ਮਾਰਕੀਟ ਕਮੇਟੀ ਘਨੌਰ ਦੀ ਪਲੇਠੀ ਮੀਟਿੰਗ 'ਚ ਸਲਾਨਾ ਬਜਟ ਪਾਸ
Published : May 23, 2020, 10:31 am IST
Updated : May 23, 2020, 10:31 am IST
SHARE ARTICLE
ਮਾਰਕੀਟ ਕਮੇਟੀ ਘਨੌਰ ਦੀ ਪਲੇਠੀ ਮੀਟਿੰਗ 'ਚ ਸਲਾਨਾ ਬਜਟ ਪਾਸ
ਮਾਰਕੀਟ ਕਮੇਟੀ ਘਨੌਰ ਦੀ ਪਲੇਠੀ ਮੀਟਿੰਗ 'ਚ ਸਲਾਨਾ ਬਜਟ ਪਾਸ

ਦਰਜਾ ਚਾਰ ਕਰਮਚਾਰੀਆਂ ਨੂੰ ਕੋਵਿਡ-19 ਕਾਰਨ ਕਣਕ, ਕਰਜ਼ਾ ਸਮੇਤ ਅਹਿਮ ਮਤਿਆਂ 'ਤੇ ਬਣੀ ਸਰਬਸੰਮਤੀ : ਚੇਅਰਮੈਨ ਗਿੱਲ

ਘਨੌਰ, 22 ਮਈ (ਸੁਖਦੇਵ ਸੁੱਖੀ) : ਚੇਅਰਮੈਨ ਮਾਰਕੀਟ ਕਮੇਟੀ ਘਨੌਰ ਬਲਜੀਤ ਸਿੰਘ ਗਿੱਲ ਵੱਲੋਂ ਮੁੱਖ ਦਫ਼ਤਰ ਵਿਖੇ ਕਮੇਟੀ ਦੀ ਪਲੇਠੀ ਮੀਟਿੰਗ ਕੀਤੀ ਗਈ। ਜਿਸ 'ਚ ਵਾਈਸ ਚੇਅਰਮੈਨ ਰਾਮ ਸਿੰਘ ਸੀਲ, ਮੈਂਬਰ ਸੋਹਨ ਸਿੰਘ ਲੋਹਸਿੰਬਲੀ, ਹਰਜਿੰਦਰ ਸਿੰਘ ਪਿੱਪਲ ਮੰਗੋਲੀ, ਗੁਰਮੀਤ ਸਿੰਘ ਮਰਦਾਂਪੁਰ, ਬਲਜੀਤ ਕੌਰ ਮਹਿਦੂਦਾਂ, ਰਾਮ ਗੋਪਾਲ ਕਪੁਰੀ, ਵਿਸ਼ਾਲ ਬਾਂਸਲ ਘਨੌਰ, ਮੁਸ਼ਤਾਕ ਅਲੀ ਜੱਸੀ, ਸ਼ੇਰ ਖਾਨ ਤੇ ਪੂਰਨ ਰਾਮ ਲਾਛੜੂ, ਸਹਿਕਾਰਤਾ ਮੈਂਬਰ ਚਮਕੌਰ ਸਿੰਘ ਮੰਜੋਲੀ ਅਤੇ ਸਰਕਾਰੀ ਨੁਮਾਇੰਦੇ ਵਜੋਂ ਬੀਡੀਪੀਓ ਘਨੌਰ ਤੇ ਸੈਕਟਰੀ ਮਾਰਕੀਟ ਕਮੇਟੀ ਗੁਰਮੀਤ ਸਿੰਘ ਸ਼ਾਮਲ ਹੋਏ।

ਇਸ ਮੌਕੇ ਚੇਅਰਮੈਨ ਬਲਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਦਾ ਬਜਟ ਪਾਸ ਕੀਤਾ ਗਿਆ ਅਤੇ ਕੁਝ ਅਹਿਮ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਗਈ। ਜਿਸ ਵਿਚ ਸਵ. ਮੰਡੀ ਸਪੁਰਵਾਈਜ਼ਰ ਸੁਖਵਿੰਦਰ ਸਿੰਘ ਦੀ ਪਤਨੀ ਸੁਖਦੇਵ ਕੌਰ ਨੂੰ ਬਿਮਾਰੀ ਸਬੰਧੀ ਖਰਚਾ ਪੂਰਤੀ ਕਰਨ ਬਾਰੇ, ਮਾਰਕੀਟ ਕਮੇਟੀ ਦੇ 2020-2021 ਸਾਲਾਨਾ ਫੁੱਟਕਲ ਖਰਚੇ ਦੀ ਪ੍ਰਵਾਨਗੀ, ਜਨ ਸਿਹਤ ਦੇ ਕੰਮ 'ਤੇ ਮੈੰਨਟੀਨੈੰਸ ਦੇ ਠੇਕੇ ਵਿਚ ਵਾਧਾ ਕਰਨ ਸਬੰਧੀ, ਘਨੌਰ ਅਨਾਜ ਮੰਡੀ 'ਚ ਇਲੈਕਟ੍ਰੋਨਿਕਸ ਦੇ ਠੇਕੇ ਦੇ ਕੰਮ ਅਤੇ ਮੈਂਨਟੀਨੈੰਸ ਸਬੰਧੀ, ਸੀ.ਏ. ਅਭਿਦ ਅਗਰਵਾਲ ਪਟਿਆਲਾ ਨੂੰ ਟੀ.ਡੀ.ਐੱਸ. ਰਿਟਰਨ ਦਾਖਲ ਕਰਨ ਦੀ ਅਦਾਇਗੀ ਕਰਨ ਬਾਰੇ , ਲੇਖਾਕਾਰ ਵਿਨੋਦ ਕੁਮਾਰ ਨੂੰ ਰਿਟਾਇਰਮੈਂਟ ਉਪਰੰਤ ਲੇਖਾਕਾਰ ਦਾ ਚਾਰਜ ਦੇਣ ਸਬੰਧੀ, ਸਾਲ 2020-21 ਦੌਰਾਨ ਦਰਜਾ ਚਾਰ ਕਰਮਚਾਰੀਆਂ ਨੂੰ ਕਣਕ ਕਰਜਾ ਦੇਣ ਸਬੰਧੀ, ਕੋਵਿਡ 19 ਦੀ ਮਹਾਂਮਾਰੀ ਕਾਰਨ ਦਫਤਰ ਵਿਖੇ ਪਾਸ ਜਾਰੀ ਕਰਨ 'ਤੇ ਰੱਖੇ ਦੋ ਵਿਅਕਤੀਆਂ ਨੂੰ ਡੀਸੀ ਰੇਟਾਂ 'ਤੇ ਅਦਾਇਗੀ ਕਰਨ ਬਾਰੇ, ਮਾਰਕੀਟ ਕਮੇਟੀ ਦੇ ਕਲਰਕ ਨਰਿੰਦਰ ਕੌਰ ਤੇ ਆਰਤੀ ਨੂੰ ਪਦ ਉਨੱਤ ਕਰਨ ਬਾਰੇ, ਸੇਵਾਮੁਕਤੀ ਤੋਂ ਇਕ ਸਾਲ ਪਹਿਲਾਂ ਮਾਲਵਿੰਦਰ ਸਿੰਘ ਨੂੰ ਜੀਪੀਐਫ ਰਕਮ 'ਚੋਂ ਅਡਵਾਂਸ਼ ਦੇਣ ਸਬੰਧੀ ਅਤੇ ਹਾੜੀ ਤੇ ਸਾਉਣੀ ਸਾਲ 2020-21 ਦੀਰਾਨ ਹੋਣ ਵਾਲੇ ਕੰਮਾਂ ਤੇ ਆਏ ਖਰਚੇ ਦੀ ਅਦਾਇਗੀ ਦੀ ਪ੍ਰਵਾਨਗੀ ਸੰਬੰਧੀ ਮਤੇ ਪਾਸ ਕੀਤੇ ਗਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement