ਸੀ.ਆਈ.ਏ. ਸਟਾਫ਼ 1 ਨੇ ਫੜੀ 300 ਪੇਟੀ ਨਾਜਾਇਜ਼ ਸ਼ਰਾਬ
Published : Apr 23, 2020, 11:11 pm IST
Updated : Apr 23, 2020, 11:11 pm IST
SHARE ARTICLE
wine
wine

ਸੀ.ਆਈ.ਏ. ਸਟਾਫ਼ 1 ਨੇ ਫੜੀ 300 ਪੇਟੀ ਨਾਜਾਇਜ਼ ਸ਼ਰਾਬ

ਜਲੰਧਰ, 23 ਅਪ੍ਰੈਲ (ਵਰਿੰਦਰ ਸ਼ਰਮਾ/ਲਖਵਿੰਦਰ ਸਿੰਘ ਲੱਕੀ): ਜਲੰਧਰ ਵਿਚ ਕਰਫ਼ਿਊ ਦੌਰਾਨ ਇਥੋਂ ਦੀ ਬਸਤੀ ਬਾਵਾ ਖੇਲ ਸਥਿਤ ਨਿਊ ਰਾਜ ਨਗਰ 'ਚ ਸੀ.ਆਈ.ਏ. ਸਟਾਫ਼-1 ਵਲੋਂ ਪੁਲਿਸ ਪਾਰਟੀ ਸਮੇਤ ਇਕ ਘਰ 'ਚ ਛਾਪਾਮਾਰੀ ਕਰ ਕੇ ਵੱਡੀ ਮਾਤਰਾ ਵਿਚ ਸ਼ਰਾਬ ਬਰਾਮਦ ਕੀਤੀ ਹੈ।

winewine
ਜਾਣਕਾਰੀ ਮੁਤਾਬਕ ਗੁਪਤ ਸੂਚਨਾ ਦੇ ਆਧਾਰ 'ਤੇ ਸੀ.ਆਈ.ਏ. ਸਟਾਫ਼-1 ਦੇ ਇੰਚਾਰਜ ਹਰਮਿੰਦਰ ਸਿੰਘ ਨੇ ਪੁਲਿਸ ਅਧਿਕਾਰੀ ਨਿਤਿਨ ਸ਼ਰਮਾ ਅਤੇ ਹੋਰ ਪੁਲਿਸ ਪਾਰਟੀ ਨਾਲ ਘਰ 'ਚ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਉਕਤ ਘਰ 'ਚੋਂ 300 ਦੇ ਕਰੀਬ ਵੱਖ-ਵੱਖ ਬਰਾਂਡਾਂ ਦੀਆਂ ਸ਼ਰਾਬ ਦੀਆਂ ਨਾਜਾਇਜ਼ ਪੇਟੀਆਂ ਬਰਾਮਦ ਕੀਤੀਆਂ। ਦੱਸਿਆ ਜਾ ਰਿਹਾ ਹੈ ਕਿ ਉਕਤ ਘਰ ਕਿਰਾਏ 'ਤੇ ਲਿਆ ਗਿਆ ਸੀ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਸਾਰੀ ਸ਼ਰਾਬ ਕਿਸ ਦੀ ਹੈ ਅਤੇ ਕਿਸ ਨੂੰ ਸਪਲਾਈ ਕੀਤੀ ਜਾਣੀ ਸੀ।

ਜਦੋਂ ਸੀ.ਆਈ.ਏ. 1 ਵਿਚ ਗੱਲ ਕੀਤੀ ਤਾਂ ਉਨ੍ਹਾਂ ਦਸਿਆ ਕਿ ਅਮਿਤ ਕੁਮਾਰ ਉਰਫ ਅਜੇ ਪੁੱਤਰ ਕੇਸਰ ਵਾਸੀ ਪਿੰਡ ਬਸੋਲੀ ਉੱਤਰ ਪ੍ਰਦੇਸ਼, ਅੰਕਿਤ ਪੁੱਤਰ ਦਿਨੇਸ਼ ਵਾਸੀ ਪਿੰਡ ਚਾਟਪੁਰ ਬਿਹਾਰ, ਰਾਮ ਸੇਵਕ ਪੁੱਤਰ ਲੱਖਾ ਪਿੰਡ ਖਹਿਰਾ ਉਣਾਵ ਉੱਤਰ ਪ੍ਰਦੇਸ਼ ਅਤੇ ਰਾਜਿੰਦਰ ਰਾਜੂ ਵਿਰੁਧ ਧਾਰਾ  188, 61.1.14 ਤਹਿਤ ਪਰਚਾ ਦਰਜ ਕਰ ਲਿਆ ਹੈ। ਇਨ੍ਹਾਂ ਵਿਚੋਂ ਰਾਜਿੰਦਰ ਉਰਫ ਰਾਜੂ ਫਰਾਰ ਦਸਿਆ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement