ਬਠਿੰਡਾ ਜੇਲ 'ਚ ਕੈਦੀ ਨੂੰ ਮੋਬਾਈਲ ਫ਼ੋਨ ਤੇ ਨਸ਼ਾ ਦਿੰਦਾ ਪੈਰਾ ਵਲੰਟੀਅਰ ਕਾਬੂ
Published : Apr 23, 2020, 11:03 pm IST
Updated : May 4, 2020, 2:54 pm IST
SHARE ARTICLE
jail
jail

6 ਮੋਬਾਈਲ ਫ਼ੋਨ ਤੇ 14 ਜ਼ਰਦੇ ਦੀਆਂ ਪੁੜੀਆਂ ਬਰਾਮਦ, ਦੋਹਾਂ ਵਿਰੁਧ ਕੇਸ ਦਰਜ

ਬਠਿੰਡਾ, 23 ਅਪ੍ਰੈਲ (ਸੁਖਜਿੰਦਰ ਮਾਨ): ਜੇਲ 'ਚ ਬੰਦ ਕੈਦੀਆਂ ਤੇ ਹਵਾਲਾਤੀਆਂ ਦੀ ਭਲਾਈ ਲਈ ਤੈਨਾਤ ਕੀਤੇ ਗਏ ਪੈਰਾ ਲੀਗਲ ਵਲੰਟੀਅਰ ਨੂੰ ਸਥਾਨਕ ਕੇਂਦਰੀ ਜੇਲ੍ਹ ਵਿਚ ਮੋਬਾਈਲ ਤੇ ਨਸ਼ਾ ਸਪਲਾਈ ਕਰਦੇ ਹੋਏ ਕਾਬੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਕਤ ਵਲੰਟੀਅਰ ਤੋਂ ਇਹ ਮੋਬਾਈਲ ਤੇ ਨਸ਼ਾ ਲੈ ਕੇ ਅੱਗੇ ਜੇਲ ਵਿਚ ਸਪਲਾਈ ਕਰਨ ਵਾਲੇ ਕੈਦੀ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਇਸ ਸਬੰਧੀ ਦੋਹਾਂ ਕਥਿਤ ਦੋਸ਼ੀਆਂ ਵਿਰੁਧ ਥਾਣਾ ਕੈਂਟ ਦੀ ਪੁਲਿਸ ਨੇ ਧਾਰਾ 188 ਆਈ.ਪੀ.ਸੀ ਤੇ ਸੈਕਸ਼ਨ 52 ਏ ਪ੍ਰੀਜਨ ਐਕਟ ਤਹਿਤ ਕੈਦੀ ਗੁਰਦੀਪ ਸਿੰਘ ਵਾਸੀ ਵੱਡਾਗੁੜਾ ਜ਼ਿਲ੍ਹਾ ਸਿਰਸਾ ਤੇ ਪੀ.ਐਲ.ਵੀ. ਸੁਖਚੈਨ ਸਿੰਘ ਵਾਸੀ ਗੋਬਿੰਦਪੁਰਾ ਵਿਰੁਧ ਕੇਸ ਦਰਜ ਕjailjailਰ ਲਿਆ ਗਿਆ ਹੈ।


ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸ਼ੀ ਸੁਖਚੈਨ ਸਿੰਘ ਦੀ ਨਿਯੁਕਤੀ ਬਠਿੰਡਾ ਜੇਲ੍ਹ ਵਿਚ ਤਿੰਨ ਕੁ ਮਹੀਨੇ ਪਹਿਲਾਂ ਹੀ ਹੋਈ ਹੈ ਤੇ ਮੁਫ਼ਤ ਕਾਨੂੰਨੀ ਸੇਵਾਵਾਂ ਨਾਲ ਜੁੜਿਆ ਹੋਣ ਕਾਰਨ ਜੇਲ੍ਹ ਦੇ ਅੰਦਰ ਉਸ ਨੂੰ ਬੈਠਣ ਲਈ ਮੇਜ਼ ਕੁਰਸੀ ਵੀ ਦਿਤਾ ਜਾਂਦਾ ਹੈ। ਇਸ ਛੋਟ ਦਾ ਫ਼ਾਇਦਾ ਉਠਾਉਂਦਿਆਂ ਕਥਿਤ ਦੋਸ਼ੀ ਜੇਲ ਦੇ ਅੰਦਰ 6 ਮੋਬਾਈਲ ਫ਼ੋਨ ਤੇ 14 ਜਰਦੇ ਦੀਆਂ ਪੁੜੀਆਂ ਲੈ ਗਿਆ। ਉਸ ਦਾ ਅੱਗੇ ਕੈਦੀ ਗੁਰਦੀਪ ਸਿੰਘ ਨਾਲ ਰਾਬਤਾ ਕੀਤਾ ਹੋਇਆ ਸੀ ਜਿਹੜਾ ਇਸ ਵਲੰਟੀਅਰ ਤੋਂ ਨਸ਼ਾ ਤੇ ਫ਼ੋਨ ਲੈ ਕੇ ਅੰਦਰ ਜੇਲ ਵਿਚ ਸਪਲਾਈ ਕਰਦਾ ਸੀ।


ਸੂਤਰਾਂ ਮੁਤਾਬਕ ਕੈਦੀ ਗੁਰਦੀਪ ਸਿੰਘ ਨੂੰ ਮੁਸ਼ੱਕਤੀ ਨਿਯੁਕਤ ਕੀਤਾ ਹੋਇਆ ਸੀ ਜਿਸ ਦੇ ਚਲਦੇ ਉਸ ਦੀ ਜੇਲ ਅਧਿਕਾਰੀਆਂ ਦੇ ਦਫ਼ਤਰਾਂ ਤਕ ਪਹੁੰਚ ਬਣੀ ਹੋਈ ਸੀ। ਗੁਰਦੀਪ ਸਿੰਘ ਨੂੰ ਅਦਾਲਤ ਨੇ ਨਸ਼ਾ ਵਿਰੋਧੀ ਐਕਟ ਤਹਿਤ 15 ਸਾਲ ਦੀ ਸਜ਼ਾ ਸੁਣਾਈ ਹੋਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement