PM Modi Patiala Rally : ਕਾਂਗਰਸ ਨੇ ਸੱਤਾ ਲਈ ਭਾਰਤ ਦਾ ਬਟਵਾਰਾ ਕੀਤਾ : PM ਨਰਿੰਦਰ ਮੋਦੀ
Published : May 23, 2024, 6:00 pm IST
Updated : May 23, 2024, 6:00 pm IST
SHARE ARTICLE
PM Narendra Modi
PM Narendra Modi

'ਆਜ਼ਾਦੀ ਦੇ ਦੁਸਰੇ ਦਿਨ ਬਾਅਦ ਹੀ ਰਾਮ ਮੰਦਰ ਬਣ ਜਾਣਾ ਚਾਹੀਦਾ ਸੀ ਪਰ ਕਾਂਗਰਸ ਨੇ ਨਹੀਂ ਬਣਨ ਦਿੱਤਾ'

PM Modi Patiala Rally : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀਆਂ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ,ਇਹ ਉਹ ਕਾਂਗਰਸੀ ਲੋਕ ਹਨ, ਜਿਨ੍ਹਾਂ ਨੇ ਸੱਤਾ ਲਈ ਭਾਰਤ ਦਾ ਬਟਵਾਰਾ ਕੀਤਾ। ਆਜ਼ਾਦੀ ਤੋਂ ਬਾਅਦ ਵੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਉਹ ਦੂਰਬੀਨ ਰਾਹੀਂ ਕਰਦੇ ਸਨ। 1971 ਦੀ ਜੰਗ ਵਿੱਚ ਸਾਡੇ ਹੱਥ ਵਿੱਚ 90 ਹਜ਼ਾਰ ਸੈਨਿਕ ਸਨ। ਹੁਕਮ ਦਾ ਪੱਤਾ ਸਾਡੇ ਹੱਥ ਵਿੱਚ ਸੀ। ਸਾਥੀਓ, ਮੈਂ ਵਿਸ਼ਵਾਸ ਨਾਲ ਕਹਿੰਦਾ ਹਾਂ, ''ਭਾਰਤ ਪਾਕਿਸਤਾਨ ਦੀ ਜੰਗ ਦੌਰਾਨ ਮੋਦੀ ਹੁੰਦਾ ਤਾਂ ਮੈਂ ਪਾਕਿਸਤਾਨ ਤੋਂ ਕਰਤਾਰਪੁਰ ਸਾਹਿਬ ਲੈ ਕੇ ਰਹਿੰਦਾ, ਤਦ ਜਾ ਕੇ ਪਾਕਿਸਤਾਨ ਦੇ ਜਵਾਨਾਂ ਨੂੰ ਛੱਡਦਾ। ਉਹ ਤਾਂ ਨਹੀਂ ਕਰ ਸਕੇ ਪਰ ਮੇਰੇ ਤੋਂ ਜਿਨ੍ਹੀ ਸੇਵਾ ਹੋ ਸਕੀ, ਅੱਜ ਕਰਤਾਰਪੁਰ ਕੋਰੀਡਰ ਤੁਹਾਡੇ ਸਾਹਮਣੇ ਹੈ। 

ਇੰਡੀ ਵਾਲੇ ਸੱਤਾ ਲਈ ਕਿਸੇ ਨੂੰ ਵੀ ਧੋਖਾ ਦੇ ਸਕਦੇ ਹਨ - ਮੋਦੀ 

ਪੀਐਮ ਨੇ ਕਿਹਾ ਕਿ ਆਜ਼ਾਦੀ ਦੇ ਬਾਅਦ ਦੂਜੇ ਦਿਨ ਹੀ ਅਯੁੱਧਿਆ ਵਿੱਚ ਰਾਮ ਮੰਦਰ ਬਣ ਜਾਣਾ ਚਾਹੀਦਾ ਸੀ ਪਰ ਕਾਂਗਰਸ ਨੇ ਮੰਦਰ ਦਾ ਨਿਰਮਾਣ ਰੋਕ ਦਿੱਤਾ। ਹੁਣ ਜਦੋਂ ਮੰਦਰ ਬਣ ਗਿਆ ਹੈ ਤਾਂ ਉਹ ਮੰਦਰ ਨੂੰ ਗਾਲ੍ਹਾਂ ਕੱਢ ਰਹੇ ਹਨ। ਅੱਜ ਦੁਨੀਆ ਭਰ ਦੇ ਸ਼ਰਧਾਲੂ ਅਯੁੱਧਿਆ ਆ ਰਹੇ ਹਨ। ਇਹ ਇੰਡੀ ਲੋਕ ਸੱਤਾ ਲਈ ਕਿਸੇ ਨੂੰ ਵੀ ਧੋਖਾ ਦੇ ਸਕਦੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਥੇ ਪੰਜਾਬ ਵਿੱਚ ਦਿਖਾਵੇ ਲਈ ਦਿੱਲੀ ਦੀ ਕੱਟੜ ਭ੍ਰਿਸ਼ਟਾਚਾਰੀ ਪਾਰਟੀ ਅਤੇ ਸਿੱਖ ਹਮਲੇ ਦੀ ਦੋਸ਼ੀ ਪਾਰਟੀ ਆਹਮੋ-ਸਾਹਮਣੇ ਚੋਣ ਲੜਨ ਦਾ ਨਾਟਕ ਕਰ ਰਹੀਆਂ ਹਨ ਪਰ ਸੱਚਾਈ ਇਹ ਹੈ ਕਿ ਪਾਰਟੀਆਂ ਦੋ ਹਨ ਪਰ ਦੁਕਾਨ ਇੱਕ ਹੀ ਹੈ। ਇੱਥੇ ਲੋਕ ਭਾਵੇਂ ਕੋਈ ਵੀ ਬਿਆਨ ਦੇਣ ਪਰ ਦਿੱਲੀ ਵਿੱਚ ਇੱਕ ਦੂਜੇ ਨੂੰ ਮੋਢਿਆਂ ਉੱਤੇ ਚੁੱਕ ਕੇ ਨੱਚ ਰਹੇ ਹਨ।

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ 'ਚ ਬਿੱਟੂ ਤੇ ਵੜਿੰਗ ਸੀਟਾਂ ਛੱਡ ਕੇ ਇੱਕ ਦੁਜੇ ਵੱਲ ਵਧੇ ਤੇਜ਼ੀ ਨਾਲ, ਸਪੀਕਰ ਨੇ ਰੋਕ ਦਿੱਤੀ ਕਾਰਵਾਈ, ਦੇਖੋ Live

25 Jul 2024 4:28 PM

ਸੰਸਦ 'ਚ ਚਰਨਜੀਤ ਚੰਨੀ ਦਾ ਰਵਨੀਤ ਬਿੱਟੂ ਨਾਲ ਪੈ ਗਿਆ ਪੇਚਾ, ਰੱਜ ਕੇ ਖੜਕੀ | Live | Rozana Spokesman

25 Jul 2024 4:26 PM

ਸੰਸਦ 'ਚ ਚਰਨਜੀਤ ਚੰਨੀ ਦਾ ਰਵਨੀਤ ਬਿੱਟੂ ਨਾਲ ਪੈ ਗਿਆ ਪੇਚਾ, ਰੱਜ ਕੇ ਖੜਕੀ | Live | Rozana Spokesman

25 Jul 2024 4:24 PM

Sukhbir ਜੀ ਸੇਵਾ ਕਰੋ, ਰਾਜ ਨਹੀਂ ਹੋਣਾ, ਲੋਕਾਂ ਨੇ ਤੁਹਾਨੂੰ ਨਕਾਰ ਦਿੱਤਾ ਹੈ | Sukhbir Singh Badal Debate LIVE

25 Jul 2024 9:59 AM

"ਪੰਜਾਬ ਨੂੰ Ignore ਕਰਕੇ ਸਾਡੇ ਲੋਕਾਂ ਨਾਲ ਦੁਸ਼ਮਣੀ ਕੱਢੀ ਗਈ" | MP Dharamvir Gandhi | Rozana Spokesman

25 Jul 2024 9:57 AM
Advertisement