
ਆਖ਼ਰ ਕੈਨੇਡਾ 'ਚ ਪੰਜਾਬੀ ਵਿਦਿਆਰਥੀ ਨੇ ਕਿਉਂ ਕੀਤੀ ਖ਼ੁਦਕੁਸ਼ੀ?
ਟੋਰਾਟੋ, 22 ਮਾਰਚ : ਬੀਤੇ ਦਿਨ ਕੈਨੇਡਾ ਦੇ ਟੋਰਾਟੋ ਦੇ ਲਾਗੇ ਕਿੰਗ ਸਿਟੀ ਵਿਖੇ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸਦਰਵਾਲਾ ਨਾਲ ਸਬੰਧਤ ਇਕ ਅੰਤਰ-ਰਾਸ਼ਟਰੀ ਵਿਦਿਆਰਥੀ ਵਰਿੰਦਰ ਸਿੰਘ ਸੰਧੂ ਵਲੋਂ ਰੇਲਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ | ਵਿਦਿਆਰਥੀ ਬਾਰੇ ਪਤਾ ਲਗਿਆ ਹੈ ਕਿ ਉਹ ਵਿੱਤੀ ਅਤੇ ਇਮੀਗ੍ਰੇਸ਼ਨ ਨਾਲ ਸਬੰਧਤ ਆ ਰਹੀਆਂ ਮੁਸ਼ਕਲਾਂ ਕਾਰਨ ਮਾਨਸਿਕ ਤਣਾਅ ਦਾ ਸ਼ਿਕਾਰ ਸੀ | ਜਾਣਕਾਰੀ ਮੁਤਾਬਕ ਮਿ੍ਤਕ ਨੌਜਵਾਨ ਕੈਨੇਡਾ ਵਿਖੇ ਪੜ੍ਹਨ ਆਇਆ ਸੀ | ਨੌਜਵਾਨ ਦਾ ਸਟੱਡੀ ਪਰਮਿਟ ਵੀ ਖ਼ਤਮ ਹੋ ਗਿਆ ਸੀ, ਆਰਥਕ ਹਾਲਾਤ ਖਰਾਬ ਸਨ ਤੇ ਕਾਲਜ ਵਲੋਂ ਉਸ ਨੂੰ ਸਸਪੈਂਡ ਕਰ ਦਿਤਾ ਗਿਆ ਸੀ | ਇਸ ਤੋਂ ਪਹਿਲਾਂ ਨੌਜਵਾਨ ਮਾਨਸਿਕ ਤਣਾਅ ਦੇ ਕਾਰਨ ਹਸਪਤਾਲ 'ਚ ਵੀ ਭਰਤੀ ਰਿਹਾ ਸੀ | ਨੌਜਵਾਨ ਦੇ ਦੋਸਤਾਂ ਵਲੋਂ ਉਸ ਦਾ ਕੈਨੇਡਾ ਵਿਚ ਹੀ ਅੰਤਮ ਸਸਕਾਰ ਕਰ ਦਿimageਤਾ ਗਿਆ ਹੈ |