
ਸਰਹੱਦੀ ਇਲਾਕੇ ਖੇਮਕਰਨ ਦੀ ਬੀਐਸਐਫ਼ ਬਟਾਲੀਅਨ-14 ਵਲੋਂ ਇਕ ਵਿਅਕਤੀ ਦੇ ਫੜੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਬੀਐਸਐਫ਼
ਵਲਟੋਹਾ, 22 ਅਪ੍ਰੈਲ (ਗੁਰਬਾਜ ਸਿੰਘ ਗਿੱਲ) : ਸਰਹੱਦੀ ਇਲਾਕੇ ਖੇਮਕਰਨ ਦੀ ਬੀਐਸਐਫ਼ ਬਟਾਲੀਅਨ-14 ਵਲੋਂ ਇਕ ਵਿਅਕਤੀ ਦੇ ਫੜੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਬੀਐਸਐਫ਼ ਦੇ ਜਵਾਨਾਂ ਨੇ ਪੁਲਿਸ ਥਾਣਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਕਲਸ ਦੇ ਬਾਰਡਰ ਤੋਂ ਪਿੱਲਰ ਨੰਬਰ 151/4 ਤੋਂ ਇਕ ਆਦਮੀ ਨੂੰ ਘੁਮਦੇ ਵੇਖਿਆ ਤਾਂ ਉਸ ਨੂੰ ਤੁਰਤ ਹਿਰਾਸਤ ਵਿਚ ਲੈ ਕੇ ਉਸ ਦੀ ਮੁਢਲੀ ਜਾਂਚ ਸ਼ੁਰੂ ਕੀਤੀ।
ਜਾਂਚ ਤੋਂ ਪਤਾ ਲੱਗਾ ਕਿ ਬਿਨਾਂ ਇਜਾਜ਼ਤ ਤੋਂ ਬਾਰਡਰ 'ਤੇ ਘੁਮਣ ਵਾਲੇ ਵਿਅਕਤੀ ਦਾ ਨਾਮ ਪ੍ਰਵੀਨ ਕੁਮਾਰ ਵੰਦੇ ਪੁੱਤਰ ਨਾਰਾਇਣ ਵੰਦੇ ਉਮਰ ਲਗਭਗ 24-25 ਸਾਲ ਪਿੰਡ ਅਮਰਾਵਤੀ ਮਹਾਰਾਸ਼ਟਰ ਤੋਂ ਹੈ। ਜਿਸ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ ਅਤੇ ਪ੍ਰੇਸ਼ਾਨੀ ਕਾਰਨ ਉਹ ਘੁਮਦੇ-ਫਿਰਦੇ ਖੇਮਕਰਨ ਏਰੀਏ ਵਿਚ ਆ ਗਿਆ । ਜੋ ਕਿ ਦਿਮਾਗੀ ਹਾਲਤ ਠੀਕ ਨਾ ਹੋਣ ਕਾਰਨ ਬਾਰਡਰ 'ਤੇ ਘੁਮ ਰਿਹਾ ਸੀ। ਬੀਐਸਐਫ਼ ਬਟਾਲੀਅਨ 14 ਦੇ ਜਵਾਨਾਂ ਨੇ ਮੁੱਢਲੀ ਪੁਛਗਿਛ ਤੋਂ ਬਾਅਦ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਵਿਅਕਤੀ ਨੂੰ ਪੁਲਿਸ ਥਾਣਾ ਖੇਮਕਰਨ ਦੇ ਸਪੁਰਦ ਕਰ ਦਿਤਾ। ਜਿਸ ਦੀ ਛਾਣਬੀਨ ਪੁਲਿਸ ਥਾਣਾ ਖੇਮਕਰਨ ਦੇ ਮੁਖੀ ਤਰਸੇਮ ਮਸੀਹ ਦੁਆਰਾ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ।