Lok Sabha Elections 2024: ਖ਼ੁਦ ਨੂੰ ਵੋਟ ਨਹੀਂ ਪਾ ਸਕਣਗੇ ਬਿੱਟੂ ਤੇ ਰਾਜਾ ਵੜਿੰਗ ਸਣੇ ਲੁਧਿਆਣਾ ਦੇ 8 ਉਮੀਦਵਾਰ
Published : May 23, 2024, 7:41 am IST
Updated : May 23, 2024, 7:41 am IST
SHARE ARTICLE
8 candidates of Ludhiana including Bittu and Raja Warring will not be able to vote for themselves
8 candidates of Ludhiana including Bittu and Raja Warring will not be able to vote for themselves

ਲੁਧਿਆਣਾ ਸੰਸਦੀ ਸੀਟ ਤੋਂ ਚੋਣ ਲੜ ਰਹੇ 43 ’ਚੋਂ 8 ਉਮੀਦਵਾਰ ਅਜਿਹੇ ਹਨ, ਜਿਹੜੇ ਆਪਣੀ ਵੋਟ ਆਪਣੇ ਚੋਣ ਨਿਸ਼ਾਨ ’ਤੇ ਨਹੀਂ ਪਾ ਸਕਦੇ

Lok Sabha Elections 2024: ਆਮ ਤੌਰ ’ਤੇ ਚੋਣ ਲੜ ਰਿਹਾ ਉਮੀਦਵਾਰ ਸਭ ਤੋਂ ਪਹਿਲਾਂ ਅਪਣੀ ਤੇ ਆਪਣੇ ਪਰਿਵਾਰ ਦੀ ਵੋਟ ਆਪਣੇ ਚੋਣ ਨਿਸ਼ਾਨ ’ਤੇ ਪਾਉਂਦਾ ਅਤੇ ਪਵਾਉਂਦਾ ਹੈ। ਪਰ ਲੁਧਿਆਣਾ ਸੰਸਦੀ ਸੀਟ ਤੋਂ ਚੋਣ ਲੜ ਰਹੇ 43 ’ਚੋਂ 8 ਉਮੀਦਵਾਰ ਅਜਿਹੇ ਹਨ, ਜਿਹੜੇ ਆਪਣੀ ਵੋਟ ਆਪਣੇ ਚੋਣ ਨਿਸ਼ਾਨ ’ਤੇ ਨਹੀਂ ਪਾ ਸਕਦੇ, ਕਿਉਂਕਿ ਉਨ੍ਹਾਂ ਦੀ ਵੋਟ ਲੁਧਿਆਣਾ ਲੋਕਸਭਾ ਹਲਕੇ ਵਿਚ ਹੈ ਹੀ ਨਹੀਂ। ਇਨ੍ਹਾਂ 8 ’ਚੋਂ ਦੋ ਉਮੀਦਵਾਰ ਵਡੀਆਂ ਪਾਰਟੀਆਂ ਭਾਜਪਾ ਦੇ ਰਵਨੀਤ ਸਿੰਘ ਬਿੱਟੂ ਅਤੇ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਸ਼ਾਮਲ ਹਨ।

ਦਰਅਸਲ, ਲੁਧਿਆਣਾ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਵੋਟ ਸ੍ਰੀ ਮੁਕਤਸਰ ਸਾਹਿਬ ਹਲਕੇ ਵਿੱਚ ਹੈ। ਜਦਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਵੋਟ ਪਾਇਲ ਹਲਕੇ ਵਿੱਚ ਹੈ, ਜੋ ਸੰਸਦੀ ਖੇਤਰ ਫਤਿਹਗੜ ਸਾਹਿਬ ’ਚ ਪੈਂਦਾ ਹੈ। ਇਸ ਕਰ ਕੇ ਇਹ ਦੋਵੇਂ ਲੁਧਿਆਣਾ ਸੰਸਦੀ ਹਲਕੇ ’ਚ ਅਪਣੇ-ਆਪ ਨੂੰ ਵੋਟ ਨਹੀਂ ਪਾ ਸਕਣਗੇ।

ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਟਿਕਟ ’ਤੇ ਚੋਣ ਲੜ ਰਹੇ ਅੰਮ੍ਰਿਤਪਾਲ ਸਿੰਘ ਛੰਦੜਾ ਦੀ ਵੋਟ ਵੀ ਪਟਿਆਲਾ ਹਲਕੇ ’ਚ ਹੈ। ਆਜ਼ਾਦ ਤੌਰ ’ਤੇ ਚੋਣ ਲੜ ਰਹੇ ਕੰਵਲਜੀਤ ਸਿੰਘ ਬਰਾੜ ਦੀ ਵੋਟ ਫ਼ਰੀਦਕੋਟ ਹਲਕੇ ਵਿੱਚ ਹੈ। ਗਲੋਬਲ ਰਿਪਬਲਿਕਨ ਪਾਰਟੀ ਦੇ ਸ਼ਿਵਮ ਯਾਦਵ ਦੀ ਵੋਟ ਜਲੰਧਰ ਹਲਕੇ ’ਚ ਹੈ। ਆਜਾਦ ਉਮੀਦਵਾਰ ਗੁਰਮੀਤ ਸਿੰਘ ਖਰੇ ਦੀ ਵੋਟ ਫਤਿਹਗੜ੍ਹ ਸਾਹਿਬ ਹਲਕੇ ’ਚ ਹੈ।

ਸਮਾਜਕ ਸੰਘਰਸ਼ ਪਾਰਟੀ ਦੀ ਟਿਕਟ ’ਤੇ ਚੋਣ ਲੜ ਰਹੀ ਹਰਵਿੰਦਰ ਕੌਰ ਦੀ ਵੋਟ ਮੋਹਾਲੀ ’ਚ ਹੈ ਤੇ ਬਹੁਜਨ ਦ੍ਰਾਵਿੜ ਪਾਰਟੀ ਦੇ ਉਮੀਦਵਾਰ ਪ੍ਰਿਤਪਾਲ ਸਿੰਘ ਦੀ ਵੋਟ ਜਲੰਧਰ ਹਲਕੇ ’ਚ ਹੈ। ਇਹ ਸਾਰੇ 8 ਉਮੀਦਵਾਰ ਲੁਧਿਆਣਾ ਸੰਸਦੀ ਖੇਤਰ ’ਚੋਂ ਚੋਣ ਲੜ ਰਹੇ ਹਨ, ਪਰ ਇਹ ਆਪਣੀ ਵੋਟ ਆਪਣੇ-ਆਪ ਨੂੰ ਨਹੀਂ ਪਾ ਸਕਣਗੇ।

 (For more Punjabi news apart from 8 candidates of Ludhiana including Bittu and Raja Warring will not be able to vote for themselves, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raja Warring ਨੇ ਜਿੱਤਣ ਸਾਰ ਕਰ'ਤਾ ਕੰਮ ਸ਼ੁਰੂ, ਵੱਡੇ ਐਲਾਨਾਂ ਨਾਲ ਖਿੱਚ ਲਈ ਤਿਆਰੀ ! Live

14 Jun 2024 4:52 PM

ਦੇਖੋ ਕਿਵੇਂ ਸਾਫ਼ ਸੁਥਰੇ ਪਾਣੀ ਨੂੰ ਕਰ ਰਹੇ Polluted, ਤਰਕਸ਼ੀਲ ਵਿਭਾਗ ਦੇ ਦਿੱਤੇ ਤਰਕਾਂ ਦਾ ਵੀ ਕੋਈ ਅਸਰ ਨਹੀਂ |

14 Jun 2024 4:46 PM

Amritsar News: 16 ਜੂਨ ਨੂੰ ਰੱਖਿਆ ਧੀ ਦਾ Marriage, ਪਰ ਗ਼ਰੀਬੀ ਕਰਕੇ ਨਹੀਂ ਕੋਈ ਤਿਆਰੀ, ਰੋਂਦੇ ਮਾਪੇ ਸਮਾਜ..

14 Jun 2024 2:59 PM

Ravneet Bittu ਨੂੰ ਮੰਤਰੀ ਬਣਾ ਕੇ ਵੱਡਾ ਦਾਅ ਖੇਡ ਗਈ BJP, ਕਿਸਾਨਾਂ ਤੋਂ ਲੈ ਕੇ Kangana ਤੱਕ ਤੇ ਬਦਲੇ ਸੁਰ !

14 Jun 2024 2:42 PM

"ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਦੀ ਤਰੀਫ਼ ਕਰਨੀ ਤਾਂ ਬਣਦੀ ਆ ਯਾਰ, ਗੱਡੀ ਚੋਰ ਨੂੰ ਕੁਝ ਘੰਟਿਆਂ 'ਚ ਹੀ ਕਰ

14 Jun 2024 12:33 PM
Advertisement