
ਪੁਲਿਸ ਨੇ ਛਿੱਬੜ ਵਿਰੁਧ ਕੇਸ ਦਰਜ ਕਰ ਕੇ ਮਾਰਿਆ ਸੀ ਘਰ ’ਤੇ ਛਾਪਾ
ਚੰਡੀਗੜ੍ਹ, 22 ਮਈ (ਗੁਰਉਪਦੇਸ਼ ਭੁੱਲਰ): ਪੱਤਰਕਾਰ ਜੈ ਸਿੰਘ ਛਿੱਬੜ ਵਿਰੁਧ ਦਰਜ ਕੇਸ ਦਾ ਮਾਮਲਾ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਪੱਤਰਕਾਰ ਵਫ਼ਦ ਦੀ ਮੀਟਿੰਗ ਤੋਂ ਬਾਅਦ ਹੱਲ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਮੰਤਰੀ ਬਾਰੇ ਛਾਪੀ ਇਕ ਖ਼ਬਰ ਨੂੰ ਲੈ ਕੇ ਚਮਕੌਰ ਸਾਹਿਬ ਖੇਤਰ ਦੇ ਕਿਸੇ ਵਿਅਕਤੀ ਵਲੋਂ ਛਿੱਬੜ ਵਿਰੁਧ ਕੇਸ ਦਰਜ ਕਰਵਾਇਆ ਗਿਆ ਸੀ ਅਤੇ ਅੱਜ ਸਵੇਰੇ ਚੰਡੀਗੜ੍ਹ ਵਿਖੇ ਪੁਲਿਸ ਛਿੱਬੜ ਨੂੰ ਛਾਪਾ ਮਾਰ ਕੇ ਉਸ ਦੇ ਘਰ ਗਿ੍ਰਫ਼ਤਾਰ ਵੀ ਕਰਨ ਆਈ ਸੀ ਪਰ ਉਹ ਘਰ ਨਹੀਂ ਮਿਲੇ।
ਛਿੱਬੜ ਨੇ ਘਰ ’ਚ ਮੌਜੂਦ ਉਸ ਦੀ ਨਾਬਾਲਗ ਬੇਟੀ ਨੂੰ ਵੀ ਛਾਪਾ ਮਾਰਨ ਗਈ ਪੁਲਿਸ ’ਤੇ ਧਮਕੀ ਦੇਣ ਦਾ ਦੋਸ਼ ਲਾਇਆ ਸੀ। ਇਸ ਤੋਂ ਬਾਅਦ ਅੱਜ ਚੰਡੀਗੜ੍ਹ ਦੇ ਪੱਤਰਕਾਰਾਂ ਨੇ ਸੈਕਟਰ 17 ’ਚ ਰੋਸ ਮੀਟਿੰਗ ਕੀਤੀ ਅਤੇ ਬਾਅਦ ’ਚ ਵਫ਼ਦ ਮੰਤਰੀ ਚੰਨੀ ਨੂੰ ਮਿਲਣ ਉਨ੍ਹਾਂ ਦੇ ਘਰ ਗਿਆ।