
ਉਨ੍ਹਾਂ ਨੂੰ ਦੁਪਹਿਰ ਕਰੀਬ 12 ਵਜੇ ਏਮਜ਼ ਲਿਆਂਦਾ ਗਿਆ, ਜਿੱਥੇ ਓ.ਪੀ.ਡੀ. ਦੇ ਬਾਹਰ ਤੋਂ ਉਹਨਾਂ ਨੂੰ ਵ੍ਹੀਲਚੇਅਰ ’ਤੇ ਅੰਦਰ ਲਿਜਾਇਆ ਗਿਆ।
ਬਠਿੰਡਾ - ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੀ ਡਾਕਟਰੀ ਜਾਂਚ ਲਈ ਐਤਵਾਰ ਦੁਪਹਿਰ ਬਠਿੰਡਾ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਨਿੱਜੀ ਸਟਾਫ਼ ਅਤੇ ਸੁਰੱਖਿਆ ਬਲਾਂ ਦੇ ਜਵਾਨ ਵੀ ਸਨ। ਸਾਬਕਾ ਮੁੱਖ ਮੰਤਰੀ ਨੇ ਆਪਣੀ ਰੱਖਿਆ ਲਈ ਮਾਸਕ ਅਤੇ ਦਸਤਾਨੇ ਆਦਿ ਪਾਏ ਹੋਏ ਸਨ। ਉਨ੍ਹਾਂ ਨੂੰ ਦੁਪਹਿਰ ਕਰੀਬ 12 ਵਜੇ ਏਮਜ਼ ਲਿਆਂਦਾ ਗਿਆ, ਜਿੱਥੇ ਓ.ਪੀ.ਡੀ. ਦੇ ਬਾਹਰ ਤੋਂ ਉਹਨਾਂ ਨੂੰ ਵ੍ਹੀਲਚੇਅਰ ’ਤੇ ਅੰਦਰ ਲਿਜਾਇਆ ਗਿਆ।
ਪਤਾ ਲੱਗਿਆ ਹੈ ਕਿ ਏਮਜ਼ ਦੇ ਮਾਹਰ ਡਾਕਟਰਾਂ ਨੇ ਬਾਦਲ ਦੀ ਸਿਹਤ ਦੀ ਜਾਂਚ ਕੀਤੀ। ਏਮਜ਼ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੀ ਰੁਟੀਨ ਦੀ ਜਾਂਚ ਕਰਵਾਉਣ ਲਈ ਏਮਜ਼ ਪਹੁੰਚੇ ਸਨ, ਜਿਥੇ ਡਾਕਟਰਾਂ ਨੇ ਉਨ੍ਹਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਤੰਦਰੁਸਤ ਪਾਇਆ।