
ਮੁਖ ਮੰਤਰੀ ਦੇ ਜ਼ਿਲ੍ਹੇ ਅੰਦਰ ਕਾਲਾਬਜ਼ਾਰੀ ਭਾਰੂ : ਇੰਦਰਜੀਤ ਸੰਧੂ
ਬਲਬੇੜ੍ਹਾ, ਡਕਾਲਾ, 22 ਮਈ (ਗੁਰਸੇਵਕ ਸਿੰਘ ਕਰਹਾਲੀ) : ਪੰਜਾਬ ਸਰਕਾਰ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੈਂਡੂ ਖੇਤਰਾਂ 'ਚ ਹੋਣ ਵਾਲੇ ਵਿਕਾਸ ਕਾਰਜਾਂ ਨੂੰ ਲੈ ਕੇ ਗਲ਼ਤ ਤਰੀਕੇ ਨਾਲ ਹੋਣ ਵਾਲੀ ਸਰਕਾਰੀ ਫੰਡਾਂ ਦੀ ਦੁਰਵਰਤੋਂ ਨੂੰ ਲਗਾਮ ਪਾਉਣ ਅਤੇ ਸਰਕਾਰੇ ਦਰਬਾਰੇ 'ਤੋ ਮਿਲਣ ਵਾਲੀਆਂ ਲੋਂਕ ਭਲਾਈ ਸਕੀਮਾਂ 'ਚ ਗਲ਼ਤ ਅਨਸਰਾਂ ਵੱਲੋਂ ਕੀਤੇ ਜਾਂਣ ਵਾਲੇ ਘੁਟਾਲੇਆਂ ਨੂੰ ਠੱਲ ਪਾਉਣ ਲਈ 180 ਕਰੋੜ ਦੇ ਰਾਖਵੇ ਬੱਜਟ ਨਾਲ ਪੰਜਾਬ ਦੇ ਪੈਂਡੂ ਖੇਤਰਾਂ 'ਚ ਤਾਇਨਾਤ ਕੀਤੀ ਗਈ ਸਾਬਕਾਂ ਫੌਜੀਆਂ ਦੀ ਸਿਵਲੀਅਨ ਫੋਰਸ ਦੀ ਬਾਂਜ ਅੱਖ ਨੂੰ ਵੱਖੋ-ਵੱਖਰੇ ਢੰਗ ਤਰੀਕੇਆਂ ਨਾਲ ਭਰਿਸ਼ਟਾਚਾਰੀ, ਰਿਸ਼ਵਤ ਖੋਰੀ, ਤੇ ਕਾਲਾਬਜਾਰੀ ਕਰਨ ਵਾਲੇ ਸੌਦਾਗਰ ਧੁਦਲਾਂ ਕਰਨ ਤੇ ਭਾਰੂ ਪੈ ਰਹੇ ਹਨ! ਇਹ ਵੀਚਾਰ ਊਘੇ ਸਮਾਜ ਸੇਵੀ ਰਾਜਨੀਤਕ ਦਲਾਂ ਦੇ ਪੜਚੋਲ ਮਾਹਰ ਅਤੇ ਹਲਕਾ ਸਨੌਰ ਤੋਂ ਆਮ ਆਦਮੀ ਦੇ ਪ੍ਰਮੁਖ ਆਗੂ ਹਲਕਾ ਇੰਚਾਰਜ ਇੰਦਰਜੀਤ ਸਿੰਘ ਸੰਧੂ ਨੇ ਪੱਤਰਕਾਰ ਮਿਲਣੀ ਦੌਰਾਨ ਸਾਂਝੇ ਕੀਤੇ।
ਇਸ ਮੌਕੇ ਉਨ੍ਹਾ ਕਾਂਗਰਸ ਸਰਕਾਰ ਦੇ ਪਿਛਲੇ ਤਿੰਨ ਸਾਲਾਂ ਕਾਂਰਜਕਾਲ ਤੇ ਟਿਪਣੀ ਕਰਦਿੰਆ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਸੁਪਨਿਆਂ ਦੇ ਸੁਨਿਹਰੀ ਪੰਜਾਬ ਨੂੰ ਲੋਟੂ ਸਰਕਾਰਾਂ ਨੇ ਬਰਬਾਦੀ ਦੇ ਕੰਡੇ ਤੇ ਖੜਾ ਕਰਕੇ ਰੱਖ ਦਿੱਤਾ ਹੈ ਅਤੇ ਲੋਕ ਸੇਵਾਵਾਂ ਦੇ ਨਾਂਅ ਤੇ ਬਣਾਏ ਹਰੇਂਕ ਪ੍ਰਾਈਵੇਟ ਲਿੰਮਟਡ ਸੈਕਟਰਾਂ ਅੰਦਰ ਭਰਿਸਟਾਚਾਂਰੀ ਕਰਿਦਿਆਂ ਨੇ ਲੋਂਕ ਲੁੱਟਾਂ ਕਰਨ ਦਾਂ ਤਹਿਲੱਕਾਂ ਮਚਾਇਆ ਪਿਆ ਹੈ।
ਉਨ੍ਹਾ ਕਿਹਾ ਕਿ ਹੋਰ ਤਾਂ ਹੋਰ ਪਿਛਲੇ ਤਾਲਾਬੰਦੀ ਦੇ ਦੋ ਢਾਈ ਮਹਿਨਿਆਂ ਦੌਰਾਨ ਪੰਜਾਬ ਦੇ ਖਾਂਦ ਸਪਲਾਈ ਸੈਂਟਰਾਂ ਤੇ ਰੱਖੇ ਡਿਪੂ ਹੋਲਡਰਾਂ ਵੱਲੋਂ ਕੇਂਦਰ ਸਰਕਾਰ ਦੀ ਤਰਫੋ ਲੋੜਵੰਦ ਲਾਂਭ ਪਾਤਰੀਆਂ ਲਈ ਆਏ ਰਾਸ਼ਨ ਦੇ ਭੰਡਾਰਾਂ ਨੂੰ ਚਿੱਟਾ ਚੁਨਾਂ ਲੋਣ ਵਾਲੇ ਕਿਸੇ ਵੀ ਅਧਿਕਾਰੀ ਖਿਲਾਫ਼ ਕੋਈ ਕਾਰਵਾਈ ਅਮਲ 'ਚ ਨਹੀ ਲਿਆਦੀ ਗਈ। ਜਦਕਿਂ 180 ਕਰੋੜ ਦੇ ਰਾਖਵੇ ਬੱਜਟ ਨਾਲ ਸਰਕਾਰ ਨੇ ਲਾਏ ਆਪਣੇ ਦਿਮਾਗ, ਕੰਨ ਅਤੇ ਅੱਖਾਂ ਦੱਸਣ ਵਾਲੇ ਜੀ.ਓ.ਜੀ ਗਰੂਪ ਟੀਮਾਂ ਵੱਲੋਂ ਭੇਜੀਆਂ ਭ੍ਰਿਸਟਾਚਾਰੀ ਅੰਕੜੇ ਪੇਸ਼ ਕਰਦੀਆਂ ਰੀਪ੍ਰੋਟਾਂ ਸਿਰਫ਼ ਖਾਨਾਂ ਪੂਰਤੀ ਕਰਦੀਆ ਡੈਸਟਬੀਨਾਂ ਵਿੱਚ ਰੁਲ ਰਹੀਆਂ ਹਨ।