
ਮਹੀਨਾ ਪਹਿਲਾਂ ਪ੍ਰੇਮੀ ਨਾਲ ਘਰੋਂ ਫਰਾਰ ਹੋਈ ਔਰਤ ਦੇ ਪਤੀ ਨੇ ਪ੍ਰੇਸ਼ਾਨੀ ਅਤੇ ਨਮੋਸ਼ੀ ਦੇ ਚਲਦਿਆਂ ਗਾਡਰ ਨਾਲ ਫਾਹਾ ਲੈ ਕੇ ਜੀਵਨ ਲੀਲਾ ਖ਼ਤਮ ਕਰ ਲਈ।
ਫ਼ਿਰੋਜ਼ਪੁਰ, 22ਅਪ੍ਰੈਲ (ਜਗਵੰਤ ਸਿੰਘ ਮੱਲ੍ਹੀ) : ਮਹੀਨਾ ਪਹਿਲਾਂ ਪ੍ਰੇਮੀ ਨਾਲ ਘਰੋਂ ਫਰਾਰ ਹੋਈ ਔਰਤ ਦੇ ਪਤੀ ਨੇ ਪ੍ਰੇਸ਼ਾਨੀ ਅਤੇ ਨਮੋਸ਼ੀ ਦੇ ਚਲਦਿਆਂ ਗਾਡਰ ਨਾਲ ਫਾਹਾ ਲੈ ਕੇ ਜੀਵਨ ਲੀਲਾ ਖ਼ਤਮ ਕਰ ਲਈ। ਥਾਣਾ ਸਦਰ ਫਿਰੋਜਪੁਰ ਦੀ ਪੁਲਿਸ ਨੂੰ ਮ੍ਰਿਤਕ ਬਲਦੇਵ ਸਿੰਘ ਉਰਫ ਦੇਬੂ ਵਾਸੀ ਬੁਰਜ਼ ਮੱਖਣ ਸਿੰਘ ਦੇ ਭਰਾ ਪੱਪੂ ਸਿੰਘ ਨੇ ਦਸਿਆ ਕਿ ਉਸ ਦੀ ਭਰਜਾਈ ਬਿੰਦਰਪਾਲ ਦੇ ਦੀਪਾ ਪੁੱਤਰ ਕਸ਼ਮੀਰ ਸਿੰਘ ਉਰਫ਼ ਸ਼ੀਰਾ ਵਾਸੀ ਦੁਲਚੀ ਕੇ ਨਾਲ ਨਜਾਇਜ਼ ਸਬੰਧ ਸਨ। ਮਹੀਨਾ ਕੁ ਪਹਿਲਾਂ ਉਸ ਦੀ ਭਰਜਾਈ ਦੋਸ਼ੀ ਨਾਲ ਉਸ ਦੇ ਪਿੰਡ ਜਾ ਕੇ ਰਹਿਣ ਲੱਗ ਪਈ। ਜਿਸ ਤੋਂ ਬਾਅਦ ਪ੍ਰੇਸ਼ਾਨੀ ਦੇ ਚਲਦਿਆਂ ਉਸ ਦੇ ਭਰਾ ਦੇਬੂ ਨੇ ਗਾਡਰ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।