Amritsar News : ਅੰਮ੍ਰਿਤਸਰ ਸਪੈਸ਼ਲ ਟਾਸਕ ਫੋਰਸ ਨੇ ਫਰਜ਼ੀ ਕੰਪਨੀ ਬਣ 1.18 ਕਰੋੜ ਪਾਬੰਦੀਸ਼ੁਦਾ ਗੋਲ਼ੀਆਂ ਵੇਚੀਆਂ, ਤਿੰਨ ਗ੍ਰਿਫ਼ਤਾਰ

By : BALJINDERK

Published : May 23, 2024, 11:49 am IST
Updated : May 23, 2024, 11:49 am IST
SHARE ARTICLE
Three arrested
Three arrested

Amritsar News : ਸਹਾਰਨਪੁਰ ਦੇ ਪਤੇ 'ਤੇ ਸ਼੍ਰੀ ਸ਼ਾਮ ਮੈਡੀਕਲ ਨਾਮ ਦੀ ਬਣਾਈ ਗਈ ਸੀ ਕੰਪਨੀ

Amritsar News : ਅੰਮ੍ਰਿਤਸਰ ਸਪੈਸ਼ਲ ਟਾਸਕ ਫੋਰਸ ਨੇ ਮੰਗਲਵਾਰ ਨੂੰ ਹਰਿਆਣਾ ਅਤੇ ਉੱਤਰਾਖੰਡ ਤੋਂ ਤਿੰਨ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ, ਜੋ ਕਿ ਇੱਕ ਫਰਜ਼ੀ ਕੰਪਨੀ ਰਾਹੀਂ ਬਾਜ਼ਾਰ ਵਿਚ 1.18 ਕਰੋੜ ਪਾਬੰਦੀਸ਼ੁਦਾ ਗੋਲ਼ੀਆਂ ਵੇਚਦੇ ਸਨ। ਫੜੇ ਗਏ ਤਸਕਰਾਂ ਦੀ ਪਛਾਣ ਵਿਸ਼ੂ ਕੁਮਾਰ ਉਰਫ਼ ਵਿਸ਼ਾਲ ਕੁਮਾਰ, ਹਰਿਦੁਆਰ ਦੇ ਨਿਖਿਲ ਗਰਗ ਅਤੇ ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦੇ ਅਭਿਸ਼ੇਕ ਚੌਹਾਨ ਵਜੋਂ ਹੋਈ ਹੈ। 

ਇਹ ਵੀ ਪੜੋ:Nayagaon News : ਨਯਾਗਾਓਂ ’ਚ 1.25 ਕਰੋੜ ਰੁਪਏ ਦੀ ਨਕਦੀ ਜ਼ਬਤ  

ਇਸ ਮੌਕੇ ਡੀਐਸਪੀ ਵਵਿੰਦਰ ਮਹਾਜਨ ਨੇ ਦੱਸਿਆ ਕਿ ਇਨ੍ਹਾਂ ਸਮੱਗਲਰਾਂ ਨੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ’ਚ ਸ੍ਰੀ ਸ਼ਾਮ ਮੈਡੀਕਲ ਦੇ ਨਾਂ ਨਾਲ ਫ਼ਰਜ਼ੀ ਕੰਪਨੀ ਬਣਾਈ ਸੀ। ਇਹ ਸਿਰਫ਼ ਕਾਗਜ਼ਾਂ 'ਤੇ ਹੀ ਹੈ। ਜਦੋਂ ਪੁਲਿਸ ਨੇ ਰਿਕਾਰਡ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮੁਲਜ਼ਮਾਂ ਨੇ ਅਕਤੂਬਰ ਤੋਂ ਦਸੰਬਰ 2023 ਦੇ ਤਿੰਨ ਮਹੀਨਿਆਂ ’ਚ 1.18 ਕਰੋੜ ਰੁਪਏ ਦੀਆਂ ਪਾਬੰਦੀਸ਼ੁਦਾ ਗੋਲ਼ੀਆਂ ਬਾਜ਼ਾਰ ਵਿਚ ਵੇਚੀਆਂ। ਜਾਂਚ ਦੌਰਾਨ 25 ਤੋਂ 30 ਕੰਪਨੀਆਂ ਦੇ ਨਾਂ 'ਤੇ ਜਾਅਲੀ ਬਿੱਲ ਵੀ ਪਾਏ ਗਏ। ਹੁਣ ਐਸਟੀਐਫ ਇਨ੍ਹਾਂ ਕੰਪਨੀਆਂ ਦੇ ਬਲੂਪ੍ਰਿੰਟ ਦੀ ਜਾਂਚ ਵਿਚ ਰੁੱਝੀ ਹੋਈ ਹੈ। ਫ਼ਿਲਹਾਲ ਇਨ੍ਹਾਂ ਦਾ ਕੋਈ ਸੁਰਾਗ ਨਹੀਂ ਹੈ।  ਪਰ ਦਵਾਈਆਂ ਦੀ ਇਹ ਵੱਡੀ ਖੇਪ ਬਾਜ਼ਾਰ 'ਚ ਭੇਜੀ ਗਈ ਹੈ| ਜਾਅਲੀ ਬਿੱਲਾਂ 'ਤੇ ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਪੰਜ ਹੋਰ ਮੁਲਜ਼ਮ ਵੀ ਪਾਬੰਦੀਸ਼ੁਦਾ ਗੋਲ਼ੀਆਂ ਸਪਲਾਈ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। 

ਇਹ ਵੀ ਪੜੋ:Pune Accident : ਅਮਰੀਜ਼ਾਦੇ ਨੇ ਲਗਜ਼ਰੀ ਕਾਰ ਨਾਲ ਦਰੜੇ 2 ਵਿਅਕਤੀ

ਇਸ ਸਬੰਧੀ ਡੀਐਸਪੀ ਨੇ ਦੱਸਿਆ ਕਿ ਪਾਬੰਦੀਸ਼ੁਦਾ ਨਸ਼ਿਆਂ ਖ਼ਿਲਾਫ਼ ਮੁਹਿੰਮ ਅੰਮ੍ਰਿਤਸਰ ਵਿਚ ਦੋ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਸ਼ੁਰੂ ਹੋਈ ਸੀ। ਬਾਅਦ 'ਚ ਜਦੋਂ STF ਨੇ ਹਿਮਾਚਲ ਦੇ ਬੱਦੀ 'ਚ ਛਾਪਾ ਮਾਰਿਆ ਤਾਂ ਫਰਜ਼ੀ ਬਿੱਲਾਂ 'ਤੇ ਦਵਾਈਆਂ ਸਪਲਾਈ ਕਰਨ ਵਾਲੀਆਂ ਦੋ ਕੰਪਨੀਆਂ ਸਾਹਮਣੇ ਆਈਆਂ। ਇਸ ਸਮੇਂ ਐਸਟੀਐਫ ਉਕਤ ਕੰਪਨੀਆਂ ਵੱਲੋਂ ਮੁੰਬਈ, ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ, ਹਿਮਾਚਲ ਅਤੇ ਪੰਜਾਬ ਵਿੱਚ ਭੇਜੀਆਂ ਜਾ ਰਹੀਆਂ ਪਾਬੰਦੀਸ਼ੁਦਾ ਦਵਾਈਆਂ ਦੀ ਸਪਲਾਈ ਲੜੀ ਦੀ ਜਾਂਚ ਕਰ ਰਹੀ ਹੈ।

(For more news apart from Amritsar Special Task Force sold 1.18 crore banned pills as fake company, 3 arrested  News in Punjabi, stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raja Warring ਨੇ ਜਿੱਤਣ ਸਾਰ ਕਰ'ਤਾ ਕੰਮ ਸ਼ੁਰੂ, ਵੱਡੇ ਐਲਾਨਾਂ ਨਾਲ ਖਿੱਚ ਲਈ ਤਿਆਰੀ ! Live

14 Jun 2024 4:52 PM

ਦੇਖੋ ਕਿਵੇਂ ਸਾਫ਼ ਸੁਥਰੇ ਪਾਣੀ ਨੂੰ ਕਰ ਰਹੇ Polluted, ਤਰਕਸ਼ੀਲ ਵਿਭਾਗ ਦੇ ਦਿੱਤੇ ਤਰਕਾਂ ਦਾ ਵੀ ਕੋਈ ਅਸਰ ਨਹੀਂ |

14 Jun 2024 4:46 PM

Amritsar News: 16 ਜੂਨ ਨੂੰ ਰੱਖਿਆ ਧੀ ਦਾ Marriage, ਪਰ ਗ਼ਰੀਬੀ ਕਰਕੇ ਨਹੀਂ ਕੋਈ ਤਿਆਰੀ, ਰੋਂਦੇ ਮਾਪੇ ਸਮਾਜ..

14 Jun 2024 2:59 PM

Ravneet Bittu ਨੂੰ ਮੰਤਰੀ ਬਣਾ ਕੇ ਵੱਡਾ ਦਾਅ ਖੇਡ ਗਈ BJP, ਕਿਸਾਨਾਂ ਤੋਂ ਲੈ ਕੇ Kangana ਤੱਕ ਤੇ ਬਦਲੇ ਸੁਰ !

14 Jun 2024 2:42 PM

"ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਦੀ ਤਰੀਫ਼ ਕਰਨੀ ਤਾਂ ਬਣਦੀ ਆ ਯਾਰ, ਗੱਡੀ ਚੋਰ ਨੂੰ ਕੁਝ ਘੰਟਿਆਂ 'ਚ ਹੀ ਕਰ

14 Jun 2024 12:33 PM
Advertisement