kapurthala News ; ਵਾਈਫਾਈ ਠੀਕ ਕਰਨ ਆਏ ਮਕੈਨਿਕ ਨੇ ਔਰਤ ਨੂੰ ਨਸ਼ੀਲੀ ਚੀਜ਼ ਖੁਆ ਬਣਾਏ ਸਰੀਰਕ ਸਬੰਧ

By : BALJINDERK

Published : May 23, 2024, 6:01 pm IST
Updated : May 23, 2024, 6:01 pm IST
SHARE ARTICLE
 sexual relations
sexual relations

kapurthala News ; ਮੁਲਜ਼ਮ ਨੇ ਔਰਤ ਦੀਆਂ ਇਤਰਾਜ਼ਯੋਗ ਤਸਵੀਰਾਂ ਲੈ ਕੇ ਵਾਇਰਲ ਕਰਨ ਦੀ ਦਿੱਤੀ ਧਮਕੀ 

kapurthala News ; ਕਪੂਰਥਲਾ ਦੇ ਫਗਵਾੜਾ ਸਬ-ਡਵੀਜ਼ਨ ਦੇ ਸ਼ਾਲੀਮਾਰ ਗਾਰਡਨ ਇਲਾਕੇ ਦੀ ਰਹਿਣ ਵਾਲੀ ਇਕ ਔਰਤ ਦੇ ਘਰ ਵਾਈ-ਫਾਈ ਠੀਕ ਕਰਨ ਆਏ ਇਕ ਮਕੈਨਿਕ ਨੇ ਨਸ਼ੀਲਾ ਪਦਾਰਥ ਖੁਆ ਕੇ ਉਸ ਨਾਲ ਸਰੀਰਕ ਸਬੰਧ ਬਣਾਏ। ਫਿਰ ਬਲੈਕਮੇਲ ਕਰਕੇ ਪੈਸੇ ਵਸੂਲੇ। ਜਾਣਕਾਰੀ ਅਨੁਸਾਰ ਮੁਲਜ਼ਮ ਨੇ ਆਪਣੇ ਮੋਬਾਈਲ ਤੋਂ ਔਰਤ ਦੀਆਂ ਇਤਰਾਜ਼ਯੋਗ ਤਸਵੀਰਾਂ ਲੈ ਕੇ ਵਾਇਰਲ ਕਰਨ ਦੀ ਧਮਕੀ ਵੀ ਦਿੱਤੀ ਹੈ। ਇਸ ਮਾਮਲੇ 'ਚ ਪੀੜਤ ਔਰਤ ਦੀ ਸ਼ਿਕਾਇਤ 'ਤੇ ਥਾਣਾ ਫਗਵਾੜਾ 'ਚ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ASI ਮਨਜੀਤ ਕੌਰ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜੋ:IPL 2024 RCB vs RR : ਆਈਪੀਐਲ 'ਚ 8000 ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਵਿਰਾਟ ਕੋਹਲੀ ਨੇ ਰਚਿਆ ਇਤਿਹਾਸ

ਇਸ ਸਬੰਧੀ ਫਗਵਾੜਾ ਦੇ ਚੌਂਕੀ ਇੰਡਸਟਰੀਅਲ ਏਰੀਆ ਦੇ ਸ਼ਾਲੀਮਾਰ ਗਾਰਡਨ ਇਲਾਕੇ ਦੀ ਰਹਿਣ ਵਾਲੀ ਪੀੜ੍ਹਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਕਰੀਬ 2 ਸਾਲ ਪਹਿਲਾਂ ਪਿੰਡ ਚਾਚੋਕੀ ਦੇ ਰਹਿਣ ਵਾਲੇ ਰਾਹੁਲ ਸ਼ਰਮਾ ਉਸਦੇ ਘਰ ਜਦੋਂ ਵਾਈ ਫਾਈ ਖ਼ਰਾਬ ਹੁੰਦਾ ਸੀ ਤਾਂ ਉਹ ਹੀ ਠੀਕ ਕਰਨ ਆਉਂਦਾ ਸੀ। ਰਾਹੁਲ ਨੇ ਉਸਨੂੰ ਦੱਸਿਆ ਕਿ ਉਹ ਇੱਕ ਗਰੀਬ ਪਰਿਵਾਰ ਤੋਂ ਹੈ ਅਤੇ ਉਸਦੀ ਭੈਣ ਦਾ ਵਿਆਹ ਹੋ ਰਿਹਾ ਹੈ ਇਸ ਲਈ ਉਸਨੂੰ ਕੁਝ ਪੈਸਿਆਂ ਦੀ ਸਖ਼ਤ ਲੋੜ ਸੀ। ਬਾਅਦ 'ਚ ਰਾਹੁਲ ਦੇ ਕਹਿਣ 'ਤੇ ਮੈਂ ਉਸ ਨੂੰ ਇਕ ਲੱਖ ਰੁਪਏ ਉਧਾਰ ਦੇ ਦਿੱਤੇ।

ਇਹ ਵੀ ਪੜੋ:Kapil Sibal News : ਚੋਣ ਕਮਿਸ਼ਨ ਨੂੰ ਫ਼ਾਰਮ 17ਸੀ ਨੂੰ ਜਨਤਕ ਕਰਨ ਨਾਲ ਕੀ ਸਮੱਸਿਆ : ਕਪਿਲ ਸਿੱਬਲ

ਸ਼ਿਕਾਇਤ ਕਰਤਾ ਨੇ ਇਹ ਵੀ ਦੱਸਿਆ ਕਿ ਉਹ ਖੁਦ ਰਾਹੁਲ ਦੇ ਘਰ 2-3 ਦਿਨਾਂ ਲਈ ਉਸਦੀ ਭੈਣ ਦੇ ਵਿਆਹ ਲਈ ਗਈ ਸੀ। ਇਸ ਦੌਰਾਨ ਸਾਡੇ ਵਿਚਕਾਰ ਨੇੜਤਾ ਵਧ ਗਈ। ਜਦੋਂ ਮੈਂ ਘਰ ਵਿਚ ਸੀ ਤਾਂ ਰਾਹੁਲ ਨੇ ਮੈਨੂੰ ਕੋਈ ਨਸ਼ੀਲਾ ਪਦਾਰਥ ਖੁਆ ਕੇ ਮੇਰੇ ਨਾਲ ਸਰੀਰਕ ਸਬੰਧ ਬਣਾਏ ਅਤੇ ਆਪਣੇ ਮੋਬਾਈਲ ਵਿਚ ਮੇਰੀਆਂ ਕੁਝ ਇਤਰਾਜ਼ਯੋਗ ਫੋਟੋਆਂ ਵੀ ਖਿੱਚ ਲਈਆਂ।

ਇਹ ਵੀ ਪੜੋ:Tarn Taran News : ਦੋ ਅਣਪਛਾਤੇ ਵਿਅਕਤੀਆਂ ਨੇ ਸੀਮੈਂਟ ਸਟੋਰ ਦੇ ਮਾਲਕ ’ਤੇ ਚਲਾਈ ਗੋਲ਼ੀ  

ਹੁਣ ਰਾਹੁਲ ਉਸ ਨੂੰ ਫੋਟੋ ਵਾਇਰਲ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਕਰ ਰਿਹਾ ਹੈ ਅਤੇ ਉਹ ਮੈਨੂੰ ਜ਼ਬਰਦਸਤੀ ਉਸ ਨਾਲ ਸਰੀਰਕ ਸਬੰਧ ਬਣਾਉਣ ਲਈ ਕਹਿ ਰਿਹਾ ਹੈ। ਉਸ ਨੇ ਇਹ ਵੀ ਧਮਕੀ ਦਿੱਤੀ ਹੈ ਕਿ ਜੇਕਰ ਉਹ ਇਨਕਾਰ ਕਰਦੀ ਹੈ ਤਾਂ ਉਹ ਉਸ ਦੀਆਂ ਸਾਰੀਆਂ ਫੋਟੋਆਂ ਵਾਇਰਲ ਕਰ ਦੇਵੇਗਾ।
ਇਸ ਸਬੰਧੀ ਪੀੜਤਾ ਦੀ ਸ਼ਿਕਾਇਤ 'ਤੇ ਸਿਟੀ ਥਾਣਾ ਫਗਵਾੜਾ ਨੇ ਦੋਸ਼ੀ ਰਾਹੁਲ ਸ਼ਰਮਾ ਉਰਫ਼ ਹੈਰੀ ਪੁੱਤਰ ਰਾਕੇਸ਼ ਕੁਮਾਰ ਵਾਸੀ ਪਿੰਡ ਚਾਚੋਕੀ ਦੇ ਖਿਲਾਫ਼ ਧਾਰਾ 376, 384, 506 ਅਤੇ 328 ਆਈ.ਪੀ.ਸੀ. ਜਾਂਚ ਅਧਿਕਾਰੀ ਏਐਸਆਈ ਮਨਜੀਤ ਕੌਰ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

(For more news apart from WiFi mechanic came fix fed woman with drugs and sexual relations in Kapurthala News in Punjabi, stay tuned to Rozana Spokesman)

Location: India, Punjab, Kapurthala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raja Warring ਨੇ ਜਿੱਤਣ ਸਾਰ ਕਰ'ਤਾ ਕੰਮ ਸ਼ੁਰੂ, ਵੱਡੇ ਐਲਾਨਾਂ ਨਾਲ ਖਿੱਚ ਲਈ ਤਿਆਰੀ ! Live

14 Jun 2024 4:52 PM

ਦੇਖੋ ਕਿਵੇਂ ਸਾਫ਼ ਸੁਥਰੇ ਪਾਣੀ ਨੂੰ ਕਰ ਰਹੇ Polluted, ਤਰਕਸ਼ੀਲ ਵਿਭਾਗ ਦੇ ਦਿੱਤੇ ਤਰਕਾਂ ਦਾ ਵੀ ਕੋਈ ਅਸਰ ਨਹੀਂ |

14 Jun 2024 4:46 PM

Amritsar News: 16 ਜੂਨ ਨੂੰ ਰੱਖਿਆ ਧੀ ਦਾ Marriage, ਪਰ ਗ਼ਰੀਬੀ ਕਰਕੇ ਨਹੀਂ ਕੋਈ ਤਿਆਰੀ, ਰੋਂਦੇ ਮਾਪੇ ਸਮਾਜ..

14 Jun 2024 2:59 PM

Ravneet Bittu ਨੂੰ ਮੰਤਰੀ ਬਣਾ ਕੇ ਵੱਡਾ ਦਾਅ ਖੇਡ ਗਈ BJP, ਕਿਸਾਨਾਂ ਤੋਂ ਲੈ ਕੇ Kangana ਤੱਕ ਤੇ ਬਦਲੇ ਸੁਰ !

14 Jun 2024 2:42 PM

"ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਦੀ ਤਰੀਫ਼ ਕਰਨੀ ਤਾਂ ਬਣਦੀ ਆ ਯਾਰ, ਗੱਡੀ ਚੋਰ ਨੂੰ ਕੁਝ ਘੰਟਿਆਂ 'ਚ ਹੀ ਕਰ

14 Jun 2024 12:33 PM
Advertisement