
18 ਮਾਰਚ ਨੂੰ ਗ੍ਰਿਫ਼ਤਾਰ ਕਰਦੇ ਤਾਂ ਗੋਲੀ ਚੱਲ ਸਕਦੀ ਸੀ
ਚੰਡੀਗੜ੍ਹ - ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ’ਤੇ ਸੀਐਮ ਮਾਨ ਨੇ ਕਿਹਾ ਕਿ ਇਸ ਆਪ੍ਰੇਸ਼ਨ ਦੀ ਮੈਨੂੰ ਪਹਿਲਾਂ ਹੀ ਜਾਣਕਾਰੀ ਮਿਲ ਗਈ ਸੀ। ਮੈਂ ਸਾਰੀ ਰਾਤ ਨਹੀਂ ਸੁੱਤਾ ਪੁਲਿਸ ਅਧਿਕਾਰੀਆਂ ਤੋਂ ਫੋਨ ਤੇ ਆਪ੍ਰੇਸ਼ਨ ਦੇ ਪਲ-ਪਲ ਦੀ ਖ਼ਬਰ ਲੈਂਦਾ ਰਿਹਾ ਹਾਂ।
ਮਾਨ ਨੇ ਵੀਡੀਓ ਜਾਰੀ ਕਰਦਿਆ ਕਿਹਾ ਕਿ, 35 ਦਿਨਾਂ ਬਾਅਦ ਅੰਮ੍ਰਿਤਪਾਲ ਵੀ ਗ੍ਰਿਫਤ਼ਾਰ ਹੋ ਗਿਆ ਹੈ। ਜਿਹੜਾ ਕਾਨੂੰਨ ਤੋੜਨ ਦੀ ਕੋਸਿਸ਼ ਕਰੇਗਾ, ਉਸ ਦੇ ਖਿਲਾਫ਼ ਕਾਰਵਾਈ ਕਰਾਂਗੇ।
ਭਗਵੰਤ ਮਾਨ ਨੇ ਕਿਹਾ ਕਿ ਅਸੀਂ ਚਾਹੁੰਦੇ ਤਾਂ 18 ਮਾਰਚ ਨੂੰ ਅੰਮ੍ਰਿਤਪਾਲ ਨੂੰ ਵੀ ਫੜ ਸਕਦੇ ਸੀ, ਪਰ ਅਸੀਂ ਨਹੀਂ ਚਾਹੁੰਦੇ ਸੀ ਕਿ ਕੋਈ ਗੋਲੀ ਚੱਲੇ ਤੇ ਖੂਨ ਖ਼ਰਾਬਾ ਹੋਵੇ।
ਉਨ੍ਹਾਂ ਕਿਹਾ ਕਿ, ਅੱਜ 35 ਦਿਨਾਂ ਬਾਅਦ ਸਾਡੀ ਬਹਾਦਰ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਮੋਗਾ ਦੇ ਪਿੰਡ ਰੋਡੇ ਤੋਂ ਗ੍ਰਿਫਤਾਰ ਕਰ ਲਿਆ ਹੈ।