
ਸਥਾਨਕ ਕਾਕੋਵਾਲ ਰੋਡ ਇਲਾਕੇ ਦੇ ਇਕ ਨੌਜਵਾਨ ਦੀ ਫਾਹਾ ਲਗਾਉਣ ਨਾਲ ਮੌਤ ਹੋ ਗਈ
ਲੁਧਿਆਣਾ : ਸਥਾਨਕ ਕਾਕੋਵਾਲ ਰੋਡ ਇਲਾਕੇ ਦੇ ਇਕ ਨੌਜਵਾਨ ਦੀ ਫਾਹਾ ਲਗਾਉਣ ਨਾਲ ਮੌਤ ਹੋ ਗਈ, ਜਦੋਂ ਕਿ ਪਰਵਾਰ ਦਾ ਇਲਜ਼ਾਮ ਹੈ ਕਿ ਉਸ ਦੀ ਪ੍ਰੇਮਿਕਾ ਨੇ ਅਪਣੇ ਭਰਾਵਾਂ ਨਾਲ ਮਿਲ ਕੇ ਉਸ ਨੂੰ ਮਰਵਾਇਆ ਹੈ। 20 ਸਾਲਾਂ ਦੇ ਮ੍ਰਿਤਕ ਦੀਪਕ ਦੇ ਪਰਵਾਰਕ ਮੈਂਬਰਾਂ ਨੇ ਥਾਣਾ ਮੇਹਰਬਾਨ ਦੇ ਬਾਹਰ ਧਰਨਾ ਲਗਾ ਕੇ ਮੁਲਜ਼ਮਾਂ ਵਿਰੁਧ ਕਾਰਵਾਈ ਦੀ ਮੰਗ ਕੀਤੀ ।
Student found hanging at home
ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪੁੱਜੇ, ਜਿਨ੍ਹਾਂ ਨੇ ਪੋਸਟਮਾਰਟਮ ਤੋਂ ਬਾਅਦ ਕਾਰਵਾਈ ਦਾ ਭਰੋਸਾ ਦਿਵਾਇਆ। ਇਸ ਤੋਂ ਬਾਅਦ ਉਨ੍ਹਾਂ ਵਲੋਂ ਧਰਨਾ ਖ਼ਤਮ ਕੀਤਾ ਗਿਆ। ਦੀਪਕ ਦੇ ਚਾਚਾ ਸੁਖਵਿੰਦਰ ਸਿੰਘ ਨੇ ਦਸਿਆ ਕਿ ਦੀਪਕ ਬੀ.ਕਾਮ ਦੇ ਦੂਜੇ ਸਾਲ ਦਾ ਵਿਦਿਆਰਥੀ ਸੀ ਅਤੇ ਉਸ ਦੇ ਪਿਤਾ ਪ੍ਰਾਈਵੇਟ ਨੌਕਰੀ ਕਰਦੇ ਹਨ। ਸਨਿਚਰਵਾਰ ਦੀ ਰਾਤ ਪਰਿਵਾਰ ਦੇ ਸਾਰੇ ਮੈਂਬਰ ਘਰੋਂ ਬਾਹਰ ਗਏ ਹੋਏ ਸੀ, ਜਦਕਿ ਘਰ 'ਚ ਦੀਪਕ ਇਕੱਲਾ ਸੀ। ਦੇਰ ਰਾਤ ਜਦੋਂ ਪਰਵਾਰ ਮੈਂਬਰ ਘਰ ਨੂੰ ਪਰਤੇ ਤਾਂ ਵੇਖਿਆ ਕਿ ਉਸ ਦੇ ਭਤੀਜੇ ਨੇ ਪੱਖੇ ਨਾਲ ਫਾਹਾ ਲੈ ਕੇ ਅਪਣੀ ਜਾਨ ਦੇ ਦਿਤੀ ਸੀ ਜਦਕਿ ਉਸਦੇ ਪੈਰ ਜ਼ਮੀਨ 'ਤੇ ਲੱਗ ਰਹੇ ਸਨ, ਜਿਸ ਕਾਰਨ ਉਨ੍ਹਾਂ ਨੂੰ ਸ਼ੱਕ ਹੋਇਆ।
Student found hanging at home
ਇਸ ਤੋਂ ਤੁਰਤ ਬਾਅਦ ਉਨ੍ਹਾਂ ਨੇ ਦੀਪਕ ਨੂੰ ਉਤਾਰਿਆ ਅਤੇ ਇਕ ਨਿਜੀ ਹਸਪਤਾਲ ਵਿਚ ਲੈ ਗਏ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਦਸਿਆ। ਪਰਵਾਰ ਨੇ ਇਹ ਇਲਜ਼ਾਮ ਲਗਾਇਆ ਕਿ ਦੀਪਕ ਦੇ ਸੁੰਦਰ ਨਗਰ ਚੌਕੀ ਦੇ ਨੇੜੇ ਰਹਿਣ ਵਾਲੀ ਕੁੜੀ ਦੇ ਨਾਲ ਪ੍ਰੇਮ ਸੰਬੰਧ ਸਨ, ਜਿਸਦੇ ਬਾਰੇ ਉਸ ਦੇ ਭਰਾਵਾਂ ਨੂੰ ਪਤਾ ਲੱਗ ਗਿਆ ਸੀ। ਜਿਨ੍ਹਾਂ ਨੇ ਦੀਪਕ ਨੂੰ ਮਾਰਨ ਦੀ ਧਮਕੀ ਵੀ ਦਿਤੀ ਸੀ। ਦੀਪਕ ਦੇ ਪਰਵਾਰ ਮੁਤਾਬਕ ਦੀਪਕ ਨੇ ਖੁਦਕੁਸ਼ੀ ਨਹੀਂ, ਸਗੋਂ ਉਸ ਨੂੰ ਮਾਰਨ ਤੋਂ ਬਾਅਦ ਲਟਕਾਇਆ ਗਿਆ ਹੈ।
Student found hanging at home
ਧਰਨੇ ਦੌਰਾਨ ਲਗਭਗ ਦੋ ਘੰਟੇ ਤੱਕ ਕਿਸੇ ਵੀ ਰਾਹਗੀਰ ਨੂੰ ਆਉਣ-ਜਾਣ ਨਹੀਂ ਦਿਤਾ ਗਿਆ। ਸੂਚਨਾ ਮਿਲਦੇ ਹੀ ਏਸੀਪੀ ਰਮਨਦੀਪ ਸਿੰਘ ਮੌਕੇ 'ਤੇ ਪੁੱਜੇ, ਜਿਨ੍ਹਾਂ ਨੇ ਪਰਿਵਾਰ ਨੂੰ ਭਰੋਸਾ ਦਿਤਾ ਕਿ ਸੋਮਵਾਰ ਨੂੰ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ, ਜਿਸ ਤੋਂ ਬਾਅਦ ਉਨ੍ਹਾਂ ਨੇ ਧਰਨਾ ਖ਼ਤਮ ਕੀਤਾ।