ਵਿਦੇਸ਼ਾਂ ਵਿਚ ਖਾਣ ਵਾਲੇ ਪਦਾਰਥ ਦੀ ਰਿਪੋਰਟ ਦਾ ਸਮਾਂ ਪੰਜ ਮਿੰਟ ਤੇ ਪੰਜਾਬ ਵਿਚ 15 ਦਿਨ
Published : May 23, 2022, 7:12 am IST
Updated : May 23, 2022, 7:12 am IST
SHARE ARTICLE
image
image

ਵਿਦੇਸ਼ਾਂ ਵਿਚ ਖਾਣ ਵਾਲੇ ਪਦਾਰਥ ਦੀ ਰਿਪੋਰਟ ਦਾ ਸਮਾਂ ਪੰਜ ਮਿੰਟ ਤੇ ਪੰਜਾਬ ਵਿਚ 15 ਦਿਨ

ਸੰਗਰੂਰ, 22 ਮਈ (ਬਲਵਿੰਦਰ ਸਿੰਘ ਭੁੱਲਰ) : ਸੂਬੇ ਵਿਚ ਰਾਜ ਕਰਦੀ ਆਮ ਆਦਮੀ ਪਾਰਟੀ ਸਰਕਾਰ ਦੇ ਸਿਹਤ ਮੰਤਰੀ ਵਿਜੈ ਸਿੰਗਲਾ ਅਤੇ ਫੂਡ ਕਮਿਸ਼ਨਰ ਪੰਜਾਬ ਦੀਆਂ ਹਦਾਇਤਾਂ ਤੇ ਪੰਜਾਬ ਦੇ ਸਿਹਤ ਮਹਿਕਮੇ ਦਾ ਸਮੁੱਚਾ ਅਮਲਾ ਫੈਲਾ ਅਤੇ ਅਧਿਕਾਰੀ ਪਿੰਡਾਂ ਅਤੇ ਸ਼ਹਿਰਾਂ ਦੀਆਂ ਗਲੀਆਂ ਬਜ਼ਾਰਾਂ ਵਿਚ ਵਿਕਦੀਆਂ ਗ਼ੈਰਮਿਆਰੀ ਮਿਲਾਵਟੀ ਖਾਣਯੋਗ ਵਸਤਾਂ ਦੇ ਸੈਂਪਲ ਲਗਾਤਾਰ ਭਰ ਰਹੇ ਹਨ ਅਤੇ ਇਸ ਨੂੰ  ਚੰਡੀਗੜ੍ਹ ਨੇੜਲੇ ਜ਼ਿਲ੍ਹੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚ ਸਥਿਤ ਖਰੜ ਦੀ ਪੰਜਾਬ ਸਟੇਟ ਫੂਡ ਐਂਡ ਕੈਮੀਕਲ ਲੈਬਾਰਟਰੀ ਵਿਚ ਟੈਸਟਿੰਗ ਲਈ ਭੇਜ ਰਹੇ ਹਨ ਜਿਥੇ ਕਰਮਚਾਰੀਆਂ ਦੀ ਗਿਣਤੀ ਸਿਰਫ ਚਾਰ ਜਾਂ ਪੰਜ ਹੋਣ ਕਾਰਨ ਸੈਂਪਲ ਕੀਤੀਆਂ ਵਸਤਾਂ ਜਿਵੇਂ ਮਿਠਾਈਆਂ, ਦੁੱਧ, ਦਹੀਂ, ਮੱਖਣ, ਪਨੀਰ ਖੋਆ, ਘਿਉ, ਕਰੀਮ ਤੋਂ ਇਲਾਵਾ ਕਈ ਕਿਸਮ ਦੀਆਂ ਕਨਫੈਕਸ਼ਨਰੀ ਅਤੇ ਬੇਕਰੀ ਆਈਟਮਾਂ ਦੇ ਟੈਸਟਾਂ ਦੀਆਂ ਰਿਪੋਰਟਾਂ ਦੇਣ ਲਈ ਘੱਟੋ ਘੱਟ 12 ਤੋਂ 15 ਦਿਨਾਂ ਦਾ ਸਮਾਂ ਲੱਗ ਜਾਂਦਾ ਹੈ |
ਪੰਜਾਬ ਵਿਚ ਸੂਬੇ ਦੇ ਲੋਕਾਂ ਦੀ ਸਿਹਤ ਦੇ ਰਖਵਾਲੇ ਕਹੇ ਜਾਂਦੇ ਸਿਹਤ ਮਹਿਕਮੇ ਸਬੰਧੀ ਇਹ ਕਹਾਵਤ ਬਹੁਤ ਮਸ਼ਹੂਰ ਹੈ ਕਿ ਇਹ ਹਰ ਸਾਲ ਤਿਉਹਾਰਾਂ ਦੇ ਸੀਜ਼ਨ ਦੌਰਾਨ ਹੀ ਆਪਣੀ ਗਹਿਰੀ ਨੀਂਦ ਵਿਚੋਂ ਜਾਗਦਾ ਹੈ ਅਤੇ ਆਪਣੀ ਡਿਊਟੀ ਵਜਾਉਣ ਦੇ ਮੰਤਵ ਨਾਲ ਚੁਣਵੀਆਂ ਡੇਅਰੀਆਂ, ਮਿਠਾਈ ਦੀਆਂ ਦੁਕਾਨਾਂ ਅਤੇ ਬੇਕਰੀ ਤੋਂ ਸੈਂਪਲ ਭਰਦਾ ਹੈ ਅਤੇ ਆਪਣੀ ਲੈਬਾਰਟਰੀ ਵਿਚ ਟੈਸਟ ਲਈ ਭੇਜ ਦਿੰਦਾ ਹੈ | ਸੈਂਪਲ ਲੈਣ ਅਤੇ ਰਿਪੋਰਟ ਵਾਪਸ ਭੇਜਣ ਵਿਚ ਅੱਧਾ ਮਹੀਨਾ ਖਰਾਬ ਹੋ ਜਾਂਦਾ ਹੈ ਜਿਸ ਦੇ ਚਲਦਿਆਂ ਮਿਲਾਵਟਖੋਰ ਕਿਸਮ ਦੇ ਲੋਕ ਆਪਣਾ ਬਚਾਅ ਕਰਨ ਵਿਚ ਕਾਮਯਾਬ ਹੋ ਜਾਂਦੇ ਹਨ ਅਤੇ ਦੁਕਾਨਾਂ ਤੇ ਪਿਆ ਆਪਣਾ ਮਿਲਾਵਟੀ ਮਾਲ ਸਭ ਤੋਂ ਪਹਿਲਾਂ ਕਲੀਅਰ ਕਰ ਦਿੰਦੇ ਹਨ | ਆਮ ਜਨਤਾ ਨੇ ਸੂਬੇ ਦੇ ਬਹੁਤ ਘੱਟ ਮਿਲਾਵਟਖੋਰਾਂ ਨੂੰ  ਹੱਥਕੜੀਆਂ ਵਿਚ ਜਕੜੇ ਜਾਂ ਜੇਲਾਂ ਵਿਚ ਪਕੜੇ ਨਹੀਂ ਵੇਖਿਆ ਕਿਉਂਕਿ ਖਾਣਯੋਗ ਵਸਤਾਂ ਵਿਚ ਮਿਲਾਵਟ ਕਰਨ ਦੇ ਮਾਹਰ ਵਪਾਰੀ ਭਾਰਤੀ ਦੰਡਾਵਲੀ ਕਾਨੂੰਨ ਦੀਆਂ ਲਗਭਗ ਸਾਰੀਆਂ ਚੋਰ ਮੋਰੀਆਂ ਤੋਂ ਭਲੀ ਭਾਂਤ ਵਾਕਿਫ ਹਨ ਅਤੇ ਆਪਣਾ ਬਚਾਅ ਕਰਨ ਦੇ ਸਾਰੇ ਜ਼ਰੂਰੀ ਹਥਕੰਡੇ ਵਰਤਣ ਤੋਂ ਕਦੇ ਗੁਰੇਜ਼ ਨਹੀਂ ਕਰਦੇ |
ਯੂਰਪ ਦੇ ਕੁਝ ਅਗਾਂਹਵਧੂ ਪੱਛਮੀਂ ਦੇਸ਼ਾਂ ਅਤੇ ਕੈਨੇਡਾ ਅਮਰੀਕਾ ਵਰਗੇ ਵਿਕਸਤ ਦੇਸ਼ਾਂ ਵਿਚ ਲੋਕਰਾਜਾਂ ਵਿਚ ਮਿਲਾਵਟਖੋਰਾਂ ਨੂੰ  ਸਮਾਜ ਵਲੋਂ ਹਮੇਸ਼ਾਂ ਨਫ਼ਰਤ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਬਦਲੇ ਉਨ੍ਹਾਂ ਨੂੰ  ਸਖਤ ਕਾਨੂੰਨੀ ਧਾਰਾਵਾਂ ਤਹਿਤ ਉਮਰ ਕੈਦ ਜਾਂ ਕਿਤੇ ਕਿਤੇ ਫਾਂਸੀ ਦੀ ਸਜ਼ਾ ਵੀ ਦਿਤੀ ਜਾਂਦੀ ਹੈ ਕਿਉਂਕਿ ਖਾਣ ਵਾਲੀਆਂ ਵਸਤਾਂ ਵਿਚ ਮਿਲਾਵਟ ਦਾ ਮਸਲਾ ਲੋਕਾਂ ਦੀਆਂ ਜ਼ਿੰਦਗੀਆਂ ਅਤੇ ਉਨ੍ਹਾਂ ਦੇ ਭਵਿੱਖ ਨਾਲ ਸਿੱਧਾ ਜੁੜਿਆ ਹੋਇਆ ਹੈ | ਇਨ੍ਹਾਂ ਦਿਨ੍ਹਾਂ ਵਿਚ ਇਕ ਪ੍ਰਸਿੱਧ ਪੰਜਾਬੀ ਐਨਆਰਆਈ ਕਾਰੋਬਾਰੀ ਜਿਹੜੇ ਜਰਮਨੀ ਤੋਂ ਪੰਜਾਬ ਆਏ ਹਨ ਸ. ਜਗਜੀਤ ਸਿੰਘ ਜਰਮਨੀ ਨੇ ਦਸਿਆ ਕਿ ਜਿਵੇਂ ਸ਼ਰਾਬ ਪੀ ਕੇ ਸੜਕੀ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਨੂੰ  ਚੰਡੀਗੜ੍ਹ ਅਤੇ ਪੰਜਾਬ ਦੀ ਪੁਲਿਸ ਐਲਕੋਮੀਟਰ ਦੁਆਰਾ ਸਿਰਫ ਇਕ ਮਿੰਟ ਵਿਚ ਪਤਾ ਲਗਾ ਲੈਂਦੀ ਹੈ ਕਿ ਗੱਡੀ ਚਲਾਉਣ ਵਾਲੇ ਵਿਅਕਤੀ ਨੇ ਸ਼ਰਾਬ ਪੀਤੀ ਹੈ ਜਾਂ ਨਹੀਂ ਉਸੇ ਤਰ੍ਹਾਂ ਜਦੋਂ ਜਰਮਨੀ ਦੇ ਸ਼ਹਿਰਾਂ ਵਿਚ ਮਿਲਾਵਟੀ ਵਸਤਾਂ ਦੇ ਸੈਂਪਲ ਚੈਕ ਕੀਤੇ ਜਾਂਦੇ ਹਨ ਤਾਂ ਅਧਿਕਾਰੀ ਅਤਿਆਧੁਨਿਕ ਮਸ਼ੀਨਾਂ ਜਰੀਏ ਸਿਰਫ ਦੋ ਜਾਂ ਤਿੰਨ ਮਿੰਟਾਂ ਵਿਚ ਹੀ ਪਤਾ ਲਗਾ ਲੈਂਦੇ ਹਨ ਕਿ ਇਸ ਖਾਣਯੋਗ ਵਸਤੂ ਵਿਚ ਮਿਲਾਵਟ ਹੈ ਜਾਂ ਨਹੀਂ ਪਰ ਪੰਜਾਬ ਅੰਦਰ ਇਹ ਸਹੂਲਤ ਕਿਉਂ ਨਹੀਂ ਦਿਤੀ ਗਈ |
ਇਹ ਪੂਰਾ ਮਾਮਲਾ ਵੀ ਸ਼ੱਕ ਦੇ ਘੇਰੇ ਵਿਚ ਹੈ | ਸਾਡੇ ਸੂਬੇ ਅੰਦਰ ਅਖਬਾਰਾਂ ਵਿਚ ਸੈਂਪਲ ਭਰੇ ਜਾਣ ਦੀਆਂ ਖਬਰਾਂ ਅਸੀਂ ਅਕਸਰ ਪੜਦੇ ਰਹਿੰਦੇ ਹਾਂ ਪਰ ਦੋਸ਼ੀਆਂ ਵਿਰੁਧ ਦਰਜ਼ ਹੋਏ ਪਰਚੇ ਜਾਂ ਮਹਿਕਮੇ ਵਲੋਂ ਕੀਤੇ ਗਏ ਜੁਰਮਾਨੇ ਜਾਂ ਜੇਲ ਭੇਜਣ ਦੀ ਕਾਰਵਾਈ ਜਾਂ ਚਰਚਾ ਕਦੇ ਪੜੀ ਸੁਣੀ ਨਹੀਂ ਗਈ | ਸਿਹਤ ਮਹਿਕਮੇ ਨੂੰ  ਆਪਣੀ ਕਾਰਜ ਸ਼ੈਲੀ ਵਿਚ ਜਬਰਦਸਤ ਬਦਲਾਅ ਦੀ ਲੋੜ ਹੈ ਅਤੇ ਸਰਕਾਰੀ ਪੱਧਰ ਤੇ ਵੀ ਇਸ ਮਹਿਕਮੇ ਦੀ ਨਕੇਲ ਸਖਤੀ ਨਾਲ ਕਸਣ ਦੀ ਲੋੜ ਹੈ |
ਪੰਜਾਬ ਵਿਜੀਲੈਂਸ ਬਿਊਰੋ ਦੇ ਤਤਕਾਲੀ ਡੀਜੀਪੀ ਬੀ.ਕੇ.ਉੱਪਲ ਨੇ ਅੰਮਿ੍ਤਸ਼ਰ ਸ਼ਹਿਰ ਨਾਲ ਸਬੰਧਤ ਪਕੜੇ ਗਏ ਕੁਝ ਸੈਂਪਲਾਂ ਨਾਲ ਖਰੜ ਲੈਬਾਰਟਰੀ ਵਲੋਂ ਕੀਤੀ ਛੇੜਛਾੜ ਕਾਰਨ ਇਕ ਵਾਰ ਉਨ੍ਹਾਂ ਖਰੜ ਦੀ ਸਰਕਾਰੀ ਲੈਬਾਰਟਰੀ ਵਿਚੋਂ ਸਾਲ 2018-19 ਦਾ ਰਿਕਾਰਡ ਵੀ ਜ਼ਬਤ ਕੀਤਾ ਸੀ ਕਿਉਂਕਿ ਇਸ ਸਰਕਾਰੀ ਲੈਬਾਰਟਰੀ ਦੀ ਇਮਾਨਦਾਰੀ ਅਤੇ ਭਰੋਸੇਯੋਗਤਾ ਵੀ ਦਾਅ ਤੇ ਹੈ ਜਿਸ ਦੇ ਚਲਦਿਆਂ ਇਸ ਲੈਬਾਰਟਰੀ ਵਿਚ ਕੰਮ ਕਰਦੇ ਰਹੇ ਸਾਰੇ ਮੌਜੂਦਾ ਅਤੇ ਸਾਬਕਾ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਪ੍ਰਾਪਰਟੀਆਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਪਤਾ ਚੱਲ ਸਕੇ ਕਿ ਇਨ੍ਹਾਂ ਦੀ ਜਾਇਦਾਦ ਇਨ੍ਹਾਂ ਦੀ ਆਮਦਨ ਦੇ ਜਾਣੂ ਸਰੋਤਾਂ ਨਾਲੋਂ ਵੱਧ ਹੈ ਜਾਂ ਘੱਟ ਅਤੇ ਇਸੇ ਤਰ੍ਹਾਂ ਦੀ ਜਾਂਚ ਪੰਜਾਬ ਦੇ ਸਿਹਤ ਮਹਿਕਮੇ ਦੇ ਸਮੂਹ ਕਰਮਚਾਰੀਆਂ ਦੀ ਵੀ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਸ ਮਹਿਕਮੇ ਦੇ ਚੰਦ ਕਰਮਚਾਰੀ ਵੀ ਖਰੜ ਲੈਬਾਰਟਰੀ ਅਤੇ ਮਿਲਾਵਟਖੋਰਾਂ ਦਰਮਿਆਨ ਵਿਚੋਲੀਏ ਦਾ ਰੋਲ ਵੀ ਚਿਰਾਂ ਤੋਂ ਨਿਭਾਉਂਦੇ ਆ ਰਹੇ ਹਨ | ਪੰਜਾਬ ਦੀ ਪਬਲਿਕ ਬਹੁਤ ਚੇਤਨ ਅਤੇ ਚੌਕਸ ਹੈ ਜਿਸ ਕਰ ਕੇ ਉਹ ਸਭ ਕੁਝ ਜਾਣਦੀ ਹੈ ਕਿਉਂਕਿ ਹੁਣ ਤਾਂ 21ਵੀਂ ਸਦੀ ਦੇ ਵੀ ਪੂਰੇ 21 ਸਾਲ ਬੀਤ ਚੁੱਕੇ ਹਨ | ਧੋਖਾ ਸਿਰਫ ਅੰਨੇ, ਬੋਲੇ, ਗੂੰਗੇ ਜਾਂ ਮੰਦਬੁੱਧੀ ਜਾਂ ਬੱਚਿਆਂ ਨਾਲ ਕੀਤਾ ਜਾ ਸਕਦਾ ਹੈ ਸੂਬੇ ਦੇ ਸਾਰੇ ਲੋਕਾਂ ਨਾਲ ਨਹੀਂ ਕਿਉਂਕਿ ਉਹ ਕੰਨ ਵੀ ਖੋਲ੍ਹ ਕੇ ਰਖਦੇ ਹਨ ਤੇ ਅੱਖਾਂ ਵੀ |

 

SHARE ARTICLE

ਏਜੰਸੀ

Advertisement

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM
Advertisement