
ਪੁਲਿਸ ਨੇ ਸਮਝਦਾਰੀ ਨਾਲ ਵਿਅਕਤੀ ਨੂੰ ਉਤਾਰਿਆ ਹੇਠਾਂ
ਅੰਮ੍ਰਿਤਸਰ : ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾਂ ਇਲਾਕੇ ’ਚ ਉਸ ਸਮੇਂ ਲੋਕਾਂ ਵਿੱਚ ਹਫੜਾ ਦਫੜੀ ਮੱਚ ਗਈ, ਜਦੋਂ ਇਕ ਵਿਅਕਤੀ ਹਾਈਵੋਲਟੇਜ ਤਾਰਾਂ ਵਾਲੇ ਬਿਜਲੀ ਦੇ ਖੰਭੇ ’ਤੇ ਚੜ੍ਹ ਗਿਆ। ਉਕਤ ਵਿਅਕਤੀ ਨੂੰ ਰਾਹ ਜਾਂਦੇ ਇਕ ਵਿਅਕਤੀ ਨੇ ਬਿਜਲੀ ਦੇ ਖੰਭੇ ਦੀਆਂ ਤਾਰਾਂ ’ਤੇ ਚੜ੍ਹਿਆ ਦੇਖਿਆ ਤਾਂ ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਬਿਜਲੀ ਵਿਭਾਗ ਨਾਲ ਸੰਪਰਕ ਕਰ ਕੇ ਪਹਿਲਾਂ ਇਨ੍ਹਾਂ ਤਾਰਾਂ ਦਾ ਕੁਨੈਕਸ਼ਨ ਬੰਦ ਕਰਵਾਇਆ। ਪੁਲਿਸ ਅਧਿਕਾਰੀਆਂ ਨੇ ਬੜੀ ਜੱਦੋ ਜਹਿਦ ਤੋਂ ਬਾਅਦ ਵਿਅਕਤੀ ਨੂੰ ਹੇਠਾਂ ਉਤਾਰਿਆ।
PHOTO
ਇਸ ਮੌਕੇ ਥਾਣਾ ਡੀ ਡਵੀਜ਼ਨ ਦੇ ਐਸਐਚਓ ਨੇ ਉਕਤ ਵਿਅਕਤੀ ਨੂੰ ਭਰੋਸਾ ਦਿੱਤਾ ਗਿਆ ਕਿ ਉਸ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਉਕਤ ਵਿਅਕਤੀ ਦੇ ਹੇਠਾਂ ਉਤਰਨ ਉਤੇ ਪੁਲਿਸ ਨੇ ਉਸ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਅਤੇ ਥਾਣਾ ਡੀ ਡਵੀਜ਼ਨ ਲੈ ਗਈ। ਇਸ ਮੌਕੇ ਐਸਐਚਓ ਨੇ ਕਿਹਾ ਕਿ ਉਕਤ ਵਿਅਕਤੀ ਦੀ ਸਮੱਸਿਆ ਦਾ ਹੱਲ ਵੀ ਕੀਤਾ ਜਾਵੇਗਾ ਅਤੇ ਉਸ ਖ਼ਿਲਾਫ਼ ਟਾਵਰ ਉੱਤੇ ਚੜ੍ਹਨ ਸਬੰਧੀ ਕਾਰਵਾਈ ਵੀ ਕੀਤੀ ਜਾਵੇਗੀ।
PHOTO
ਉਕਤ ਵਿਅਕਤੀ ਦੀ ਟਾਵਰ ਉੱਤੇ ਚੜ੍ਹਨ ਉੱਤੇ ਵੱਡੀ ਗਿਣਤੀ ਵਿਚ ਲੋਕ ਮੌਕੇ ਉਤੇ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਸੂਚਿਤ ਕੀਤਾ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਫਾਇਰ ਬ੍ਰਿਗੇਡ ਦੇ ਅਮਲੇ ਨੂੰ ਵੀ ਮੌਕੇ ਉਤੇ ਬੁਲਾ ਲਿਆ ਗਿਆ ਪਰ ਪੁਲਿਸ ਨੇ ਬੜੀ ਹੀ ਸਮਝਦਾਰੀ ਤੋਂ ਕੰਮ ਲੈਂਦੇ ਹੋਏ ਉਕਤ ਵਿਅਕਤੀ ਨੂੰ ਹੇਠਾਂ ਉਤਾਰ ਲਿਆ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਪੁਲਿਸ ਵੱਲੋਂ ਉਕਤ ਵਿਅਕਤੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
PHOTO