
ਹਲਕਾ ਸ਼ਾਹਕੋਟ ਦੇ ਵਾਸੀਆਂ ਵਲੋਂ ਚੋਣ ਪ੍ਰਚਾਰ ਦੌਰਾਨ ਦਿਤੇ ਜਾ ਰਹੇ ਪਿਆਰ ਤੇ ਮਾਣ-ਸਤਿਕਾਰ ਨੂੰ ਕਦੇ ਨਹੀਂ ਭੁਲਾਂਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ...
ਸ਼ਾਹਕੋਟ/ਮਲਸੀਆਂ, 22 ਮਈ (ਏ.ਐੱਸ. ਅਰੋੜਾ): ਹਲਕਾ ਸ਼ਾਹਕੋਟ ਦੇ ਵਾਸੀਆਂ ਵਲੋਂ ਚੋਣ ਪ੍ਰਚਾਰ ਦੌਰਾਨ ਦਿਤੇ ਜਾ ਰਹੇ ਪਿਆਰ ਤੇ ਮਾਣ-ਸਤਿਕਾਰ ਨੂੰ ਕਦੇ ਨਹੀਂ ਭੁਲਾਂਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਸ਼ਾਹਕੋਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਅਪਣੇ ਚੋਣ ਪ੍ਰਚਾਰ ਦੌਰਾਨ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਭਰਵੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆ ਕੀਤਾ।
ਇਸ ਮੌਕੇ ਸ਼ੇਰੋਵਾਲੀਆਂ ਨੇ ਕਿਹਾ ਕਿ ਹਲਕਾ ਵਾਸੀਆਂ ਵਲੋਂ ਮੈਨੂੰ ਜਿਤਾਉਣ ਲਈ ਦਿਨ-ਰਾਤ ਕੀਤੀ ਜਾ ਰਹੀ ਮਿਹਨਤ ਨੂੰ ਜਿੱਤਣ ਉਪਰੰਤ ਅਜਾਈ ਨਹੀਂ ਜਾਣ ਦੇਵਾਂਗਾ, ਪਹਿਲਾਂ ਦੀ ਤਰ੍ਹਾਂ ਹੀ ਚੌਵੀਂ ਘੰਟੇ ਹਲਕਾ ਵਾਸੀਆਂ 'ਚ ਹਾਜ਼ਰ ਰਹਿ ਕੇ ਸੇਵਾ ਕਰਦਾ ਰਹਾਂਗਾ। ਉਨ੍ਹਾਂ ਕਿਹਾ ਕਿ ਹਲਕਾ ਵਾਸੀਆਂ ਵਲੋਂ ਮੈਨੂੰ ਜਿਤਾਉਣ ਲਈ ਵਹਾਏ ਜਾ ਰਹੇ ਪਸੀਨੇ ਦਾ ਮੁੱਲ ਹਲਕੇ ਸ਼ਾਹਕੋਟ ਦਾ ਵਿਕਾਸ ਕਰਵਾ ਕੇ ਮੋੜਿਆ ਜਾਵੇਗਾ।
ਇਸ ਮੌਕੇ ਆਦੇਸ਼ਵਰ ਸਿੰਘ ਖੈਹਰਾ, ਹੀਰਾ ਸੇਰੋਵਾਲੀਆਂ, ਇਸਵਰਦੀਪ ਸਿੰਘ, ਜਗਜੀਤ ਸਿੰਘ ਨੋਨੀ, ਚਰਨਜੀਤ ਸਿੰਘ, ਗੋਰਾ ਗਿੱਲ, ਮਨਜੀਤ ਸਿੰਘ ਨਿੱਝਰ, ਮਨਪ੍ਰੀਤ ਮਨੀ ਮਾਂਗਟ, ਗੁਰਪ੍ਰੀਤ ਸਿੰਘ ਗੋਪੀ ਆਰੀਆਵਾਲਾਂ, ਜਸਵੰਤ ਲਾਡੀ, ਸਰਪੰਚ ਰਾਜਾ, ਪਾਲਾ ਪ੍ਰਧਾਨ, ਬਾਬਾ ਜੀਵਨ ਸਿੰਘ, ਅਵਤਾਰ ਸਿੰਘ ਸੈਦੋਵਾਲ, ਗੁਰਪ੍ਰੀਤ ਮਰਾੜ, ਸਰਪੰਚ ਕਰਨੈਲ ਸਿੰਘ ਆਦਿ ਹਾਜ਼ਰ ਸਨ।