ਦੇਸ਼ 'ਚ ਮੋਦੀ ਦੀ ਹਨੇਰੀ ਪਰ ਪੰਜਾਬ 'ਚ ਕਾਂਗਰਸ ਨੇ 13 'ਚੋਂ 8 ਸੀਟਾਂ ਮੱਲੀਆਂ
Published : May 23, 2019, 9:34 pm IST
Updated : May 23, 2019, 9:34 pm IST
SHARE ARTICLE
Punjab Election Results 2019
Punjab Election Results 2019

ਕਾਂਗਰਸ ਦੇ ਵੱਡੇ ਸਿਆਸਤਦਾਨ ਪ੍ਰਧਾਨ ਸੁਨੀਲ ਜਾਖੜ ਮਾਤ ਖਾ ਗਏ ;  ਅਕਾਲੀ-ਭਾਜਪਾ ਹੱਥ ਸਿਰਫ਼ ਦੋ-ਦੋ ਲੱਡੂ ਤੇ 'ਆਪ' ਨੇ ਸੰਗਰੂਰ ਜਿਤਿਆ

ਚੰਡੀਗੜ੍ਹ : ਲੋਕ ਸਭਾ ਚੋਣਾਂ ਵਿਚ ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਨੇਰੀ ਚਲੀ ਉਥੇ ਪੰਜਾਬ ਵਿਚ ਇਸ ਹਨੇਰੀ ਦਾ ਕੋਈ ਖ਼ਾਸ ਅਸਰ ਨਹੀਂ ਵਿਖਾਈ ਦਿਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਨਾ ਸਿਰਫ਼ ਕਾਂਗਰਸ ਦਾ ਝੰਡਾ ਬੁਲੰਦ ਰਖਿਆ ਬਲਕਿ ਮੋਦੀ ਦੀ ਹਨੇਰੀ ਦੇ ਬਾਵਜੂਦ 5 ਸੀਟਾਂ ਵਿਰੋਧੀਆਂ ਤੋਂ ਖੋਹ ਕੇ ਕਾਂਗਰਸ ਦੀ ਜਿੱਤ ਦਾ ਅੰਕੜਾ ਤਿੰਨ ਸੀਟਾਂ ਤੋਂ ਵਧਾ ਕੇ 8 ਕਰ ਦਿਤਾ।

Lok Sabha Election PunjabLok Sabha Election Punjab

ਪੰਜਾਬ ਵਿਚ ਲੋਕ ਸਭਾ ਦੀਆਂ 13 ਸੀਟਾਂ ਵਿਚੋਂ 8 ਸੀਟਾਂ ਉਪਰ ਕਾਂਗਰਸ ਨੇ ਜਿੱਤ ਪ੍ਰਾਪਤ ਕੀਤੀ ਹੈ। ਦੋ ਸੀਟਾਂ ਉਪਰ ਸ਼੍ਰੋਮਣੀ ਅਕਾਲੀ ਦਲ ਨੇ, ਦੋ ਸੀਟਾਂ 'ਤੇ ਭਾਜਪਾ ਨੇ ਅਤੇ ਇਕ ਸੀਟ ਉਪਰ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ। ਕਾਂਗਰਸ ਪਾਰਟੀ ਨੇ ਪਟਿਆਲਾ, ਫ਼ਰੀਦਕੋਟ, ਲੁਧਿਆਣਾ, ਫ਼ਤਿਹਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਜਲੰਧਰ ਅੰਮ੍ਰਿਤਸਰ ਅਤੇ ਖਡੂਰ ਸਾਹਿਬ ਹਲਕਿਆਂ ਤੋਂ ਜਿੱਤ ਪ੍ਰਾਪਤ ਕੀਤੀ ਹੈ। ਕਾਂਗਰਸ ਨੇ ਦੋ ਸੀਟਾਂ ਸ੍ਰੀ ਅਨੰਦਪੁਰ ਸਾਹਿਬ ਅਤੇ ਖਡੂਰ ਸਾਹਿਬ, ਅਕਾਲੀ ਦਲ ਨੇ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਬੀਬੀ ਜਗੀਰ ਕੌਰ ਨੂੰ ਹਰਾ ਕੇ ਜਿੱਤੀਆਂ ਹਨ। 

Punjab PoliticsPunjab Politics

ਪਟਿਆਲਾ ਤੋਂ ਪ੍ਰਣੀਤ ਕੌਰ ਦੀ ਜਿਤ ਪ੍ਰਾਪਤ ਕਰਨਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਵਕਾਰੀ ਸੀ। ਇਸੀ ਤਰ੍ਹਾਂ ਸੰਗਰੂਰ ਚਲਕੇ ਤੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਸਿੰਘ ਮਾਨ ਲਈ ਜਿੱਤ ਪ੍ਰਾਪਤ ਕਰਨਾ ਅਪਣੀ ਪਾਰਟੀ ਅਤੇ ਅਪਣੀ ਸਿਆਸੀ ਹੋਂਦ ਬਰਕਰਾਰ ਰਖਣਾ ਵੀ ਜ਼ਰੂਰੀ ਸੀ। ਇਸੇ ਤਰ੍ਹਾਂ ਅਕਾਲੀਆਂ ਲਈ ਫ਼ਿਰੋਜ਼ਪੁਰ ਅਤੇ ਬਠਿੰਡਾ ਸੀਟ ਇੱਜ਼ਤ ਦਾ ਸਵਾਲ ਸੀ। 

Sunil Jakhar & Sunny DeolSunil Jakhar & Sunny Deol

ਇਸ ਸੱਭ ਵਿਚ ਕਾਂਗਰਸ ਲਈ ਇਕ ਦੁੱਖਦਾਈ ਖ਼ਬਰ ਇਹ ਹੈ ਕਿ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਗੁਰਦਾਸਪੁਰ ਹਲਕੇ ਤੋਂ ਵੱਡੇ ਫ਼ਰਕ ਨਾਲ ਚੋਣ ਹਾਰ ਗਏ ਹਨ ਅਤੇ ਉਨ੍ਹਾਂ ਦਾ ਸਿਆਸੀ ਭਵਿਖ ਹਨੇਰੇ ਵਿਚ ਚਲਾ ਗਿਆ ਹੈ। ਗੁਰਦਾਸਪੁਰ ਤੋਂ ਸੰਨੀ ਦਿਊਲ ਨੇ ਸੁਨੀਲ ਜਾਖੜ ਨੂੰ 77 ਹਜ਼ਾਰ ਦੇ ਵੱਡੇ ਫ਼ਰਕ ਨਾਲ ਮਾਤ ਦਿਤੀ ਹੈ। ਇਥੇ ਇਹ ਦਸਣਯੋਗ ਹੈ ਕਿ ਡੇਢ ਸਾਲ ਪਹਿਲਾਂ ਵਿਨੋਦ ਖੰਨਾ ਦੇ ਇੰਤਕਾਲ ਤੋਂ ਬਾਅਦ ਜ਼ਿਮਨੀ ਚੋਣ ਵਿਚ ਸੁਨੀਲ ਜਖੜ ਨੇ ਇਕ ਲੱਖ 90 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਭਾਜਪਾ ਉਮੀਦਵਾਰ ਨੂੰ ਹਰਾਇਆ ਸੀ। 

Harsimrat Kaur BadalHarsimrat Kaur Badal

 ਇਨ੍ਹਾਂ ਚੋਣਾਂ ਵਿਚ ਇਕ ਹੋਰ ਪਹਿਲੂ ਸਾਹਮਣੇ ਆਇਆ ਹੈ ਕਿ 2017 ਦੀਆਂ ਅਸੈਂਬਲੀ ਚੋਣਾਂ ਸਮੇਂ ਬਠਿੰਡਾ ਸ਼ਹਿਰੀ ਹਲਕੇ ਤੋਂ ਮਨਪ੍ਰੀਤ ਸਿੰਘ ਬਾਦਲ ਨੇ 18 ਹਜ਼ਾਰ ਵੱਧ ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ ਸੀ ਜਦਕਿ ਲੋਕ ਸਭਾ ਚੋਣਾਂ ਵਿਚ ਇਸ ਅਸੈਂਬਲੀ ਹਲਕੇ ਤੋਂ ਅਕਾਲੀ ਦਲ ਨੇ ਲਗਭਗ ਚਾਰ ਹਜ਼ਾਰ ਵੱਧ ਵੋਟਾਂ ਪ੍ਰਾਪਤ ਕੀਤੀਆਂ ਹਨ।

ਆਗੂ ਕਿੰਨੇ ਫ਼ਰਕ ਨਾਲ ਜੇਤੂ ਰਹੇ :
ਪੰਜਾਬ ਦੇ 13 ਲੋਕ ਸਭਾ ਹਲਕਿਆਂ ਤੋਂ ਕਿਸ ਉਮੀਦਵਾਰ ਨੇ ਕਿਨੀਆਂ ਵੱਧ ਵੋਟਾਂ ਲੈ ਕੇ ਅਪਣੇ ਨਿਕਟ ਵਿਰੋਧੀ ਨੂੰ ਮਾਤ ਦਿਤੀ ਦਾ ਵੇਰਵਾ ਇਸ ਤਰ੍ਹਾਂ ਹੈ।

Sukhbir BadalSukhbir Badal

ਫ਼ਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ ਨੇ 198850 ਵੋਟਾਂ ਦੇ ਫ਼ਰਕ ਨਾਲ ਸ਼ੇਰ ਸਿੰਘ ਘੁਬਾਇਆ ਨੂੰ ਹਰਾਇਆ ਹੈ। 

Parneet Kaur Parneet Kaur

ਪਟਿਆਲਾ ਤੋਂ ਪ੍ਰਣੀਤ ਕੌਰ ਨੇ ਕਾਂਗਰਸ ਵਲੋਂ 162718 ਦੇ ਫ਼ਰਕ ਨਾਲ ਸੁਰਜੀਤ ਸਿੰਘ ਰਖੜਾ ਨੂੰ ਮਾਤ ਦਿਤੀ। 

Jasbir Singh DimpaJasbir Singh Dimpa

ਖਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ ਨੇ ਕਾਂਗਰਸ ਵਲੋਂ 140300 ਵੋਟਾਂ ਦੇ ਫ਼ਰਕ ਨਾਲ ਬੀਬੀ ਜਗੀਰ ਕੌਰ ਨੂੰ ਨੁਕਰੇ ਲਾਇਆ ਹੈ।

Bhagwant Maan Bhagwant Maan

ਇਸੇ ਤਰ੍ਹਾਂ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਭਗਵੰਤ ਸਿੰਘ ਮਾਨ ਨੇ 109642 ਵੋਟਾਂ ਦੇ ਫ਼ਾਸਲੇ ਨਾਲ ਕੇਵਲ ਸਿੰਘ ਢਿੱਲੋਂ ਦੀਆਂ ਅੱਖਾਂ ਖੋਲ੍ਹੀਆਂ ਹਨ।

Gurjeet Singh AujlaGurjit Singh Aujla

ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਨੇ ਕਾਂਗਰਸ ਵਲੋਂ 100003 ਵੋਟਾਂ ਦੇ ਲਿਹਾਜ ਨਾਲ ਹਰਦੀਪ ਸਿੰਘ ਪੁਰੀ ਨੂੰ ਹਰਾ ਦਿਤਾ ਹੈ।

Dr. Amar SinghDr. Amar Singh

ਫ਼ਤਿਹਗੜ੍ਹ ਸਾਹਿਬ ਹਲਕੇ ਤੋਂ ਡਾ. ਅਮਰ ਸਿੰਘ ਨੇ ਕਾਂਗਰਸ ਦੀ ਝੋਲੀ ਵਿਚ 93621 ਵੋਟਾਂ ਦੇ ਫ਼ਰਕ ਨਾਲ ਜਿਤ ਪਾ ਕੇ ਦਰਬਾਰਾ ਸਿੰਘ ਗੁਰੂ ਨੂੰ ਮਾਤ ਦਿਤੀ। 

Mohammad SadiqMohammad Sadiq

ਫ਼ਰੀਦਕੋਟ ਹਲਕੇ ਤੋਂ ਪਹਿਲਾਂ ਦੀ ਤਰ੍ਹਾਂ ਮੁਹੰਮਦ ਸਦੀਕ ਕਾਂਗਰਸ ਨੇ 83252 ਵੋਟਾਂ ਨਾਲ ਗੁਲਜਾਰ ਸਿੰਘ ਰਣੀਕੇ ਨੂੰ ਸਿਆਸਤ ਦਾ ਪਾਠ ਪੜ੍ਹਾਇਆ ਹੈ। 

Sunny DeolSunny Deol

ਹੁਣ ਗੱਲ ਕਰੀਏ ਗੁਰਦਾਸਪੁਰ ਦੀ ਤਾਂ ਉਥੋਂ ਸੰਨੀ ਦਿਉਲ ਨੇ ਭਾਜਪਾ ਵਲੋਂ 77107 ਵੋਟਾਂ ਦੇ ਫ਼ਰਕ ਨਾਲ ਸੁਨੀਲ ਜਾਖੜ ਨੂੰ ਮਾਤ ਦੇ ਦਿਤੀ।

Ravneet Singh BittuRavneet Singh Bittu

ਲੁਧਿਆਣਾ ਤੋਂ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਨੇ 76372 ਵੋਟਾਂ ਦੇ ਫ਼ਰਕ ਨਾਲ ਸਿਮਰਨਜੀਤ ਸਿੰਘ ਬੈਂਸ ਨੂੰ ਸ਼ੀਸ਼ਾ ਵਿਖਾ ਦਿਤਾ ਹੈ।

Som Parkash Som Parkash

ਹੁਸ਼ਿਆਰਪੁਰ ਤੋਂ ਭਾਜਪਾ ਦੇ ਸੋਮ ਪ੍ਰਕਾਸ਼ ਨੇ 46993 ਵੋਟਾ ਨਾਲ ਡਾ. ਰਾਜ ਕੁਮਾਰ ਚੱਬੇਵਾਲ ਨੂੰ ਹਾਰ ਦਿਤੀ।

Manish TiwariManish Tiwari

ਇਸੇ ਤਰ੍ਹਾਂ ਸ੍ਰੀ ਅਨੰਦਪੁਰ ਸਹਿਬ ਤੋਂ ਮਨੀਸ਼ ਤਿਵਾੜੀ ਨੇ ਕਾਂਗਰਸ ਨੂੰ 46884 ਵੋਟਾਂ ਨਾਲ ਜਿੱਤ ਦਿਵਾ ਕੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਚਿੱਤ ਕੀਤਾ। 

Harsimrat Kaur BadalHarsimrat Kaur Badal

ਖ਼ਾਸ ਸੀਟ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੇ 21399 ਵੋਟਾਂ ਦੇ ਫ਼ਰਕ ਨਾਲ ਰਾਜਾ ਵੜਿੰਗ ਨੂੰ ਹਰਾ ਦਿਤਾ। 

Santokh ChoudharySantokh Singh Choudhary

ਜਲੰਧਰ ਤੋਂ ਸੰਤੋਖ ਸਿੰਘ ਚੌਧਰੀ ਨੇ ਚਰਨਜੀਤ ਸਿੰਘ ਅਟਵਾਲ ਨੂੰ 19491 ਵੋਟਾਂ ਨਾਲ ਪਟਕਣੀ ਦੇ ਦਿਤੀ ਅਤੇ ਸੀਟ ਕਾਂਗਰਸ ਵਲ ਮੋੜ ਦਿਤੀ। 
ਵੋਟਾਂ ਦੇ ਉਪਰੋਕਤ ਅੰਕੜਿਆਂ ਵਿਚ ਕੁੱਝ ਵਾਧਾ ਘਾਟਾ ਵੀ ਹੋ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement