Ludhiana News: ਹੋਲੇ ਮੁਹੱਲੇ ਲਈ ਆਨੰਦਪੁਰ ਸਾਹਿਬ ਜਾ ਰਹੀ ਟਰਾਲੀ ਨੇ 2 ਬੱਚਿਆਂ ਨੂੰ ਕੁਚਲਿਆ, ਇਕ ਦੀ ਮੌਤ
Published : Mar 23, 2024, 1:15 pm IST
Updated : Mar 23, 2024, 3:09 pm IST
SHARE ARTICLE
A trolley crushed 2 children in Ludhiana News
A trolley crushed 2 children in Ludhiana News

Ludhiana News: ਟੱਕਰ ਮਾਰਨ ਤੋਂ ਬਾਅਦ ਸੰਗਤ ਹੋਈ ਫਰਾਰ

A trolley crushed 2 children in Ludhiana News: ਜਗਰਾਓਂ ਸ਼ਹਿਰ ਤੋਂ ਕੁਝ ਦੂਰੀ 'ਤੇ ਪੈਂਦੇ ਪਿੰਡ ਸਿੱਧਵਾਂ ਬੇਟ ਪਿੰਡ ਖੁਰਸ਼ੈਦਪੁਰ ਵਿਖੇ ਆਨੰਦਪੁਰ ਸਾਹਿਬ ਦੇ ਹੋਲਾ ਮੁਹੱਲਾ ਵਿਖੇ ਸ਼ਰਧਾਲੂਆਂ ਨਾਲ ਲੱਦੀ ਜਾ ਰਹੀ ਟਰਾਲੀ ਹੇਠ ਆਉਣ ਕਾਰਨ ਇਕ ਲੜਕੀ ਦੀ ਮੌਤ ਹੋ ਗਈ, ਜਦਕਿ ਦੂਜੀ ਗੰਭੀਰ ਜ਼ਖ਼ਮੀ ਹੋ ਗਈ।

ਇਹ ਵੀ ਪੜ੍ਹੋ: Moga News: ਲੰਗਰ ਛਕ ਕੇ ਸੜਕ ਪਾਰ ਕਰਦੇ ਸਮੇਂ ਮੋਟਰਸਾਈਕਲ ਨੇ ਮਾਰੀ ਟੱਕਰ, 8 ਸਾਲਾ ਬੱਚੀ ਹੋਈ ਮੌਤ

ਮ੍ਰਿਤਕ ਦੀ ਪਛਾਣ 10 ਸਾਲਾ ਪਾਲਕ ਨਿਵਾਸੀ ਵਜੋਂ ਹੋਈ ਹੈ। ਜ਼ਖ਼ਮੀ ਲੜਕੀ ਦੀ ਪਛਾਣ ਅਰਸ਼ਦੀਪ ਕੌਰ ਵਾਸੀ ਪਿੰਡ ਖੁਰਸ਼ੈਦਪੁਰ ਵਜੋਂ ਹੋਈ ਹੈ। ਜਿਸ ਨੂੰ ਲੋਕਾਂ ਦੀ ਮਦਦ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ। ਜਿਥੇਲੜਕੀ ਦੀ ਹਾਲਤ ਨਾਜ਼ੁਕ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ।

ਇਹ ਵੀ ਪੜ੍ਹੋ: Sangrur Poisonous Liquor : ਜ਼ਹਿਰੀਲੀ ਸ਼ਰਾਬ ਕਾਂਡ ਦੀ ਜਾਂਚ ਲਈ ਉੱਚ-ਪੱਧਰੀ ਕਮੇਟੀ ਦਾ ਗਠਨ

ਜਾਣਕਾਰੀ ਅਨੁਸਾਰ ਹੋਲਾ ਮੁਹੱਲਾ ਵਿਖੇ ਸ੍ਰੀ ਅਨੰਦਪੁਰ ਸਾਹਿਬ ਜਾ ਰਹੇ ਸ਼ਰਧਾਲੂਆਂ ਦੀ ਟਰਾਲੀ ਨੇ ਪਿੰਡ ਖੁਰਸ਼ੈਦਪੁਰ ਵਿਖੇ ਦੋ ਲੜਕੀਆਂ ਨੂੰ ਕੁਚਲ ਦਿਤਾ। ਇਸ ਹਾਦਸੇ ਦੌਰਾਨ ਇਕ ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸੇ ਹਾਦਸੇ ਤੋਂ ਬਾਅਦ ਟਰਾਲੀ ਵੀ ਪਲਟ ਗਈ। ਇਸ ਦੌਰਾਨ ਟਰਾਲੀ ਵਿਚ ਸਵਾਰ ਸਾਰੇ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮੌਕੇ 'ਤੇ ਪੁੱਜੀ ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ 'ਚ ਲੈਣ ਦੇ ਨਾਲ-ਨਾਲ ਸੜਕ 'ਤੇ ਪਲਟ ਰਹੀ ਟਰਾਲੀ ਨੂੰ ਵੀ ਕਬਜ਼ੇ 'ਚ ਲੈ ਲਿਆ। ਥਾਣਾ ਸਿੱਧਵਾਂ ਬੇਟ ਦੇ ਏ.ਐਸ.ਆਈ ਨਸੀਬ ਚੱੜ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਟਰਾਲੀ ਪਲਟਣ ਤੋਂ ਬਾਅਦ ਟਰਾਲੀ ਵਿਚ ਬੈਠਾ ਸੰਗਤ ਫਰਾਰ ਹੋ ਗਈ। ਪੁਲਿਸ ਟਰੈਕਟਰ ਟਰਾਲੀ ਦੇ ਡਰਾਈਵਰ ਸਮੇਤ ਮਾਲਕ ਦੀ ਭਾਲ ਕਰ ਰਹੀ ਹੈ।

(For more news apart from 'A trolley crushed 2 children in Ludhiana News' stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement