ਇਸ Medical Shop ਦੀ ਤਸਵੀਰ ਅਚਾਨਕ ਹੋਈ Viral, ਆਖਿਰ ਕੀ ਹੈ ਖਾਸ?
Published : May 23, 2020, 5:05 pm IST
Updated : May 23, 2020, 5:05 pm IST
SHARE ARTICLE
Medical shop signboard spotted in ludhiana goes viral
Medical shop signboard spotted in ludhiana goes viral

ਮਿਲ ਗਿਆ ਤਾਂ ਚੰਗੀ ਗੱਲ ਹੈ ਨਹੀਂ ਮਿਲਿਆ ਤਾਂ ਅਸੀਂ ਤੁਹਾਨੂੰ ਦਸ ਦਿੰਦੇ...

ਲੁਧਿਆਣਾ: ਸੋਸ਼ਲ ਨੈਟਵਰਕਿੰਗ ਸਾਈਟ ਤੇ ਕਦੋਂ, ਕੀ ਵਾਇਰਲ ਹੋ ਜਾਵੇ ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ। ਅਜਿਹਾ ਹੀ ਲੁਧਿਆਣਾ (Ludhiana)  ਦੇ ਇਕ ਮੈਡੀਕਲ ਸ਼ਾਪ (Medical Shop) ਦੀ ਤਸਵੀਰ ਸੋਸ਼ਲ ਮੀਡੀਆ (Social media) ਤੇ ਵਾਇਰਲ (Viral) ਹੋ ਰਹੀ ਹੈ। ਆਖਿਰ ਕੀ ਹੈ ਇਸ ਮੈਡੀਕਲ ਸ਼ਾਪ ਦੀ ਫੋਟੋ ਵਿਚ ਖਾਸ? ਕੁੱਝ ਮਿਲਿਆ ਹੈ ਜਾਂ ਨਹੀਂ?

TweetTweet

ਮਿਲ ਗਿਆ ਤਾਂ ਚੰਗੀ ਗੱਲ ਹੈ ਨਹੀਂ ਮਿਲਿਆ ਤਾਂ ਅਸੀਂ ਤੁਹਾਨੂੰ ਦਸ ਦਿੰਦੇ ਹਾਂ ਕਿ ਇਸ ਫੋਟੋ ਦੇ ਵਾਇਰਲ ਹੋਣ ਪਿੱਛੇ ਇਕ ਵੱਡਾ ਕਾਰਨ ਹੈ। ਅਕਸਰ ਤੁਸੀਂ ਦੁਕਾਨਾਂ ਤੇ ਪਿਤਾ ਅਤੇ ਬੇਟੇ ਦਾ ਨਾਮ ਲਿਖਿਆ ਦੇਖਿਆ ਹੋਵੇਗਾ, ਪਰ ਇਸ ਇਸ ਮੈਡੀਕਲ ਦੁਕਾਨ ਦੀ ਫੋਟੋ ਵਿਚ ਸਾਈਨਬੋਰਡ ਤੇ ‘ਗੁਪਤਾ ਐਂਡ ਡਾਟਰਸ’ ਲਿਖਿਆ ਹੋਇਆ ਹੈ। ਯਾਨੀ ਪਿਤਾ ਨਾਲ ਬੇਟੀ ਲਿਖਿਆ ਹੈ। ਦੁਕਾਨ ਦੇ ਉਪਰ ਲੱਗਿਆ ਇਹ ਸਾਈਨਬੋਰਡ ਹਰ ਕਿਸੇ ਦਾ ਧਿਆਨ ਅਪਣੇ ਵੱਲ ਖਿਚ ਰਿਹਾ ਹੈ।

TweetTweet

ਸੋਸ਼ਲ ਮੀਡੀਆ ਯੂਜ਼ਰਸ ਇਸ ਸਾਈਨ ਬੋਰਡ ਦੀ ਕਾਫੀ ਤਾਰੀਫ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਇਕ ਨਵੀਂ ਪਰੰਪਰਾ ਦੀ ਸ਼ੁਰੂਆਤ ਹੈ। ਸਭ ਤੋਂ ਪਹਿਲਾ ਇਸ ਮੈਡੀਕਲ ਸ਼ਾਪ ਦੀ ਤਸਵੀਰ ਨੂੰ ਲੁਧਿਆਣਾ ਵਿਚ ਹੀ ਰਹਿਣ ਵਾਲੇ ਡਾਕਟਰ ਅਮਨ ਕਛਅਪ ਨੇ ਟਵਿੱਟਰ ਤੇ ਸ਼ੇਅਰ ਕੀਤਾ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਮਨ ਕਸ਼ਅਪ ਨੇ ਕੈਪਸ਼ਨ ਵਿਚ ਲਿਖਿਆ, ਜੈਂਡਰ ਭੇਦਭਾਵ ਦੇ ਚਲਦੇ ਦੁਕਾਨਦਾਰ ਦੁਆਰਾ ਇਸ ਤਰ੍ਹਾਂ ਦਾ ਕਦਮ ਚੁੱਕਣਾ ਬੇਹੱਦ ਸ਼ਲਾਘਾਯੋਗ ਹੈ।

TweetTweet

ਇਸ ਫੋਟੋ ਨੂੰ ਹੁਣ ਤਕ ਹਜ਼ਾਰਾਂ ਲੋਕ ਲਾਈਕ ਕਰ ਚੁੱਕੇ ਹਨ ਜਦਕਿ 500 ਤੋਂ ਜ਼ਿਆਦਾ ਲੋਕ ਇਸ ਨੂੰ ਰੀਟਵੀਟ ਕਰ ਚੁੱਕੇ ਹਨ। ਇਸ ਫੋਟੋ ਤੇ ਇਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ਇਸ ਤਰ੍ਹਾਂ ਦਾ ਸਾਈਨਬੋਰਡ ਔਰਤਾਂ ਦੇ ਸਮਰਥਨ ਲਈ ਇਕ ਚੰਗਾ ਕਦਮ ਹੈ।

TweetTweet

ਅੱਜ ਦੇ ਸਮੇਂ ਵਿਚ ਲੋਕਾਂ ਨੂੰ ਇਹ ਪਾਠ ਤਾਂ ਪੜ੍ਹਾਇਆ ਜਾਂਦਾ ਹੈ ਕਿ ਔਰਤ ਅਤੇ ਮਰਦ ਵਿਚ ਕੋਈ ਫਰਕ ਨਹੀਂ ਹੈ ਪਰ ਕੁੱਝ ਲੋਕ ਅਜੇ ਵੀ ਰੂੜੀਵਾਦੀ ਸੋਚ ਚੁੱਕੀ ਫਿਰਦੇ ਹਨ। ਉਹ ਲੜਕੀਆਂ ਨੂੰ ਉਹਨਾਂ ਦੇ ਹੱਕਾਂ ਤੋਂ ਵਾਂਝਿਆ ਰੱਖਦੇ ਹਨ। ਪਰ ਅੱਜ ਦੀ ਔਰਤ ਹਰ ਮੁਸੀਬਤ ਦਾ ਸਾਹਮਣਾ ਕਰ ਸਕਦੀ ਹੈ। ਉਹ ਅੱਜ ਦੇ ਯੁੱਗ ਵਿਚ ਮਰਦਾਂ ਦੇ ਬਰਾਬਰ ਕੰਮ ਕਰਦੀਆਂ ਹਨ।

Medical StoreMedical Store

ਇਸ ਸੰਕਟ ਦੇ ਸਮੇਂ ਵਿਚ ਨੌਕਰੀ ਪੇਸ਼ਾ ਵਾਲੀਆਂ ਔਰਤਾਂ ਘਰ ਤੋਂ ਕੰਮ ਕਰ ਰਹੀਆਂ ਹਨ। ਉਹ ਆਫਿਸ ਦੇ ਕੰਮ ਦੇ ਨਾਲ-ਨਾਲ ਘਰ ਦਾ ਵੀ ਕੰਮ ਕਰਦੀਆਂ ਹਨ, ਬੱਚੇ ਵੀ ਸੰਭਾਲ ਰਹੀਆਂ ਹਨ। ਇਸ ਗੰਭੀਰ ਹਾਲਤ ਵਿਚ ਔਰਤਾਂ ਦਾ ਸਹਾਰਾ ਬਣਨਾ ਚਾਹੀਦਾ ਹੈ ਤਾਂ ਜੋ ਉਹ ਇਕੱਲਾ ਮਹਿਸੂਸ ਨਾ ਕਰਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: India, Punjab, Ludhiana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement