
ਸ਼੍ਰੋਮਣੀ ਅਕਾਲੀ ਦਲ ਦੀ PAC ਦੇ ਮੈਂਬਰ ਰਜਿੰਦਰ ਦਾਸ ਰਿੰਕੂ ਵੀ ਸਾਥੀਆਂ ਸਮੇਤ ਆਪ 'ਚ ਹੋਏ ਸ਼ਾਮਲ
Punjab News : ਸੰਗਰੂਰ ਹਲਕੇ 'ਚ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਈ ਹੈ। ਸਾਬਕਾ ਮੰਤਰੀ ਨੁਸਰਤ ਅਲੀ ਖਾਨ ਬੱਗਾ, ਕਈ MC ਅਤੇ ਸੈਕੜੇ ਸਮਰਥਕ AAP 'ਚ ਸ਼ਾਮਿਲ ਹੋਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪ 'ਚ ਸ਼ਾਮਿਲ ਕਰਾਇਆ ਹੈ। ਇਸ ਦੌਰਾਨ ਮਲੇਰਕੋਟਲਾ ਤੋਂ ਵਿਧਾਇਕ ਜ਼ਮੀਲ-ਉਰ-ਰਹਿਮਾਨ ਨਾਲ ਸ਼ਾਮਿਲ ਰਹੇ ਹਨ।
ਇਸ ਤੋਂ ਇਲਾਵਾ ਫਰੀਦਕੋਟ ਵਿਚ ਵੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੀ PAC ਦੇ ਮੈਂਬਰ ਰਜਿੰਦਰ ਦਾਸ ਰਿੰਕੂ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਨ। ਸ਼੍ਰੋਮਣੀ ਅਕਾਲੀ ਦਲ ਨੇ ਕੁਝ ਦਿਨ ਪਹਿਲਾਂ ਹੀ ਰਜਿੰਦਰ ਦਾਸ ਰਿੰਕੂ ਨੂੰ PAC ਦਾ ਮੈਂਬਰ ਬਣਾਇਆ ਸੀ।