Punjab News: 3 ਸਾਲ ਦੇ ਗੁਰਸਿੱਖ ਨੇ 40 ਮਿੰਟ ਤੱਕ ਲਗਾਤਾਰ ਵਜਾਇਆ ਤਬਲਾ, ਬਣਾਇਆ ਵਿਸ਼ਵ ਰਿਕਾਰਡ 
Published : May 23, 2024, 10:27 am IST
Updated : May 23, 2024, 10:27 am IST
SHARE ARTICLE
File Photo
File Photo

ਮਹਿਜ 2 ਸਾਲ 11 ਮਹੀਨੇ ਦੀ ਉਮਰ ਵਿਚ ਗੁਰਸਿੱਖ ਬੱਚੇ ਨੇ ਇਹ ਰਿਕਾਰਡ ਆਪਣੇ ਨਾਮ ਕਰ ਲਿਆ ਸੀ।

Punjab News: ਲੁਧਿਆਣਾ : ਲੁਧਿਆਣਾ ਦੇ 3 ਸਾਲਾ ਗੁਰਸਿੱਖ ਬੱਚੇ ਨੇ ਲਗਾਤਾਰ 40 ਮਿੰਟ ਤੱਕ ਤਬਲਾ ਵਜਾਉਣ ਵਿਚ ਰਿਕਾਰਡ ਬਣਾਇਆ ਹੈ। ਜਿਸ ਉਮਰ ਵਿਚ ਬੱਚੇ ਚੰਗੀ ਤਰ੍ਹਾਂ ਬੋਲ ਵੀ ਨਹੀਂ ਸਕਦੇ ਹੁੰਦੇ ਇਸ ਉਮਰ ਵਿਚ ਲੁਧਿਆਣਾ ਦੇ ਇਸ਼ਵੀਰ ਸਿੰਘ ਨੇ ਵਿਸ਼ਵ ਰਿਕਾਰਡ ਬਣਾ ਦਿੱਤਾ। ਮਹਿਜ 2 ਸਾਲ 11 ਮਹੀਨੇ ਦੀ ਉਮਰ ਵਿਚ ਗੁਰਸਿੱਖ ਬੱਚੇ ਨੇ ਇਹ ਰਿਕਾਰਡ ਆਪਣੇ ਨਾਮ ਕਰ ਲਿਆ ਸੀ। ਹੁਣ ਉਸ ਦੀ ਉਮਰ ਤਿੰਨ ਸਾਲ ਤੋਂ ਉੱਪਰ ਹੈ।

ਇਸ਼ਵੀਰ ਸਿੰਘ ਲੁਧਿਆਣਾ ਦੇ ਬੀਅਰਸ ਨਗਰ ਵਿਚ ਸਥਿਤ ਡੀਏਵੀ ਸਕੂਲ ਦੇ ਐਲਕੇਜੀ ਦਾ ਵਿਦਿਆਰਥੀ ਹੈ। ਇਸ਼ਵੀਰ ਨੇ ਲਗਾਤਾਰ 38.56 ਮਿੰਟ ਤਬਲਾ ਵਜਾ ਕੇ ਇਹ ਰਿਕਾਰਡ ਬਣਾਇਆ। ਇਸ ਤੋਂ ਪਹਿਲਾਂ, ਉਸ ਦਾ ਵਿਸ਼ਵ ਰਿਕਾਰਡ ਲਗਭਗ 30 ਮਿੰਟ ਦਾ ਸੀ। ਉਸ ਦੇ ਪਰਿਵਾਰ ਨੇ ਦੱਸਿਆ ਕਿ ਉਹ ਜਦੋਂ ਇੱਕ ਸਾਲ ਦਾ ਸੀ ਉਦੋਂ ਤੋਂ ਹੀ ਤਬਲੇ ਦੇ ਨਾਲ ਉਸ ਦਾ ਇੰਨਾ ਜ਼ਿਆਦਾ ਲਗਾਵ ਸੀ ਕਿ ਉਹ ਤਬਲਾ ਵਾਦਕ ਦੇ ਗੋਦੀ ਵਿਚ ਬੈਠ ਕੇ ਤਬਲਾ ਸਿੱਖਿਆ ਕਰਦਾ ਸੀ।

ਇਸ਼ਵੀਰ ਦੀ ਮਾਤਾ ਗੁਰਮਿੰਦਰ ਕੌਰ ਅਤੇ ਉਸ ਦੇ ਪਿਤਾ ਜੋਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਕਿਸੇ ਤੋਂ ਵੀ ਪ੍ਰੋਫੈਸ਼ਨਲ ਤਬਲਾ ਵਜਾਉਣ ਦੀ ਸਿਖਲਾਈ ਨਹੀਂ ਲਈ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਇੱਕ ਸਾਲ ਦਾ ਸੀ, ਉਦੋਂ ਉਸ ਨੂੰ ਢੋਲਕੀ ਲਿਆ ਕੇ ਦਿੱਤੀ ਸੀ। ਉਹ ਢੋਲਕੀ ਨੂੰ ਤਬਲੇ ਵਾਂਗ ਵਜਾਉਂਦਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਦੇ ਮਨ ਨੂੰ ਸਮਝਿਆ ਕਿ ਇਹ ਤਬਲਾ ਵਜਾਉਣਾ ਚਾਹੁੰਦਾ ਹੈ ਜਿਸ ਤੋਂ ਬਾਅਦ ਜਦੋਂ ਉਸ ਦੀ ਨਾਨੀ ਨੇ ਤਬਲਾ ਦਿੱਤਾ, ਤਾਂ ਉਸ ਨੇ ਤਬਲਾ ਵਜਾਉਣਾ ਸ਼ੁਰੂ ਕਰ ਦਿੱਤਾ ਅਤੇ ਸਿਰਫ਼ ਦੋ ਸਾਲ 11 ਮਹੀਨੇ ਦੀ ਉਮਰ ਵਿਚ ਉਸ ਨੇ ਤਬਲਾ ਵਜਾਉਣ ਵਿਚ ਵਿਸ਼ਵ ਰਿਕਾਰਡ ਬਣਾ ਦਿੱਤਾ। ਮਾਤਾ-ਪਿਤਾ ਨੇ ਦੱਸਿਆ ਕਿ ਇਸ਼ਵੀਰ ਸਿੰਘ ਨੇ ਸਿਰਫ ਟੀਵੀ ਵਿਚ ਵੇਖ ਵੇਖ ਕੇ ਤਬਲਾ ਵਜਾਉਣਾ ਸ਼ੁਰੂ ਕਰ ਦਿੱਤਾ। 

ਜ਼ਿਕਰਯੋਗ ਹੈ ਕਿ ਇਸ਼ਵੀਰ ਦਾ ਪੂਰਾ ਪਰਿਵਾਰ ਗੁਰਬਾਣੀ ਦੇ ਨਾਲ ਜੁੜਿਆ ਹੋਇਆ ਹੈ। ਉਸ ਦੀ ਦਾਦੀ ਅੰਮ੍ਰਿਤਧਾਰੀ ਹਨ, ਉਸ ਦੇ ਮਾਤਾ ਪਿਤਾ ਅਤੇ ਭੈਣ ਵੀ ਗੁਰਬਾਣੀ ਨਾਲ ਜੁੜੀਆਂ ਹੋਈਆਂ ਹਨ। ਉਸ ਦੀ ਵੱਡੀ ਭੈਣ ਹਾਰਮੋਨੀਅਮ ਵਜਾਉਂਦੀ ਹੈ ਅਤੇ ਸ਼ਬਦ ਗਾਇਨ ਕਰਦੀ ਹੈ ਅਤੇ ਨਾਲ ਹੀ ਉਸ ਦਾ ਛੋਟਾ ਭਰਾ ਇਸ਼ਵੀਰ ਤਬਲਾ ਵਜਾਉਂਦਾ ਹੈ। ਇੰਨਾ ਹੀ ਨਹੀਂ, ਉਹ ਹੁਣ ਧਾਰਮਿਕ ਪ੍ਰੋਗਰਾਮਾਂ ਉੱਤੇ ਵੀ ਤਬਲਾ ਵਜਾਉਂਦੇ ਹਨ।  ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਰਿਵਾਰ ਸ਼ੁਰੂ ਤੋਂ ਹੀ ਸਿੱਖੀ ਨਾਲ ਅਤੇ ਗੁਰਬਾਣੀ ਦੇ ਨਾਲ ਜੁੜਿਆ ਰਿਹਾ ਹੈ। ਜਿਸ ਕਰਕੇ ਬੱਚੇ ਦਾ ਵੀ ਰੁਝਾਨ ਗੁਰਬਾਣੀ ਵੱਲ ਹੈ ਅਤੇ ਸਿੱਖੀ ਵੱਲ ਹੈ।

ਇਸ਼ਵੀਰ ਦੇ ਪਿਤਾ ਨੇ ਦੱਸਿਆ ਕਿ ਇਹ ਰੱਬ ਦੀ ਮਿਹਰ ਹੈ ਕਿ ਉਨ੍ਹਾਂ ਦਾ ਬੇਟਾ ਗੁਰਬਾਣੀ ਵੱਲ ਜੁੜਿਆ ਹੋਇਆ ਹੈ ਅਤੇ ਤਬਲਾ ਵਜਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਉਮਰ ਵਿੱਚ ਬੱਚੇ ਟੀਵੀ ਦੇਖਦੇ, ਗੇਮਾਂ ਖੇਡਦੇ ਅਤੇ ਮੋਬਾਇਲ ਦੇਖਦੇ ਹਨ, ਉਸ ਉਮਰ ਵਿੱਚ ਉਹ ਤਬਲਾ ਵਜਾਉਂਦਾ ਹੈ ਅਤੇ ਜਿਸ ਕਰਕੇ ਸਾਰੇ ਹੀ ਉਸ ਦੇ ਇਸ ਟੈਲੈਂਟ ਨੂੰ ਵੇਖ ਕੇ ਹੈਰਾਨ ਹਨ। ਉਸ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਖ਼ੁਦ ਨੂੰ ਤਬਲਾ ਵਜਾਉਣ ਦਾ ਬਹੁਤ ਸ਼ੌਂਕ ਸੀ, ਪਰ ਕੰਮ ਦੇ ਰੁਝੇਵਿਆਂ ਕਰਕੇ ਉਹ ਨਹੀਂ ਸਿੱਖ ਸਕੇ, ਪਰ ਇਸ਼ਵੀਰ ਨੇ ਉਨ੍ਹਾਂ ਦੇ ਇਸ ਸ਼ੌਕ ਨੂੰ ਪੂਰਾ ਕਰ ਕੇ ਵਿਖਾਇਆ ਹੈ। 

ਇਸ਼ਵੀਰ ਦੀ ਮਾਤਾ ਗੁਰਮਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰੀ ਵਿੱਚ ਇੱਕ ਘਰ ਦਾ ਉਦਘਾਟਨ ਸੀ, ਜਦੋਂ ਕੀਰਤਨ ਸਮਾਗਮ ਸ਼ੁਰੂ ਹੋਇਆ, ਤਾਂ ਤਬਲਾ ਵਜਾਉਣ ਵਾਲੇ ਤਬਲਾ ਵਾਦਕ ਨਹੀਂ ਆਏ। ਇੰਨਾ ਵੱਡਾ ਸਮਾਗਮ ਹੋਣ ਕਰਕੇ ਉਹ ਕੀਰਤਨ ਰੱਦ ਨਹੀਂ ਕਰਨਾ ਚਾਹੁੰਦੇ ਸਨ ਜਿਸ ਕਰਕੇ ਉਨ੍ਹਾਂ ਨੇ ਕਿਹਾ ਕਿ ਇਸ਼ਵੀਰ ਹੀ ਤਬਲਾ ਵਜਾ ਲਵੇਗਾ।

ਉਸ ਦੀ ਮਾਤਾ ਨੇ ਕਿਹਾ ਕਿ ਇਸ ਦੌਰਾਨ ਉਸ ਬੱਚੇ ਨੇ ਡੇਢ ਘੰਟਾ ਲਗਾਤਾਰ ਜਦੋਂ ਤੱਕ ਕੀਰਤਨ ਚੱਲਦਾ ਰਿਹਾ ਤਾਂ ਪੂਰੀ ਤਾਲ ਮਿਲਾਉਂਦੇ ਹੋਏ ਤਬਲਾ ਵਜਾਇਆ ਅਤੇ ਸਾਰੇ ਹੀ ਰਿਸ਼ਤੇਦਾਰ ਉਸ ਨੂੰ ਵੇਖ ਕੇ ਹੈਰਾਨ ਰਹਿ ਗਏ ਕਿ ਇੰਨੀ ਘੱਟ ਉਮਰ ਵਿੱਚ ਉਹ ਇੰਨੀ ਦੇਰ ਤੱਕ ਕਿਸ ਤਰ੍ਹਾਂ ਬਿਨਾਂ ਥੱਕੇ ਤਬਲਾ ਵਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਬੱਚੇ ਉੱਤੇ ਰੱਬ ਦੀ ਹੀ ਮਿਹਰ ਹੈ ਅਤੇ ਰੱਬ ਦੀ ਉਸ ਨੂੰ ਸਿੱਖੀ ਦੇ ਵੱਲ ਗੁਰਬਾਣੀ ਦੇ ਵੱਲ ਲਗਾਇਆ ਹੈ ਅਤੇ ਉਹ ਪੜ੍ਹਾਈ ਵਿਚ ਵੀ ਕਾਫ਼ੀ ਚੰਗਾ ਹੈ। 

SHARE ARTICLE

ਏਜੰਸੀ

Advertisement

Raja Warring ਨੇ ਜਿੱਤਣ ਸਾਰ ਕਰ'ਤਾ ਕੰਮ ਸ਼ੁਰੂ, ਵੱਡੇ ਐਲਾਨਾਂ ਨਾਲ ਖਿੱਚ ਲਈ ਤਿਆਰੀ ! Live

14 Jun 2024 4:52 PM

ਦੇਖੋ ਕਿਵੇਂ ਸਾਫ਼ ਸੁਥਰੇ ਪਾਣੀ ਨੂੰ ਕਰ ਰਹੇ Polluted, ਤਰਕਸ਼ੀਲ ਵਿਭਾਗ ਦੇ ਦਿੱਤੇ ਤਰਕਾਂ ਦਾ ਵੀ ਕੋਈ ਅਸਰ ਨਹੀਂ |

14 Jun 2024 4:46 PM

Amritsar News: 16 ਜੂਨ ਨੂੰ ਰੱਖਿਆ ਧੀ ਦਾ Marriage, ਪਰ ਗ਼ਰੀਬੀ ਕਰਕੇ ਨਹੀਂ ਕੋਈ ਤਿਆਰੀ, ਰੋਂਦੇ ਮਾਪੇ ਸਮਾਜ..

14 Jun 2024 2:59 PM

Ravneet Bittu ਨੂੰ ਮੰਤਰੀ ਬਣਾ ਕੇ ਵੱਡਾ ਦਾਅ ਖੇਡ ਗਈ BJP, ਕਿਸਾਨਾਂ ਤੋਂ ਲੈ ਕੇ Kangana ਤੱਕ ਤੇ ਬਦਲੇ ਸੁਰ !

14 Jun 2024 2:42 PM

"ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਦੀ ਤਰੀਫ਼ ਕਰਨੀ ਤਾਂ ਬਣਦੀ ਆ ਯਾਰ, ਗੱਡੀ ਚੋਰ ਨੂੰ ਕੁਝ ਘੰਟਿਆਂ 'ਚ ਹੀ ਕਰ

14 Jun 2024 12:33 PM
Advertisement