Lok Sabha Elections 2024 : ADR ਦੀ ਰਿਪੋਰਟ ਮੁਤਾਬਕ ਚੋਣਾਂ ਲੜ ਰਹੇ 199 ਉਮੀਦਵਾਰਾਂ ਖ਼ਿਲਾਫ ਅਪਰਾਧਿਕ ਮਾਮਲੇ

By : BALJINDERK

Published : May 23, 2024, 12:28 pm IST
Updated : May 23, 2024, 12:28 pm IST
SHARE ARTICLE
ADR Association for Democratic Reforms
ADR Association for Democratic Reforms

Lok Sabha Elections 2024 :ਇਸ ਪੜਾਅ 'ਚ 4 ਅਜਿਹੇ ਉਮੀਦਵਾਰ ਵੀ ਚੋਣ ਮੈਦਾਨ 'ਚ ਹਨ ਜਿਨ੍ਹਾਂ ਖਿਲਾਫ਼ ਕਤਲ ਦਾ ਕੇਸ ਦਰਜ 

Lok Sabha Elections 2024 : ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਲਈ ਚੋਣ ਲੜ ਰਹੇ 904 ਉਮੀਦਵਾਰਾਂ 'ਚੋਂ 199 (22 ਫੀਸਦੀ) ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਹਨ ਜਦਕਿ 151 (17 ਫੀਸਦੀ) ਉਮੀਦਵਾਰਾਂ ਖ਼ਿਲਾਫ਼ ਗੰਭੀਰ ਅਪਰਾਧ ਦੇ ਮਾਮਲੇ ਦਰਜ ਹਨ। ਇਸ ਪੜਾਅ 'ਚ 4 ਅਜਿਹੇ ਉਮੀਦਵਾਰ ਵੀ ਚੋਣ ਮੈਦਾਨ 'ਚ ਹਨ, ਜਿਨ੍ਹਾਂ ਖਿਲਾਫ਼ ਕਤਲ ਦਾ ਕੇਸ ਦਰਜ ਹੈ, ਜਦਕਿ 13 ਉਮੀਦਵਾਰਾਂ ਖਿਲਾਫ਼ ਔਰਤਾਂ ਖ਼ਿਲਾਫ਼ ਜੁਰਮ ਕਰਨ ਦੇ ਕੇਸ ਦਰਜ ਹਨ ਅਤੇ 25 ਉਮੀਦਵਾਰ ਨਫ਼ਰਤੀ ਭਾਸ਼ਣ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਹਨ। ਐਸੋਸੀਏਸ਼ਨ ਫਾਰ ਡੈਮੋਕੇਟਿਕ ਰਿਫਾਰਮਜ਼. (ਏ. ਡੀ. ਆਰ.) ਵੱਲੋਂ ਨਾਮਜ਼ਦਗੀ ਦੇ ਸਮੇਂ ' ਉਮੀਦਵਾਰਾਂ ਵੱਲੋਂ ਦਿੱਤੇ ਗਏ ਹਲਫ਼ਨਾਮੇ ਦੇ ਆਧਾਰ ’ਤੇ ਤਿਆਰ ਕੀਤੀ ਗਈ ਰਿਪੋਰਟ ਮੁਤਾਬਕ ਸੱਤਵੇਂ ਪੜਾਅ ਦੇ 299 ਉਮੀਦਵਾਰ (33ਫੀਸਦੀ) ਕਰੋੜਪਤੀ ਹਨ, ਜਦ ਕਿ  ਉਮੀਦਵਾਰਾਂ ਦੀ ਔਸਤ ਜਾਇਦਾਦ 3.27 ਕਰੋੜ ਰੁਪਏ ਹੈ।
ਉਮੀਦਵਾਰਾਂ ਕੋਲ 10 ਤੋਂ ਲੈ ਕੇ 50 ਲੱਖ ਰੁਪਏ, 224 (24.8 ਫੀਸਦੀ) ਉਮੀਦਵਾਰਾਂ ਦੀ ਜਾਇਦਾਦ 50 ਲੱਖ ਤੋਂ 2 ਕਰੋੜ ਰੁਪਏ, 84 ਉਮੀਦਵਾਰਾਂ (9.3 ਫੀਸਦੀ) ਦੀ ਜਾਇਦਾਦ 2 ਉਮੀਦਵਾਰਾਂ ਦੀ ਜਾਇਦਾਦ 5 ਕਰੋੜ ਰੁਪਏ  ਅਤੇ 111 (12.3 ਫੀਸਦੀ) ਉਮੀਦਵਾਰਾਂ ਦੀ ਜਾਇਦਾਦ 5 ਕਰੋੜ ਰੁਪਏ ਤੋਂ ਵੱਧ ਹੈ।
 

ਹਰਸਿਮਰਤ ਕੌਰ ਬਾਦਲ ਸੱਤਵੇਂ ਪੜਾਅ ਦੀ ਸਭ ਤੋਂ ਅਮੀਰ ਉਮੀਦਵਾਰ 
ਬਠਿੰਡਾ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ 198 ਕਰੋੜ ਰੁਪਏ ਦੀ ਜਾਇਦਾਦ ਨਾਲ ਸੱਤਵੇਂ ਪੜਾਅ ਵਿੱਚ ਸਭ ਤੋਂ ਅਮੀਰ ਉਮੀਦਵਾਰ ਹੈ, ਜਦ ਕਿ ਦੂਸਰੇ ਨੰਬਰ ’ਤੇ ਉੜੀਸਾ ਦੀ ਕੇਂਦਰਪਾੜਾ ਸੀਟ ਤੋਂ ਚੋਣ ਲੜ ਰਹੇ ਭਾਜਪਾ ਉਮੀਵਾਰ ਬੈਜੰਤ ਪਾਂਡਾ ਹਨ। ਉਨ੍ਹਾਂ ਦੀ ਜਾਇਦਾਦ 148 ਕਰੋੜ ਰੁਪਏ ਹਨ। ਇਸ ਸੂਚੀ ਵਿੱਚ ਤੀਜਾ ਸਥਾਨ ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਸੰਜੇ ਟੰਡਨ ਦਾ ਹੈ, ਜਿਨ੍ਹਾਂ ਨੇ ਆਪਣੀ ਜਾਇਦਾਦ 111 ਕਰੋੜ ਰੁਪਏ ਦੱਸੀ ਹੈ। 

ਸੱਤਵੇਂ ਪੜਾਅ 'ਚ 904 ਉਮੀਦਵਾਰ ਮੈਦਾਨ 'ਚ 
ਲੋਕ ਸਭਾ ਚੋਣਾਂ ਦੇ ਸ ਸੱਤਵੇਂ ਪੜਾਅ ਵਿਚ ਕੁੱਲ’904 ਉਮੀਦਵਾਰ ਮੈਦਾਨ ਵਿਚ ਹਨ। ਚੋਣ ਕਮਿਸ਼ਨ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਦੀਆਂ 13 ਲੋਕ ਸਭਾ ਸੀਟਾਂ 'ਤੇ ਸਭ ਤੋਂ ਵੱਧ 328 ਉਮੀਦਵਾਰ ਮੈਦਾਨ 'ਚ ਹਨ, ਜਦਕਿ ਉੱਤਰ ਪ੍ਰਦੇਸ਼ ਦੀਆਂ 13 ਸੀਟਾਂ 'ਤੇ 144, ਬਿਹਾਰ ਦੀਆਂ 9 ਸੀਟਾਂ ’ਤੇ 134 ਪੱਛਮੀ ਬੰਗਾਲ ਦੀਆਂ 9 ’ਤੇ 124, ਉੜੀਸਾ ਦੀਆ 6 ਸੀਟਾਂ ’ਤੇ 52, ਹਿਮਾਚਲ ਪ੍ਰਦੇਸ਼ ਦੀਆਂ 4 ਸੀਟਾਂ ’ਤੇ  37 ਅਤੇ ਚੰਡੀਗੜ੍ਹ ਦੀ 1 ਸੀਟ ’ਤੇ 19 ਉਮੀਦਵਾਰ ਮੈਦਾਨ ’ਚ ਹਨ। ਇਸ ਗੇੜ ਲਈ ਕੁੱਲ 2105 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਸਨ ਅਤੇ ਇਨ੍ਹਾਂ ਵਿੱਚੋਂ 954 ਨਾਮਜ਼ਦਗੀਆਂ ਪੜਤਾਲ ਉਪਰੰਤ ਸਹੀ ਪਾਈਆਂ ਗਈਆਂ । ਨਾਮਜ਼ਦਗੀਆਂ ਵਾਪਸ ਲੈਣ ਤੋਂ ਬਾਅਦ ਹੁਣ ਕੁੱਲ 904 ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ।                                                                                          

(For more news apart from ADR report, criminal cases against 199 candidates contesting elections News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM
Advertisement