
ਮੋਹਾਲੀ 'ਚ ਏਟਕ ਤੇ ਸੀਟੂ ਨੇ ਵੱਖ-ਵੱਖ ਥਾਵਾਂ 'ਤੇ ਕੀਤੀਆਂ ਰੋਸ ਰੈਲੀਆਂ
ਐਸ.ਏ.ਐਸ ਨਗਰ, 22 ਮਈ (ਸੁਖਦੀਪ ਸਿੰਘ ਸੋਈਂ): ਅੱਜ ਮੋਹਾਲੀ ਵਿਖੇ ਭਾਰਤ ਦੀਆਂ ਪ੍ਰਮੁੱਖ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਦੇ ਸਾਂਝੇ ਸੱਦੇ ਉੱਤੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਵੱਖ ਵੱਖ ਰਾਜ ਸਰਕਾਰਾਂ ਵਲੋਂ ਕੋਰੋਨਾ ਮਹਾਂਮਾਰੀ ਦੇ ਚਲਦੇ ਸਮੇਂ ਦੌਰਾਨ ਉਪਜੇ ਹਾਲਾਤਾਂ ਦਾ ਦੁਰਉਪਯੋਗ ਕਰਦੇ ਹੋਏ ਕਿਰਤ ਕਾਨੂੰਨਾਂ ਵਿਚ ਕੀਤੀਆਂ ਜਾ ਰਹੀਆਂ ਮਜ਼ਦੂਰ ਵਿਰੋਧੀ ਅਤੇ ਰਾਸ਼ਟਰ ਵਿਰੋਧੀ ਨੀਤੀਆਂ ਦੇ ਵਿਰੋਧ ਵਿਚ ਮੋਹਾਲੀ ਏਟਕ ਦੇ ਸਕੱਤਰ ਕਾਮਰੇਡ ਮਹਿੰਦਰਪਾਲ ਸਿੰਘ ਅਤੇ ਸੀਟੂ ਅਤੇ ਪੰਜਾਬ ਸੁਬਾਰਡੀਨੇਟ ਫੈਡਰੇਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਸੈਣੀ ਦੀ ਅਗਵਾਈ ਵੱਖ ਵੱਖ ਥਾਵਾਂ ਤੇ ਰੈਲੀਆਂ ਕੀਤੀਆਂ ਗਈਆਂ।
ਰੈਲੀਆਂ ਨੂੰ ਸੰਬੋਧਨ ਕਰਦਿਆਂ ਸੁਖਦੇਵ ਸਿੰਘ ਸੈਣੀ ਅਤੇ ਕਾਮਰੇਡ ਮਹਿੰਦਰ ਪਾਲ ਸਿੰਘ ਨੇ ਕੇਂਦਰ ਦੀ ਭਾਜਪਾ ਅਤੇ ਵੱਖ ਵੱਖ ਰਾਜ ਸਰਕਾਰਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਰੋਨਾ ਮਹਾਂਮਰੀ ਦੇ ਉਪਜੇ ਹਾਲਤਾਂ ਦਾ ਦੁਰਉਪਯੋਗ ਦਰਦੇ ਹੋਏ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਜਾ ਰਹੀਆਂ ਮਜ਼ਦੂਰ ਵਿਰੋਧੀ ਸੋਧਾਂ, ਮਜ਼ਦੂਰਾਂ ਦੇ ਕੰਮ ਦੇ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਦੀਆਂ ਨੋਟੀਫਿਕੇਫਿਕੇਸ਼ਨਾਂ ਅਤੇ ਸਰਕਾਰੀ ਅਦਾਰਿਆਂ ਦੇ ਕੀਤੇ ਜਾ ਰਹੇ ਨਿੱਜੀਕਰਣ ਕਰਨ ਦੀ ਤਿੱਖੀ ਨਿਖੇਧੀ ਕੀਤੀ ਅਤੇ ਇਸ ਦੇ ਵਿਰੋਧ ਵਿੱਚ ਤਿੱਖੇ ਸੰਘਰਸ ਕਰਨ ਦਾ ਸੱਦਾ ਦਿਤਾ।
ਰੈਲੀ ਵਿੱਚ ਵਿਸੇਸ਼ ਮਤਾ ਪਾਸ ਕਰਦੇ ਹੋਏ ਡਿਪਟੀ ਕਮਿਸ਼ਨਰ ਰਾਹੀਂ ਪ੍ਰਧਾਨ ਮੰਤਰੀ ਭਾਰਤ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਨੂੰ ਵਿਗਿਆਪਨ ਦਿਤਾ ਗਿਆ। ਜਿਸ ਵਿੱਚ ਮੰਗ ਕੀਤੀ ਗਈ ਕਿ ਜਿਸ ਵਿੱਚ ਮੰਗ ਕੀਤੀ ਗਈ ਕਿ ਰਾਜ ਸਰਕਾਰਾਂ ਵਲੋਂ ਕਿਰਤ ਕਾਨੂੰਨਾਂ ਵਿਚ ਕੀਤੀਆਂ ਜਾ ਰਹੀਆਂ ਮਜ਼ਦੂਰ ਵਿਰੋਧੀ ਸੋਧਾਂ ਤੁਰੰਤ ਵਾਪਸ ਲਈਆਂ ਜਾਣ।
29 ਮਾਰਚ 2020 ਰਾਹੀਂ ਜਾਰੀ ਕੀਤੇ ਸਕਰੂਲਰ ਅਨੁਸਾਰ ਲਾਕਡਾਊਨ ਸਮੇਂ ਦੀ ਪੂਰੀ ਤਨਖਾਹ/ਉੱਜਰਤ ਦਿਤੀ ਜਾਵੇ ਅਤੇ 18 ਮਈ 2020 ਨੂੰ ਇਸ ਸਬੰਧੀ ਜਾਰੀ ਕੀਤਾ ਸਰਕੂਲਰ ਤੁਰੰਤ ਰੱਦ ਕੀਤਾ ਜਾਵੇ।
ਰੈਲੀਆਂ ਨੂੰ ਕਾਮਰੇਡ ਦਿਲਦਾਰ ਸਿੰਘ, ਗੁਰਦਿਆਲ ਸਿੰਘ, ਸੱਜਣ ਸਿੰਘ, ਹਰਮੇਲ ਸਿੰਘ ਚੋਲਟਾ, ਸੁਖਪਾਲ ਹੁੰਦਲ ਬ੍ਰਿਜ ਮੋਹਨ ਸਰਮਾਂ, ਸੀਟੂ ਦੇ ਅਗੂ ਹਰਪਾਲ ਸਿੰਘ, ਅਨਿਲ ਕੁਮਾਰ, ਲੱਕੀ , ਕ੍ਰਿਸਨ ਪਾਲ, ਤਰਸੇਮ ਕੁਮਾਰ , ਨਰੇਸ ਕੁਮਾਰ ਅਤੇ ਨਰੰਗ ਕੁਮਾਰ ਨੇ ਵੀ ਸੰਬੋਧਨ ਕੀਤਾ।