18 ਮੈਂਬਰੀ ਹਾਈ ਪਾਵਰ ਅਮਰੀਕਨ ਵਫ਼ਦ ਪਹੁੰਚਿਆ ਸ਼੍ਰੀ ਹਰਮੰਦਿਰ ਸਾਹਿਬ
Published : Apr 23, 2022, 6:50 am IST
Updated : Apr 23, 2022, 6:50 am IST
SHARE ARTICLE
image
image

18 ਮੈਂਬਰੀ ਹਾਈ ਪਾਵਰ ਅਮਰੀਕਨ ਵਫ਼ਦ ਪਹੁੰਚਿਆ ਸ਼੍ਰੀ ਹਰਮੰਦਿਰ ਸਾਹਿਬ

 

ਸੀਨੇਟਰ ਕੋਰੀਬੁੱਕਰ ਨੇ ਸਿੱਖਾਂ 'ਤੇ ਹੋਏ ਹਮਲਿਆਂ ਦੀ ਨਿੰਦਾ ਕੀਤੀ


ਅੰਮਿ੍ਤਸਰ, 22 ਅਪ੍ਰੈਲ (ਹਰਦਿਆਲ ਸਿੰਘ) : ਹਾਈ ਪਾਵਰ ਅਮਰੀਕਨ ਵਫ਼ਦ ਸ਼ੁਕਰਵਾਰ ਨੂੰ  ਸ਼੍ਰੀ ਗੁਰੂ ਰਾਮਦਾਸ ਜੀ ਇੰਟਨੈਸ਼ਨਲ ਏਅਰਪੋਰਟ 'ਤੇ ਪਹੁੰਚਿਆ | ਪੰਜਾਬ ਸਰਕਾਰ ਵਲੋਂ ਮੰਤਰੀ ਹਰਜੋਤ ਬੈਂਸ ਤੇ ਵਿਧਾਇਕ ਬਲਜਿੰਦਰ ਕੌਰ ਵਲੋਂ ਵਫ਼ਦ ਦਾ ਨਿਘਾ ਸਵਾਗਤ ਕੀਤਾ ਗਿਆ | ਵਫ਼ਦ ਦੇ ਸਾਰੇ ਮੈਂਬਰ ਏਅਰਪੋਰਟ ਤੋਂ ਸਿੱਧਾ ਸ਼੍ਰੀ ਹਰਮੰਦਿਰ ਸਾਹਿਬ ਵਿਖੇ ਪਹੁੰਚੇ ਅਤੇ ਸਿੱਖ ਕੌਮ ਤੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ | ਵਫਦ ਦੇ ਮੁਖੀ ਅਮਰੀਕਾ ਦੇ ਸੀਨੇਟਰ ਕੋਰੀਬੁੱਕਰ ਨੇ ਕਿਹਾ ਕਿ ਬੀਤੇ ਦਿਨਾਂ ਵਿਚ ਸਿੱਖਾਂ 'ਤੇ ਹੋਏ ਹਮਲਿਆਂ ਦੀ ਉਹ ਨਿੰਦਾ ਕਰਦੇ ਹਨ | ਅਮਰੀਕਾ ਜਿਹੇ ਵਿਸ਼ਾਲ ਦੇਸ਼ ਦੀ ਤਰੱਕੀ ਵਿਚ ਸਿੱਖਾਂ ਦਾ ਅਹਿਮ ਯੋਗਦਾਨ ਹੈ | ਉਹ ਅਤੇ ਉਨ੍ਹਾਂ ਦਾ ਵਫ਼ਦ ਸਿੱਖ ਕੌਮ ਪ੍ਰਤੀ ਪਿਆਰ ਅਤੇ ਸਤਿਕਾਰ ਵਿਖਾਉਣ ਵਿਸ਼ੇਸ਼ ਤੌਰ 'ਤੇ ਸ਼੍ਰੀ ਹਰਮੰਦਰ ਸਾਹਿਬ ਪਹੁੰਚੇ ਹਨ | ਸੱਭ ਤੋਂ ਵੱਖਰੀ ਗੱਲ ਇਹ ਹੈ ਕਿ ਵਫ਼ਦ ਦੇ ਸਾਰੇ ਮੈਂਬਰ ਜਿਨ੍ਹਾਂ ਵਿਚ ਔਰਤਾਂ ਸ਼ਾਮਲ ਸਨ ਪੰਜਾਬੀ ਸੂਟ ਵਿਚ ਦਿਖਾਈ ਦਿਤੀਆਂ |
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਫ਼ਦ ਦਾ ਸਵਾਗਤ ਕੀਤਾ ਗਿਆ ਅਤੇ ਸਮੂੰਹ ਮੈਂਬਰਾਂ ਨੂੰ  ਸ਼੍ਰੀ ਹਰਮੰਦਿਰ ਸਾਹਿਬ ਦੇ ਮਾਡਲ ਅਤੇ ਸਿਰੋਪਾੳ ਦੇ ਕੇ ਸਨਮਾਨਤ ਕੀਤਾ ਗਿਆ |
ਇਸ ਮੌਕੇ ਅਮਰੀਕਨ ਸੀਨੇਟਰ ਕੋਰੀਬੁੱਕਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਗੁਰੂ ਘਰ ਦੀ ਮਰਿਆਦਾ ਅਤੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ ਉਥੇ ਹੀ ਸ਼੍ਰੀ ਹਰਮੰਦਿਰ ਸਾਹਿਬ ਵਿਖੇ ਬਣੇ ਵਿਸ਼ਾਲ ਲੰਗਰ ਘਰ ਨੂੰ  ਵੇਖ ਕੇ ਕਾਫ਼ੀ ਪ੍ਰਭਾਵਤ ਹੋਏ ਅਤੇ ਕਈ ਵਫ਼ਦ ਦੇ ਮੈਂਬਰਾਂ ਨੇ ਲੰਗਰ ਘਰ ਸੇਵਾ ਵੀ ਕੀਤੀ | ਦਸਣਯੋਗ ਹੈ ਕਿ ਅਮਰੀਕਾ ਦਾ ਇਹ ਹਾਈ ਪਾਵਰ ਵਫ਼ਦ ਦੂਨੀਆਂ ਦੇ ਕਈ ਦੇਸ਼ਾ ਦੇ ਦੌਰੇ 'ਤੇ ਹੈ | ਇਸ ਦੌਰਾਨ ਹੀ ਉਹ ਅੰਮਿ੍ਤਸਰ ਪਹੁੰਚੇ ਸਨ | ਸਾਰਾ ਦਿਨ ਅੰਮਿ੍ਤਸਰ ਰਹਿਣ ਤੋਂ ਬਾਅਦ ਇਹ ਵਫਦ ਸ਼ਾਮ ਵੇਲੇ ਵਾਪਸ ਹੋ ਗਿਆ |
22 ਏਐਸਆਰ (ਹਰਦਿਆਲ)03 ਸ਼੍ਰੀ ਹਰਮੰਦਿਰ ਸਾਹਿਬ ਪਹੁੰਚਣ ਤੇ ਵਫਦ ਨੂੰ  ਸਨਮਾਨਤ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਮੈਂਬਰ |

 

SHARE ARTICLE

ਏਜੰਸੀ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement