
ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਖੰਨਾ ਪੁਲਿਸ ਨੇ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਦੀ ਫ਼ੈਕਟਰੀ ਫੜੀ ਹੈ।
ਖੰਨਾ, 22 ਅਪ੍ਰੈਲ (ਆਦਰਸ਼ਜੀਤ ਸਿੰਘ ਖੰਨਾ): ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਖੰਨਾ ਪੁਲਿਸ ਨੇ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਦੀ ਫ਼ੈਕਟਰੀ ਫੜੀ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਖੰਨਾ ਪੁਲਿਸ ਮੁਖੀ ਨੇ ਦਸਿਆ ਕਿ ਲਾਕਡਾਊਨ ਦੌਰਾਨ ਟੀ ਪੁਆਇੰਟ ਜੀਟੀ ਰੋਡ ਪਿੰਡ ਕੌੜੀ ਵਿਖੇ ਜੁਆਇੰਟ ਨਾਕਾਬੰਦੀ ਕੀਤੀ ਹੋਈ ਸੀ। ਜਿਥੇ ਇਕ ਮੁਖਬਰ ਨੇ ਇਤਲਾਹ ਦਿਤੀ ਕਿ ਕਈ ਵਿਅਕਤੀਆਂ ਨੇ ਜਾਅਲੀ ਸ਼ਰਾਬ ਤਿਆਰ ਕਰਨ ਦੀ ਫੈਕਟਰੀ ਲਗਾਈ ਹੋਈ ਹੈ। ਜਿਥੇ ਕਿ ਅੱਜ ਇਹ ਸਾਰੇ ਜਾਣੇ ਮਸ਼ੀਨਾਂ ਰਾਹੀਂ ਜਾਅਲੀ ਸ਼ਰਾਬ ਤਿਆਰ ਕਰਕੇ ਵੱਖ ਵੱਖ ਮਾਰਕੇ ਦੀ ਸ਼ਰਾਬ ਦੇ ਲੇਬਲ ਅਤੇ ਲੋਗੋ ਲਗਾ ਕੇ ਵੱਡੀ ਮਾਤਰਾ ਵਿਚ ਗੱਡੀਆਂ ਰਾਹੀਂ ਵੱਖ ਵੱਖ ਏਰੀਆ ਵਿਚ ਸਪਲਾਈ ਕਰ ਰਹੇ ਹਨ।
File photo
ਜਿਸ ਤੇ ਕਾਰਵਾਈ ਕਰਦੇ ਹੋਏ ਗੁਦਾਮ ਵਿਚ ਬਣੀ ਡਿਸਟਿਲਰੀ 'ਤੇ ਛਾਪਾ ਮਾਰਿਆ ਗਿਆ। ਛਾਪੇ ਦੌਰਾਨ ਮੌਕੇ ਤੋਂ ਹਰਵਿੰਦਰ ਸਿੰਘ ਉਰਫ਼ ਮੰਗਾ ਚੰਦਰ ਪ੍ਰਕਾਸ਼ ਉਰਫ ਵਿੱਕੀ ਜਤਿੰਦਰ ਕੁਮਾਰ ਜਤਿੰਦਰ ਪਾਲ ਸਿੰਘ ਮਨਿੰਦਰ ਸਿੰਘ ਅਤੇ ਇਕ ਹੋਰ ਵਿਅਕਤੀ ਗ੍ਰਿਫ਼ਤਾਰ ਕੀਤੇ ਗਏ। ਫੜੇ ਗਏ ਵਿਅਕਤੀਆਂ ਦੇ ਕਬਜ਼ੇ ਹੇਠ ਉਕਤ ਗੁਦਾਮ ਵਿਚ ਚੱਲ ਰਹੀ ਜਾਅਲੀ ਡਿਸਟਰੀ ਸ਼ਰਾਬ ਦੀ ਫ਼ੈਕਟਰੀ ਵਿਚੋਂ ਮਾਰਕਾ ਫਸਟ ਚੁਆਇਸ ਦੀਆਂ 320 ਪੇਟੀਆਂ ਮਾਰਕਾ ,ਵਿਸਕੀ ਦੀਆਂ ਕੁੱਲ 413 ਪੇਟੀਆਂ ਸ਼ਰਾਬ, ਏਐੱਨਪੀ ਸਪਲਿਟ ਦੇ ਪੰਦਰਾਂ ਡਰੰਮ,ਜਿਸ ਨਾਲ 950ਪੇਟੀਆਂ ਸ਼ਰਾਬ ਦੀਆਂ ਤਿਆਰ ਹੋ ਸਕਦੀਆਂ ਸਨ।
ਇਸ ਤੋਂ ਇਲਾਵਾ 1444 ਪੇਟੀਆਂ ਦੀ ਸ਼ਰਾਬ ਤਿਆਰ ਕਰ ਕੇ ਡਰਾਮਾ ਵਿਚ ਪਾਈ ਹੋਈ ਸੀ ਜੋ ਕਿ ਬੋਤਲਾਂ 'ਚ ਭਰਨੀ ਬਾਕੀ ਸੀ ਅਤੇ ਕੁੱਲ 1000 ਖਾਲੀ ਬੋਤਲਾਂ ਅਤੇ ਅਸੀਂ ਬੈਗ ਬੋਤਲਾਂ ਵਾਲੇ ਢੱਕਣਾ, ਕਰੀਬ 250 ਲੀਟਰ ਸੈੱਟ ਅਤੇ ਸੰਤਰੀ ਰੰਗ ਸ਼ਰਾਬ ਤਿਆਰ ਕਰਨ ਵਾਲੀਆਂ ਦੋ ਵੱਡੀਆਂ ਮਸ਼ੀਨਾ ਅਤੇ ਬਾਕੀ ਛੋਟੀਆਂ ਮਸ਼ੀਨਾਂ ਸਮੇਤ ਪੂਰੇ ਡਿਸਟਿਲਰੀ ਦੇ ਸਾਮਾਨ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਇਸ ਤੋਂ ਇਲਾਵਾ ਮੌਕੇ ਤੋਂ ਇਕ ਇਨੋਵਾ ਗੱਡੀ, ਇਕ ਕੈਂਟਰ, ਇੱਕ ਟਰੱਕ, ਟਰੈਕਟਰ ਟਰਾਲੀ,5,82000 ਰੁਪਏ ਵੀ ਬਰਾਮਦ ਕੀਤੇ ਗਏ ਹਨ। ਜਿਸ ਸਬੰਧੀ ਇਨ੍ਹਾਂ ਦੇ ਖਿਲਾਫ ਵੱਖ ਵੱਖ ਧਰਾਵਾਂ ਵਿੱਚ ਮੁਕੱਦਮਾ ਦਰਜ ਕਰ ਦਿਤਾ ਗਿਆ ਹੈ। ਉਕਤ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਪਾਸੋਂ ਪੁੱਛਗਿੱਛ ਦੋਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਦੋਸ਼ੀ ਪਿਛਲੇ ਪੰਜ ਛੇ ਮਹੀਨਿਆਂ ਤੋਂ ਇਹ ਗੋਰਖਧੰਦਾ ਕਰਦੇ ਆ ਰਹੇ ਹਨ।