋਮਵਾਰ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨਾਲ ਹੋਈ ਵਾਰ ਰੂਮ ਦੀ ਮੀਟਿੰਗ ਵਿਚ ਇਸ ਸਬੰਧੀ ਐਲਾਨ ਕੀਤਾ ਗਿਆ।
school
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਪਹਿਲਾਂ ਹੀ ਸਾਰੇ ਸਿਖਿਆ ਅਦਾਰਿਆਂ ਨੂੰ 31 ਮਾਰਚ ਤਕ ਬੰਦ ਕਰ ਦਿਤੇ ਗਏ ਹਨ। ਸਕੂਲਾਂ ਵਿਚ ਵਿਦਿਆਰਥੀਆਂ ਨੂੰ ਛੱਡ ਕੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਨੂੰ ਸਕੂਲਾਂ ਅਤੇ ਕਾਲਜਾਂ ਵਿਚ ਆਉਣ ਦੇ ਆਦੇਸ਼ ਦਿਤੇ ਗਏ ਹਨ। ਇਸ ਦੇ ਨਾਲ ਹੀ ਤੀਜੀ ਅਤੇ ਅੱਠਵੀਂ ਜਮਾਤ ਦੇ ਚੱਲ ਰਹੀਆਂ ਪ੍ਰੀਖਿਆਵਾਂ ਉਸ ਤਰਾਂ ਜਾਰੀ ਰਹਿਣਗੀਆਂ ਅਤੇ 9 ਤੇ 11ਵੀਂ ਬਾਰੇ ਸਮੀਖਿਆ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਕੋਈ ਫ਼ੈਸਲਾ ਲਿਆ ਜਾਵੇਗਾ। ਪੰਜਾਬ ਯੂਨੀਵਰਸਟੀ ਵਿਚ ਵੀ ਚੱਲ ਰਹੀਆਂ ਪ੍ਰੀਖਿਆਵਾਂ ਵੀ ਉਸੇ ਤਰ੍ਹਾਂ ਚਲਦੀਆਂ ਰਹਿਣਗੀਆਂ। ਅੱਜ ਹੋਈ ਮੀਟਿੰਗ ਵਿਚ ਪ੍ਰਸ਼ਾਸਨ ਨੇ ਕੁੱਝ ਹੋਰ ਵੱਡੇ ਫੈਸਲੇ ਵੀ ਲਏ ਹਨ।
Exam
ਇਸ ਤੋਂ ਇਲਾਵਾ ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਸ਼ਹਿਰ ਵਿਚ ਜਨਤਕ ਤੌਰ ’ਤੇ ਹੋਲੀ ਮਨਾਉਣ ’ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਲੋਕ ਘਰਾਂ ਵਿਚ ਰਹਿ ਕੇ ਹੀ ਹੋਲੀ ਮੰਨਾ ਸਕਦੇ ਹਨ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਇਹ ਵੀ ਆਦੇਸ਼ ਦਿੱਤਾ ਹੈ ਕਿ ਰੈਸਟੋਰੈਂਟ ਅਤੇ ਹੋਰ ਖਾਣ-ਪੀਣ ਵਾਲੀ ਥਾਵਾਂ ਨੂੰ ਸਿਰਫ ਰਾਤੀ 11 ਵਜੇ ਤਕ ਹੀ ਖੋਲ੍ਹਿਆ ਜਾ ਸਕਦਾ ਹੈ ਅਤੇ ਇਨਾ ਥਾਵਾਂ ਵਿਚ ਲੋਕਾਂ ਦੇ ਬੈਠਣ ਦੀ ਕਪੈਸਿਟੀ ਈ 50 ਫੀਸਦੀ ਹੋਵੇਗੀਭ ਇਸ ਦੇ ਨਾਲ ਹੀ ਸ਼ਹਿਰ ਵਿਚ ਸਟੇਟ ਮਿਊਜ਼ੀਅਮ, ਲਾਇਬ੍ਰੇਰੀ, ਆਡੀਟੋਰਿਅਮ, ਥੀਏਟਰ ਆਦਿ ਵੀ ਬੱਦ ਰਹਿਣਗੇ। ਕਿਸੇ ਵੀ ਪ੍ਰਦਰਸ਼ਨੀ, ਮੇਲੇ ਲਈ ਹੁਣ ਅੱਗੇ ਕੋਈ ਮਨਜ਼ਸ਼੍ਰਰੀ ਨਹੀਂ ਦਿਤੀ ਜਾਵੇਗੀ। ਕੋਈ ਵੀ ਪ੍ਰੋਗਰਾਮ ਕਰਨ ਤੋਂ ਪਹਿਲਾਂ ਡੀਸੀ ਤੋਂ ਮਨਜ਼ਸ਼੍ਰਰੀ ਲੈਣੀ ਲਾਜ਼ਮੀ ਹੋਵੇਗੀ।
corona
ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਇਹ ਵੀ ਫ਼ੈਸਲਾ ਲਿਆ ਹੈ ਕਿ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਨੂੰ ਕਰਨ ਲਈ ਕੋਰੋਨਾ ਪ੍ਰੋਟੋਕਾਲ ਦਾ ਹਰ ਹਾਲ ਵਿਚ ਪਾਲਨ ਕਰਨਾ ਪਵੇਗਾ। ਸ਼ਹਿਰ ਵਿਚ ਭੀੜ ਵਾਲੀ ਥਾਵਾਂ ਤੇ ਸਖ਼ਤੀ ਨਾਲ ਨਿਗਰਾਨੀ ਕੀਤੀ ਜਾਵੇਗੀ।