
ਅਗਲੇ 3 ਮਹੀਨਿਆਂ ਤਕ ਬਿਨ੍ਹਾਂ ਜੁਰਮਾਨੇ ਜਾਂ ਏਰੀਅਰ ਬਕਾਇਆ ਟੈਕਸ ਭਰ ਸਕਣਗੇ ਟਰਾਂਸਪੋਰਟਰ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਅੱਜ ਟਰਾਂਸਪੋਰਟਰਾਂ ਲਈ ਅਹਿਮ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਕੋਰੋਨਾ ਕਾਰਨ ਜਿਹੜੇ ਟਰਾਂਸਪੋਰਟਰ ਟੈਕਸ ਨਹੀਂ ਭਰ ਸਕੇ ਸੀ, ਉਹ ਹੁਣ ਅਗਲੇ 3 ਮਹੀਨਿਆਂ ਤਕ ਬਿਨ੍ਹਾਂ ਜੁਰਮਾਨੇ ਜਾਂ ਏਰੀਅਰ ਬਕਾਇਆ ਟੈਕਸ ਭਰ ਸਕਣਗੇ। ਟਰਾਂਸਪੋਰਟ ਸਾਡੀ ਅਰਥਵਿਵਸਥਾ ਦੀ ਰੀੜ੍ਹ ਹਨ, ਅਸੀਂ ਹਰ ਵੇਲੇ ਉਨ੍ਹਾਂ ਦੇ ਨਾਲ ਖੜ੍ਹੇ ਹਾਂ। ਅਸੀਂ ਆਪਣੇ ਟਰਾਂਸਪੋਰਟਰ ਸਾਥੀਆਂ ਨਾਲ ਕੀਤਾ ਵਾਅਦਾ ਅੱਜ ਪੂਰਾ ਕੀਤਾ ਹੈ।
ਦਰਅਸਲ ਅੱਜ ਸਵੇਰੇ 'ਆਪ' ਸਰਕਾਰ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਟਰਾਂਸਪੋਰਟਰਾਂ ਲਈ ਅਹਿਮ ਐਲਾਨ ਕਰਨਗੇ ਜਿਸ ਨਾਲ ਆਟੋ ਰਿਕਸ਼ਾ ਚਾਲਕਾਂ ਤੇ ਕੈਬ ਡਰਾਈਵਰਾਂ ਨੂੰ ਵੱਡੀ ਰਾਹਤ ਮਿਲੇਗੀ।