ਹਸਨਭੱਟੀ 'ਚ ਨਾੜ, ਟਰੈਕਟਰ ਤੇ ਰੀਪਰ ਤੇ ਨੂਰਪੁਰ ਸੇਠਾਂ 'ਚ ਕਣਕ ਸੜ ਕੇ ਸੁਆਹ
Published : Apr 23, 2020, 10:08 am IST
Updated : Apr 23, 2020, 10:08 am IST
SHARE ARTICLE
File Photo
File Photo

ਦੋ ਪਿੰਡਾਂ ਦੇ ਖੇਤਾਂ 'ਚ ਲੱਗੀ ਅੱਗ ਕਾਰਨ ਭਾਰੀ ਨੁਕਸਾਨ

ਫ਼ਿਰੋਜ਼ਪੁਰ, 22 ਅਪ੍ਰੈਲ (ਜਗਵੰਤ ਸਿੰਘ ਮੱਲ੍ਹੀ) : ਪਿੰਡ ਨੂਰਪੁਰ ਸੇਠਾਂ ਵਿਖੇ ਦਾਣਾ ਮੰਡੀ ਨੇੜੇ ਹਾਈਪਾਵਰ ਬਿਜਲੀ ਦੀ ਲਾਈਨ 'ਚੋਂ ਨਿਕਲੇ ਚੰਗਿਆੜਿਆਂ ਨਾਲ ਕਾਰਨ ਭੜਕੀ ਅੱਗ ਨੇ ਕਿਸਾਨ ਗੁਰਬਚਨ ਸਿੰਘ ਮੈਨੀ ਦੀ ਤਿੰਨ ਏਕੜ ਦੇ ਕਰੀਬ ਕਣਕ ਅਤੇ ਕਿਸਾਨ ਅਜਮੇਰ ਸਿੰਘ ਦੇ 7 ਏਕੜ 'ਚ ਖੜੇ ਨਾੜ ਨੂੰ ਅਪਣੀ ਲਪੇਟ 'ਚ ਲੈ ਲਿਆ। ਆਲੇ ਦੁਆਲੇ ਪੱਕੀਆਂ ਕਣਕਾਂ ਵਾਲੇ ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਜਿੱਥੇ ਅੱਗ ਬੁਝਾਉਣ ਲਈ ਤਕੜੀ ਜੱਦੋ ਜਹਿਦ ਕੀਤੀ ਉਥੇ ਅੱਗ ਬੁਝਾਊ ਅਮਲੇ ਦੀਆਂ ਦੋ ਗੱਡੀਆਂ ਨੇ ਵੀ ਅੱਗ ਨੂੰ ਬੁਝਾ ਕੇ ਵੱਡਾ ਨੁਕਸਾਨ ਹੋਣੋਂ ਬਚਾਅ ਲਿਆ।

File photoFile photo

ਸਰਪੰਚ ਗੁਰਬਚਨ ਸਿੰਘ, ਨੰਬਰਦਾਰ ਭਗਵਾਨ ਸਿੰਘ ਅਤੇ ਹੋਰਨਾਂ ਨੇ ਮੀਡੀਆ ਨੂੰ ਦਸਿਆ ਕਿ ਉਹ ਦਾਣਾ ਮੰਡੀ ਵਿਚ ਆੜ੍ਹਤ 'ਤੇ ਮੌਜੂਦ ਸਨ। ਅੱਗ ਭੜਕਦੀ ਵੇਖ ਉਨ੍ਹਾਂ ਫਾਇਰ ਬ੍ਰਿਗੇਡ ਨੂੰ ਸੂਚਨਾ ਦੇਣ ਤੋਂ ਇਲਾਵਾ ਪਿੰਡ ਵਾਸੀਆਂ ਅਤੇ ਮੰਡੀ ਦੇ ਮਜ਼ਦੂਰਾਂ ਦੀ ਮਦਦ ਨਾਲ ਅੱਗ ਬੁਝਾਈ। ਇਸੇ ਤਰ੍ਹਾਂ ਇਕ ਹੋਰ ਘਟਨਾ ਵਿਚ ਜ਼ਿਲ੍ਹਾ ਫ਼ਰੀਦਕੋਟ ਅਤੇ ਫ਼ਿਰੋਜ਼ਪੁਰ ਦੀਆਂ ਹੱਦਾਂ ਨੇੜਲੇ ਪਿੰਡ ਹਸਨਭੱਟੀ ਵਿਚ ਵੀ ਇਕ ਕਿਸਾਨ ਵਲੋਂ ਰੀਪਰ ਨਾਲ ਤੂੜੀ  ਬਣਾਉਣ ਵੇਲੇ ਲੱਗੀ ਅੱਗ 'ਚ ਟ੍ਰੈਕਟਰ, ਰੀਪਰ ਅਤੇ ਦਸ ਏਕੜ ਨਾੜ ਭਸਮ ਹੋ ਗਿਆ। ਲੋਕਾਂ ਨੇ ਬੜੀ ਮੁਸ਼ਕਿਲ ਨਾਲ ਜਿੱਥੇ ਮਸ਼ੀਨ ਨਾਲੋਂ ਟਰਾਲੀ ਵੱਖ ਕਰ ਕੇ ਬਚਾਈ ਉਥੇ ਅੱਗ ਨੂੰ ਅੱਗੇ ਵਧਣੋਂ ਰੋਕ ਕੇ ਖੇਤਾਂ ਵਿਚ ਵੱਢਣ ਲਈ ਖੜ੍ਹੀਆਂ ਸੈਂਕੜੇ ਏਕੜ ਕਣਕਾਂ ਵੀ ਬਚਾਅ ਲਈਆਂ। ਇਲਾਕੇ ਦੇ ਪਤਵੰਤੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੇ ਹੋਏ ਨੁਕਸਾਨ ਦਾ ਯੋਗ ਮੁਆਵਜਾ ਦਿਤਾ ਜਾਵੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement