
ਚੰਡੀਗੜ੍ਹ ਦੇ ਸੈਕਟਰ 7-8 ਦੇ ਚੌਂਕ ਦੀ ਘਟਨਾ
ਚੰਡੀਗੜ੍ਹ- ਚੰਡੀਗੜ੍ਹ ’ਚ ਉਸ ਵਕਤ ਇੱਕ ਭਿਆਨਕ ਘਟਨਾ ਵਾਪਰ ਗਈ ਜਦੋਂ ਸੜਕ ’ਤੇ ਚਲਦੀ ਇੱਕ ਕਾਰ ਨੂੰ ਚਲਦੇ-ਚਲਦੇ ਅੱਗ ਲੱਗ ਗਈ। ਘਟਨਾ ਚੰਡੀਗੜ੍ਹ ਦੇ ਸੈਕਟਰ 7 ਅਤੇ 8 ਸੈਕਟਰ ਦੇ ਚੌਕ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਸ ਕਾਰ ’ਚ ਬਜ਼ੁਰਗ ਦੰਪਤੀ ਸਵਾਰ ਸੀ। ਗਣੀਮਤ ਇਹ ਰਹੀ ਕਿ ਕਾਰ ਨੂੰ ਅੱਗ ਲੱਗਣ ਦਾ ਪਤਾ ਲੱਗਣ ਸਾਰ ਹੀ ਉਹ ਕਾਰ ਵਿਚੋਂ ਨਿਕਲ ਗਏ ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੜਕ ’ਤੇ ਜਲਦੀ ਹੋਈ ਕਾਰ ਦੇਖ ਮੌਕੇ ’ਤੇ ਮੌਜੂਦ ਟ੍ਰੈਫਿਕ ਕਰਮੀ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਪਰ ਫਾਇਰ ਟੈਂਡਰ ਰਾਸਤੇ ’ਚ ਜਾਮ ਵਿਚ ਹੀ ਫਸ ਗਿਆ।
Fire Breaks Out In Moving Car At Chandigarh
ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਫਾਇਰ ਬ੍ਰਿਗੇਡ ਕਰਮਚਾਰੀ ਨੂੰ ਕਿਸੇ ਤਰ੍ਹਾਂ ਘਟਨਾ ਸਥਾਨ ਤਕ ਪਹੁੰਚਾਇਆ ਅਤੇ ਅੱਗ ’ਤੇ ਕਾਬੂ ਪਾਇਆ ਗਿਆ ਪਰ ਓਦੋਂ ਤਕ ਕਾਰ ਪੂਰੀ ਤਰ੍ਹਾਂ ਸੜ੍ਹ ਚੁੱਕੀ ਸੀ। ਕਾਰ 'ਚ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਾਇਰ ਬ੍ਰਿਗੇਡ ਦੇ ਟ੍ਰੈਫਿਕ ’ਚ ਫੱਸਣ ਨਾਲ ਇਸ ਘਟਨਾ ਨੇ ਸ਼ਹਿਰ ’ਚ ਵੱਧ ਰਹੇ ਟ੍ਰੈਫਿਕ ਦੀ ਸਮੱਸਿਆ ਵੱਲ ਵੀ ਧਿਆਨ ਦਿਵਾਇਆ ਹੈ।