ਤੇਜ਼ ਹਵਾਵਾਂ ਨਾਲ ਪਏ ਮੀਂਹ ਨੇ ਵਧਾਈ ਕਿਸਾਨਾਂ ਦੀ ਚਿੰਤਾ
Published : Mar 23, 2021, 12:33 pm IST
Updated : Mar 23, 2021, 12:33 pm IST
SHARE ARTICLE
Wheat crop damaged by strong winds and rains
Wheat crop damaged by strong winds and rains

ਖੇਤਾਂ 'ਚ ਵਿਛੀਆਂ ਫਸਲਾਂ

ਮੁਹਾਲੀ: ਪੰਜਾਬ ਵਿਚ ਦੇਰ ਰਾਤ ਪਏ ਮੀਂਹ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿਤੀਆਂ ਹਨ। ਮੀਂਹ ਨਾਲ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਦੇਖਣ ਨੂੰ ਮਿਲਿਆ। ਬੀਤੇ ਕਲ ਸ਼ਾਮ ਨੂੰ ਸੂਬੇ ਦੇ ਕਈ ਇਲਾਕਿਆਂ ਵਿਚ ਹਲਕੀ ਬਾਰਸ਼ ਸ਼ੁਰੂ ਹੋ ਗਈ ਸੀ ਪਰ ਅੱਧੀ ਕੁ ਰਾਤ ਨੂੰ ਮੌਸਮ ਨੇ ਰੰਗ ਪੂਰੀ ਤਰ੍ਹਾਂ ਬਦਲ ਲਿਆ।

Wheat CropWheat crop damaged by strong winds and rains

ਇਸ ਤੋਂ ਬਾਅਦ ਤੇਜ਼ ਹਵਾਵਾਂ ਚਲੀਆਂ ਤੇ ਪੂਰੇ ਪੰਜਾਬ ਵਿਚ ਹਲਕੇ ਤੋਂ ਭਾਰੀ ਬਾਰਸ਼ ਹੋਈ। ਪੰਜਾਬ ਦੇ ਕੁੱਝ ਥਾਵਾਂ ਤੋਂ ਗੜ੍ਹੇਮਾਰੀ ਦੀਆਂ ਖ਼ਬਰਾਂ ਵੀ ਮਿਲੀਆਂ ਹਨ। 
ਪਿੰਡ ਸਿੱਧੂਪਰ, ਸਾਬੂਵਾਲ, ਕਰਾਂ, ਸਰਦਾਰ ਵਾਲਾ ਸਮੇਤ ਲਗਭਗ ਬਲਾਕ ਦੇ ਸਾਰੇ ਪਿੰਡਾਂ ਵਿਚ ਕਣਕ ਦੀ ਪੱਕੀ ਹੋਈ ਫਸਲ, ਸਬਜ਼ੀਆਂ, ਹਰਾ ਚਾਰਾ ਆਦਿ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ।

Wheat crop damaged by strong winds and rainsWheat crop damaged by strong winds and rains

ਅੱਜ ਕਲ ਦੇ ਦਿਨਾਂ ਵਿਚ ਕਣਕ ਦੀ ਫ਼ਸਲ ਪੱਕਣ ਲਈ ਬਿਲਕੁਲ ਤਿਆਰ ਹੋ ਚੁੱਕੀ ਹੈ। ਬੇਮੌਸਮੀ ਪਏ ਮੀਂਹ ਨੇ ਸਾਰੀ ਦੀ ਸਾਰੀ ਕਣਕ ਜ਼ਮੀਨ ਦੇ ਵਿਛਾ ਦਿਤੀ ਹੈ ਜਿਸ ਦੇ ਨਾਲ ਜਿੱਥੇ ਕਣਕ ਦੇ ਝਾੜ ਵਿਚ ਕਾਫ਼ੀ ਵੱਡਾ ਅਸਰ ਪਵੇਗਾ, ਉਥੇ ਹੀ ਕਣਕ ਦੀ ਕਟਾਈ ਲਈ ਮਹਿੰਗੀ ਲੇਬਰ ਅਤੇ ਕੰਬਾਈਨ ਨੂੰ ਵੱਧ ਪੈਸੇ ਦੇਣੇ ਪੈਣਗੇ।

Wheat crop damaged by strong winds and rainsWheat crop damaged by strong winds and rains

ਕਿਸਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਪਹਿਲਾਂ ਹੀ ਮਾੜੇ ਦਿਨ ਚੱਲ ਰਹੇ ਹਨ ਕਿਉਂਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਜ਼ਿਆਦਾਤਰ ਕਿਸਾਨ ਦਿੱਲੀ ਦੇ ਮੋਰਚੇ ਉਤੇ ਬੈਠੇ ਹਨ ਪ੍ਰੰਤੂ ਫ਼ਸਲ ਪੱਕਣ ਕਾਰਨ ਅਸੀ ਕੁੱਝ ਲੋਕ  ਅਪਣੀਆਂ-ਅਪਣੀਆਂ ਫ਼ਸਲਾਂ ਦੀ ਕਟਾਈ ਲਈ ਪਿੰਡਾਂ ਨੂੰ ਵਾਪਸ ਆਏ ਹਾਂ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚਰਚਾ ਦੌਰਾਨ ਆਹਮੋ-ਸਾਹਮਣੇ ਹੋ ਗਏ ਬੀਜੇਪੀ ਤੇ ਕਾਂਗਰਸ ਦੇ ਵੱਡੇ ਲੀਡਰ "ਗ਼ਰੀਬੀ ਤਾਂ ਹਟੀ ਨਹੀਂ, ਗ਼ਰੀਬ ਹੀ ਹਟਾ ਦਿੱਤੇ"

16 May 2024 9:42 AM

ਚੋਣਾਂ ਤੋਂ ਪਹਿਲਾਂ ਮੈਦਾਨ ਛੱਡ ਗਏ ਅਕਾਲੀ, ਨਹੀਂ ਮਿਲਿਆ ਨਵਾਂ ਉਮੀਦਵਾਰ?

16 May 2024 9:28 AM

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM
Advertisement