ਗੁਰਬਾਣੀ ਪ੍ਰਸਾਰਣ ਲਈ ਕਿਸੇ ਇਕ ਚੈਨਲ ਦੀ ਅਜਾਰੇਦਾਰੀ ਨਹੀਂ ਹੋਣੀ ਚਾਹੀਦੀ : ਸਿਮਰਨਜੀਤ ਮਾਨ
Published : May 23, 2023, 6:44 pm IST
Updated : May 23, 2023, 6:44 pm IST
SHARE ARTICLE
Simranjit Singh Mann
Simranjit Singh Mann

ਕਿਸੇ ਵੀ ਤਰ੍ਹਾਂ ਦੀ ਇਸ਼ਤਿਹਾਰਬਾਜ਼ੀ ਵੀ ਨਹੀਂ ਹੋਣੀ ਚਾਹੀਦੀ

ਫ਼ਤਹਿਗੜ੍ਹ ਸਾਹਿਬ - ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਿਮਰਨਜੀਤ ਸਿੰਘ ਮਾਨ ਨੇ ਅੱਜ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਅਪਣੀ ਪ੍ਰਤੀਕਿਰਿਆ ਦਿੱਤੀ। ਉਹਨਾਂ ਨੇ ਕਿਹਾ ਕਿ ਸਮੁੱਚੀ ਮਨੁੱਖਤਾ ਦੀ ਬਿਹਤਰੀ ਅਤੇ ਆਤਮਿਕ ਆਨੰਦ ਲਈ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਪ੍ਰਸਾਰਣ ਕੀਤੀ ਜਾਣ ਵਾਲੀ ਗੁਰਬਾਣੀ ਦੇ ਮੁੱਦੇ ਨਾਲ ਨਾ ਤਾਂ ਐਸ.ਜੀ.ਪੀ.ਸੀ ਅਤੇ ਨਾ ਹੀ ਕਿਸੇ ਚੈਨਲ ਵੱਲੋਂ ਵਪਾਰਿਕ ਸੋਚ ਨੂੰ ਮੁੱਖ ਰੱਖ ਕੇ ਅਜਿਹਾ ਪ੍ਰਸਾਰਣ ਨਹੀਂ ਹੋਣਾ ਚਾਹੀਦਾ, ਜਿਸ ਵੀ ਟੀ.ਵੀ ਚੈਨਲ ਜਾਂ ਵੈਬ ਚੈਨਲ ਵੱਲੋ ਗੁਰਬਾਣੀ ਦਾ ਪ੍ਰਸਾਰਨ ਕੀਤਾ ਜਾਣਾ ਹੈ, ਉਸ ਵੱਲੋਂ ਗੁਰਬਾਣੀ ਪ੍ਰਚਾਰ ਤੇ ਪ੍ਰਸਾਰ ਕਰਦੇ ਹੋਏ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਇਸ਼ਤਿਹਾਰਬਾਜ਼ੀ ਵੀ ਨਹੀਂ ਹੋਣੀ ਚਾਹੀਦੀ ਕਿਉਂਕਿ ਕਰੋੜਾਂ-ਅਰਬਾਂ ਦੀ ਗਿਣਤੀ ਵਿਚ ਗੁਰਬਾਣੀ ਨੂੰ ਸੁਣਨ ਵਾਲੇ ਹਰ ਕੌਮ, ਧਰਮ, ਕਬੀਲੇ ਤੇ ਫਿਰਕੇ ਦੇ ਲੋਕ ਉਸ ਸਮੇਂ ਆਤਮਿਕ ਤੌਰ 'ਤੇ ਉਸ ਅਕਾਲ ਪੁਰਖ ਦੁਨੀਆਂ ਦੇ ਰਚਣਹਾਰੇ ਦੇ  ਨਾਲ ਜੁੜੇ ਹੁੰਦੇ ਹਨ ਅਤੇ ਆਪਣਾ ਆਤਮਿਕ ਆਨੰਦ ਪ੍ਰਾਪਤ ਕਰ ਰਹੇ ਹੁੰਦੇ ਹਨ।

ਜਦੋਂ ਗੁਰਬਾਣੀ ਪ੍ਰਸਾਰਣ ਦੇ ਦੌਰਾਨ ਕੋਈ ਟੀ.ਵੀ ਚੈਨਲ ਕਿਸੇ ਵੀ ਤਰ੍ਹਾਂ ਦੀ ਕੰਪਨੀ, ਫਰਮ ਆਦਿ ਦੀ ਇਸ਼ਤਿਹਾਰਬਾਜ਼ੀ ਕਰਦਾ ਹੈ, ਤਾਂ ਉਸ ਦੀ ਜੋ ਰੂਹਾਨੀਅਤ ਤੌਰ 'ਤੇ ਆਤਮਾ ਉਸ ਅਕਾਲ ਪੁਰਖ ਨਾਲ ਜੁੜੀ ਹੁੰਦੀ ਹੈ, ਉਸ ਵਿਚ ਬਹੁਤ ਵੱਡਾ ਵਿਘਨ ਤੇ ਖੜੋਤ ਪੈਦਾ ਹੋ ਜਾਂਦੀ ਹੈ ਅਤੇ ਉਸ ਦੇ ਰੂਹਾਨੀਅਤ ਆਤਮਿਕ ਆਨੰਦ ਵਿਚ ਵੱਡੀ ਰੁਕਾਵਟ ਪੈ ਜਾਂਦੀ ਹੈ। ਇਸ ਲਈ ਗੁਰਬਾਣੀ ਪ੍ਰਸਾਰਨ ਕਰਦੇ ਸਮੇਂ ਕਿਸੇ ਤਰ੍ਹਾਂ ਦੀ ਵੀ ਇਸ਼ਤਿਹਾਰਬਾਜ਼ੀ ਨਹੀਂ ਹੋਣੀ ਚਾਹੀਦੀ ਅਤੇ ਨਾ ਹੀ ਕਿਸੇ ਇਕ ਉਸ ਟੀ.ਵੀ ਚੈਨਲ ਨੂੰ ਅਜਿਹਾ ਪ੍ਰਸਾਰਣ ਕਰਨ ਦਾ ਅਧਿਕਾਰ ਦੇਣਾ ਚਾਹੀਦਾ ਹੈ ਜੋ ਇਸ ਉਤੇ ਆਪਣੀ ਅਜਾਰੇਦਾਰੀ ਸਮਝੇ ਜਾਂ ਐਸ.ਜੀ.ਪੀ.ਸੀ ਦੇ ਅਧਿਕਾਰੀ ਆਪਣੀ ਅਜਾਰੇਦਾਰੀ ਸਮਝਕੇ ਉਸ ਟੀ.ਵੀ ਚੈਨਲ ਦੀ ਦੁਰਵਰਤੋ ਕਰ ਸਕਣ।”

ਉਨ੍ਹਾਂ ਕਿਹਾ ਕਿ ਬੇਸ਼ੱਕ ਲੰਮੇ ਸਮੇ ਤੋਂ ਐਸ.ਜੀ.ਪੀ.ਸੀ ਦੇ ਅਧਿਕਾਰੀ ਅਤੇ ਬਾਦਲ ਦਲੀਏ ਗੁਰਬਾਣੀ ਪ੍ਰਚਾਰ ਤੇ ਪ੍ਰਸਾਰਣ ਦੇ ਮੁੱਦੇ ਉਤੇ ਪਰਦੇ ਹੇਠ ਜਿਥੇ ਕੌਮੀ ਖਜ਼ਾਨੇ ਦੀ ਵੱਡੀ ਲੁੱਟ-ਖਸੁੱਟ ਕਰਦੇ ਆ ਰਹੇ ਹਨ, ਉਥੇ ਇਸ ਗੁਰਬਾਣੀ ਪ੍ਰਸਾਰਨ ਦੇ ਨਾਮ ਤੇ ਪੀ.ਟੀ.ਸੀ ਚੈਨਲ ਨੂੰ ਵੱਡੇ ਫਾਇਦੇ ਦੇ ਕੇ ਇਸ ਦੀ ਸਿਆਸੀ ਤੌਰ 'ਤੇ ਨਿਰੰਤਰ ਦੁਰਵਰਤੋਂ ਵੀ ਕਰਦੇ ਆ ਰਹੇ ਹਨ ਜਦੋਂਕਿ ਗੁਰੂ ਸਾਹਿਬਾਨ ਦੀ ਬਾਣੀ ਅਤੇ ਸਰਬੱਤ ਦੇ ਭਲੇ ਵਾਲੀ ਸੋਚ ਕਿਸੇ ਵੀ ਸਿੱਖ ਜਾਂ ਸਿੱਖ ਸੰਸਥਾਂ ਨੂੰ ਅਜਿਹੀ ਇਜ਼ਾਜਤ ਨਹੀ ਦਿੰਦੀ।

ਜਿਸ ਵੀ ਟੀ.ਵੀ ਚੈਨਲ ਜਾਂ ਇਕ ਦੀ ਬਜਾਇ 2-4 ਟੀ.ਵੀ ਚੈਨਲਾਂ ਨੂੰ ਦਿੱਤੀ ਜਾਣ ਵਾਲੀ ਇਹ ਸੇਵਾ ਉਸੇ ਰੂਪ ਵਿਚ ਹੋਣੀ ਚਾਹੀਦੀ ਹੈ, ਜਿਸ ਨਾਲ ਉਹ ਟੀ.ਵੀ ਚੈਨਲ ਸਹੀ ਰੂਪ ਵਿਚ ਗੁਰਬਾਣੀ, ਕੀਰਤਨ ਦਾ ਪ੍ਰਸਾਰਣ ਕਰਨ ਦੀ ਜ਼ਿੰਮੇਵਾਰੀ ਨਿਭਾਅ ਸਕਣ ਅਤੇ ਉਨ੍ਹਾਂ ਟੀ.ਵੀ ਚੈਨਲਾਂ ਦੀ ਐਸ.ਜੀ.ਪੀ.ਸੀ. ਦਾ ਕੋਈ ਵੀ ਅਧਿਕਾਰੀ ਇਸ ਦੇ ਬਦਲੇ ਉਸ ਟੀ.ਵੀ ਚੈਨਲ ਦੀ ਬਾਦਲ ਦਲੀਆਂ ਲਈ ਸਿਆਸੀ ਜਾਂ ਵਪਾਰਕ ਤੌਰ 'ਤੇ ਇਸ਼ਤਿਹਾਰਬਾਜੀ ਕਰ ਕੇ ਪ੍ਰਚਾਰ ਨਾ ਕਰ ਸਕੇ। ਇਸ ਗੁਰਬਾਣੀ ਦੇ ਭਾਵ ਅਰਥ ਤੇ ਸੇਵਾ ਨੂੰ ਹੀ ਮੁੱਖ ਰੱਖ ਕੇ ਇਸ ਤਰ੍ਹਾਂ ਜ਼ਿੰਮੇਵਾਰੀ ਨਿਭਾਉਣ ਵਾਲਾ ਟੀ.ਵੀ ਚੈਨਲ ਉਸੇ ਸ਼ਰਧਾ ਤੇ ਸਤਿਕਾਰ ਨਾਲ ਇਹ ਸੇਵਾ ਕਰੇ।

ਜੇਕਰ ਅਜਿਹਾ ਪ੍ਰਬੰਧ ਹੋ ਸਕੇਗਾ, ਤਾਂ ਇਸ ਨਾਲ ਦੁਨੀਆ ਵਿਚ ਗੁਰਬਾਣੀ ਦੇ ਪ੍ਰਸਾਰ ਤੇ ਪ੍ਰਚਾਰ ਦੇ ਨਾਲ-ਨਾਲ ਸਭ ਕੌਮਾਂ, ਧਰਮਾਂ, ਕਬੀਲਿਆ ਆਦਿ ਦੇ ਨਿਵਾਸੀ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਧੂਰੇ ਨਾਲ ਜਿਥੇ ਜੁੜਨਗੇ, ਉਥੇ ਉਹ ਅਮਲੀ ਰੂਪ ਵਿਚ ਆਪਣੇ ਆਤਮਿਕ ਆਨੰਦ ਨੂੰ ਪ੍ਰਾਪਤ ਕਰਨ ਦੀ ਖੁਸ਼ੀ ਵੀ ਪ੍ਰਾਪਤ ਕਰਦੇ ਰਹਿਣਗੇ ਅਤੇ ਅਜਿਹੇ ਪ੍ਰਸਾਰ ਸਮੇਂ ਕੋਈ ਵੀ ਤਾਕਤ ਧਿਰ ਟੀ.ਵੀ ਚੈਨਲ ਦੀ ਕਿਸੇ ਦੁਨਿਆਵੀ ਦੁਰਵਰਤੋਂ ਲਈ ਵਰਤੋਂ ਨਹੀ ਕਰ ਸਕੇਗੀ।

ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ 24 ਜੁਲਾਈ ਨੂੰ ਪੀ.ਟੀ.ਸੀ. ਚੈਨਲ ਦੀ ਕੰਪਨੀ ਜੀ-ਨੈਕਸਟ ਮੀਡੀਆ ਪ੍ਰਾਈਵੇਟ ਲਿਮਟਿਡ ਨਾਲ ਐਸ.ਜੀ.ਪੀ.ਸੀ ਦਾ ਇਹ ਹੋਇਆ ਸਮਝੌਤਾ ਖ਼ਤਮ ਹੋ ਰਿਹਾ ਹੈ। ਇਸ ਤੋਂ ਪਹਿਲਾ ਸੇਵਾ ਭਾਵ ਰੱਖਣ ਵਾਲੇ ਟੀ.ਵੀ ਚੈਨਲਾਂ ਨਾਲ ਗੁਰਬਾਣੀ ਪ੍ਰਸਾਰਨ ਸੰਬੰਧੀ, ਇਸ਼ਤਿਹਾਰਬਾਜੀ ਨਾ ਹੋਣ ਸੰਬੰਧੀ ਅਤੇ ਸਹੀ ਰੂਪ ਵਿਚ ਗੁਰਬਾਣੀ ਦਾ ਪ੍ਰਸਾਰਣ ਕਰਨ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਟੀ.ਵੀ ਚੈਨਲਾਂ ਨਾਲ ਸਿੱਖ ਕੌਮ ਨੂੰ ਵਿਸਵਾਸ਼ ਵਿਚ ਰੱਖਦੇ ਹੋਏ ਅਗਲੇ ਸਮਝੌਤੇ ਹੋਣੇ ਚਾਹੀਦੇ ਹਨ ਅਤੇ ਕਿਸੇ ਇਕ ਟੀ.ਵੀ ਚੈਨਲ ਦੀ ਅਜਾਰੇਦਾਰੀ ਕਾਇਮ ਨਹੀ ਹੋਣ ਦੇਣੀ ਚਾਹੀਦੀ। 

SHARE ARTICLE

ਏਜੰਸੀ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement