ਲੁਧਿਆਣਾ BJP ਦੇ ਪ੍ਰਧਾਨ ਦਾ ਕੱਟਿਆ ਚਲਾਨ, BJP ਵਰਕਰਾਂ ਨੇ ਲਗਾਇਆ ਧਰਨਾ 
Published : May 23, 2022, 5:32 pm IST
Updated : May 23, 2022, 5:34 pm IST
SHARE ARTICLE
BJP workers and ludhiana police
BJP workers and ludhiana police

ਪੁਲਿਸ 'ਤੇ ਗ਼ਲਤ ਸ਼ਬਦਾਵਲੀ ਵਰਤਣ ਦਾ ਲਗਾਇਆ ਇਲਜ਼ਾਮ 

ਲੁਧਿਆਣਾ : ਸੋਮਵਾਰ ਨੂੰ ਪੰਜਾਬ ਦੇ ਲੁਧਿਆਣਾ ਸ਼ਹਿਰ 'ਚ  ਭਾਜਪਾ ਦੇ ਜ਼ਿਲਾ ਪ੍ਰਧਾਨ ਪੁਸ਼ਪਿੰਦਰ ਸਿੰਗਲ 'ਤੇ ਟ੍ਰੈਫਿਕ ਪੁਲਿਸ ਦੀ ਡਾਂਗ ਚੱਲੀ। ਸਵੇਰੇ ਕਰੀਬ 11.15 ਵਜੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਆਪਣੇ ਕਿਸੇ ਕੰਮ ਲਈ ਐਕਟਿਵਾ 'ਤੇ ਜਾ ਰਹੇ ਸਨ। ਘੰਟਾ ਘਰ ਨੇੜੇ ਟ੍ਰੈਫਿਕ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ।

ਹੈਲਮੇਟ ਨਾ ਪਾਉਣ 'ਤੇ ਟ੍ਰੈਫਿਕ ਕਰਮਚਾਰੀਆਂ ਨੇ ਭਾਜਪਾ ਦੇ ਜ਼ਿਲਾ ਪ੍ਰਧਾਨ ਨੂੰ ਰੋਕਿਆ ਅਤੇ ਟ੍ਰੈਫਿਕ ਮੁਲਾਜ਼ਮਾਂ ਨੇ ਉਨ੍ਹਾਂ ਤੋਂ ਵਾਹਨ ਦੇ ਕਾਗਜ਼ਾਤ ਮੰਗੇ ਅਤੇ ਉਨ੍ਹਾਂ ਦਾ ਚਲਾਨ ਕੱਟ ਦਿੱਤਾ। ਚਲਾਨ ਕੱਟੇ ਜਾਣ ਤੋਂ ਬਾਅਦ ਗੁੱਸੇ ਵਿੱਚ ਆਏ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਨੇ ਪੁਲਿਸ ਮੁਲਾਜ਼ਮਾਂ ਨਾਲ ਬਹਿਸ ਵੀ ਕੀਤੀ। ਸਿੰਗਲ ਨੇ ਦੋਸ਼ ਲਾਇਆ ਕਿ ਏਐਸਆਈ ਸਵਰਨਜੀਤ ਨੇ ਗ਼ਲਤ ਸ਼ਬਦਾਵਲੀ ਦੀ ਵਰਤੋਂ ਕੀਤੀ। ਏ.ਐਸ.ਆਈ ਨੇ ਉਨ੍ਹਾਂ ਦਾ ਮੂੰਹ ਤੋੜਨ ਦੀ ਗੱਲ ਕਹੀ ਹੈ।

photo photo
ਇਸ ਦੇ ਨਾਲ ਹੀ ਏਐਸਆਈ ਨੇ ਪ੍ਰਧਾਨ ਸਿੰਗਲ ਵੱਲੋਂ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਮਾਮਲਾ ਵਧਦਾ ਦੇਖ ਪੁਲਿਸ ਫੋਰਸ ਮੌਕੇ 'ਤੇ ਪਹੁੰਚ ਗਈ। ਇਸ ਦੇ ਨਾਲ ਹੀ ਭਾਜਪਾ ਦਫ਼ਤਰ ਤੋਂ ਵੱਡੀ ਗਿਣਤੀ ਵਿੱਚ ਵਰਕਰ ਘੰਟਾ ਘਰ ਪਹੁੰਚੇ। ਭਾਜਪਾ ਆਗੂਆਂ ਨੇ ਪੁਲਿਸ ਕਮਿਸ਼ਨਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਤੁਹਾਨੂੰ ਦੱਸ ਦੇਈਏ ਕਿ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਗਲ ਚਲਾਨ ਹੋਣ ਤੋਂ ਬਾਅਦ ਗੁੱਸੇ ਵਿਚ ਆ ਗਏ ਅਤੇ ਆਪਣਾ ਆਪਾ ਗੁਆ ਬੈਠਾ।

photo photo

ਉਨ੍ਹਾਂ ਨਾਲ ਆਏ ਵਰਕਰਾਂ ਨੇ ਪੁਲਿਸ ਨਾਲ ਦੁਰਵਿਵਹਾਰ ਵੀ ਕੀਤਾ ਅਤੇ ਪੁਲਿਸ ’ਤੇ ਲੋਕਾਂ ਤੋਂ ਪੈਸੇ ਲੈਣ ਦਾ ਇਲਜ਼ਾਮ ਲਾਇਆ। ਭਾਜਪਾ ਵਰਕਰਾਂ ਨੇ ਪੁਲਿਸ ’ਤੇ ਦੋਸ਼ ਲਾਇਆ ਕਿ ਜਿਸ ਥਾਂ ’ਤੇ ਟ੍ਰੈਫਿਕ ਪੁਲਿਸ ਦੀ ਗੱਡੀ ਖੜੀ ਸੀ, ਉਹ ਵੀ ਨੋ ਪਾਰਕ ਏਰੀਆ ਹੈ। ਭਾਜਪਾ ਵਰਕਰਾਂ ਨੇ ਦੋਸ਼ ਲਾਇਆ ਕਿ ਪੁਲਿਸ ਵੱਲੋਂ ਸ਼ਹਿਰ ਦੇ ਲੋਕਾਂ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ।

photo photo

ਭਾਜਪਾ ਵਰਕਰਾਂ ਨੇ ਪੰਜਾਬ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਥੇ ਹੀ ਪੁਸ਼ਪਿੰਦਰ ਸਿੰਗਲ ਨੇ ਕਿਹਾ ਕਿ ਏਐਸਆਈ ਉਨ੍ਹਾਂ ਨਾਲ ਗਲਤ ਸ਼ਬਦਾਵਲੀ ਵਿੱਚ ਗੱਲ ਕਰ ਰਿਹਾ ਸੀ, ਜਿਸ ਕਾਰਨ ਉਨ੍ਹਾਂ ਨੂੰ ਵਿਰੋਧ ਕਰਨਾ ਪਿਆ। ਉਨ੍ਹਾਂ ਕਿਹਾ ਕਿ ਜੇਕਰ ਉਹ ਹੈਲਮੇਟ ਨਹੀਂ ਪਾਉਂਦੇ ਤਾਂ ਪੁਲਿਸ ਉਸ ਦਾ ਚਲਾਨ ਕੱਟਣਾ ਚਾਹੁੰਦੀ ਹੈ ਤਾਂ ਉਹ ਜ਼ਰੂਰ ਕਰੇ ਪਰ ਨਿੱਜੀ ਤੌਰ 'ਤੇ ਕਿਸੇ ਨੂੰ ਗ਼ਲਤ ਬੋਲਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

photo photo

ਪ੍ਰਦਰਸ਼ਨ ਕਰਦੇ ਹੋਏ ਨਾਰਾਜ਼ ਭਾਜਪਾ ਪ੍ਰਧਾਨ ਟ੍ਰੈਫਿਕ ਪੁਲਿਸ ਦੀ ਕਾਰ ਦੇ ਬੋਨਟ 'ਤੇ ਚੜ੍ਹ ਗਏ । ਭਾਜਪਾ ਵਰਕਰਾਂ ਦਾ ਇਲਜ਼ਾ ਸੀ ਕਿ ਟ੍ਰੈਫਿਕ ਵਰਕਰਾਂ ਦੀ ਕਾਰ ਵੀ ਨੋ ਪਾਰਕ ਵਿੱਚ ਖੜ੍ਹੀ ਹੈ। ਪੁਲਿਸ ਅਧਿਕਾਰੀ ਉਸ ਦਾ ਵੀ ਚਲਾਨ ਕਰਨ। ਇਸ ਦੇ ਨਾਲ ਹੀ ਉਸ ਨਾਲ ਅਪਸ਼ਬਦ ਬੋਲਣ ਵਾਲੇ ਮੁਲਾਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਮਾਮਲਾ ਵਿਗੜਦਾ ਦੇਖ ਏਸੀਪੀ ਹਰਸਿਮਰਤ ਸਿੰਘ ਮੌਕੇ ’ਤੇ ਪੁੱਜੇ। ਉਨ੍ਹਾਂ ਕਿਹਾ ਕਿ ਮਾਮਲਾ ਸੁਲਝਾਇਆ ਜਾ ਰਿਹਾ ਹੈ। ਭਾਜਪਾ ਵਰਕਰਾਂ ਨੂੰ ਐਸਪੀ ਦਫ਼ਤਰ ਬੁਲਾਇਆ ਗਿਆ ਹੈ। ਉੱਥੇ ਬੈਠ ਕੇ ਮਾਮਲਾ ਸੁਲਝਾ ਲਿਆ ਜਾਵੇਗਾ।

SHARE ARTICLE

ਏਜੰਸੀ

Advertisement

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM

Bibi Rajinder Kaur Bhattal Exclusive Interview | Captain Amarinder Singh | Lok Sabha Election LIVE

17 May 2024 10:03 AM
Advertisement