
ਇਤਿਹਾਸਕ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਰਣਦੇਵ ਸਿੰਘ ਦੇਬੀ ਯੂਥ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਹੇਠ.....
ਸਰਹਿੰਦ : ਇਤਿਹਾਸਕ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਰਣਦੇਵ ਸਿੰਘ ਦੇਬੀ ਯੂਥ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਹੇਠ ਅੰਤਰਰਾਸ਼ਟਰੀ ਗੱਤਕਾ ਦਿਵਸ ਮਨਾਇਆ ਗਿਆ। ਇਸ ਦੌਰਾਨ ਕਰਵਾਏ ਗੱਤਕੇ ਦੇ ਮੁਕਾਬਲਿਆਂ ਵਿਚ ਹਲਕੇ ਦੇ ਵੱਖ ਵੱਖ ਖੇਤਰਾਂ ਤੋਂ ਆਈਆਂ ਗੱਤਕੇ ਦੀਆਂ ਟੀਮਾ ਨੇ ਆਪਣੇ ਜੌਹਰ ਦਿਖਾਏ। ਇਸ ਮੌਕੇ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਤਰਜਮਾਨ, ਸਿਆਸੀ ਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ, ਯੂਥ ਆਗੂ ਰਣਦੇਬ ਸਿੰਘ ਦੇਬੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਅੱਜ ਦੇ ਇਸ ਗੱਤਕਾ ਮੁਕਾਬਲੇ ਵਿਚ ਸ੍ਰੀ ਹਰਗੋਬਿੰਦ ਸਾਹਿਬ ਗੱਤਕਾ ਅਖਾੜਾ ਮੰਡੀ
ਗੋਬਿੰਦਗੜ੍ਹ, ਮਾਤਾ ਸਾਹਿਬ ਕੌਰ ਅਖਾੜਾ ਸਰਹਿੰਦ, ਬਾਬਾ ਜੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਖਾੜਾ ਬਸੀ ਪਠਾਣਾ, ਬਾਬਾ ਸੰਗਤ ਸਿੰਘ ਅਖਾੜਾ ਦੀਆ ਟੀਮਾਂ ਨੇ ਰੌਚਿਕ ਅਤੇ ਖੌਫ਼ਨਾਕ ਢੰਗ ਵਾਲੇ ਜੰਗ ਦੇ ਮਾਹੌਲ ਵਾਲੀ ਖੇਡ-ਖੇਡ ਕੇ ਆਈਆ ਸੰਗਤਾਂ ਤੇ ਦਰਸ਼ਕਾਂ ਨੂੰ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾਉਣ ਅਤੇ ਪ੍ਰਸ਼ੰਸ਼ਾਂ ਕਰਨ ਲਈ ਮਜ਼ਬੂਰ ਕਰ ਦਿੱਤਾ। ਪ੍ਰਬੰਧਕਾਂ ਨੇ ਗੱਤਕਾ ਟੀਮਾਂ ਨੂੰ ਪਾਰਟੀ ਵੱਲੋਂ ਸਨਮਾਨ ਤੇ ਸਤਿਕਾਰ ਦੇ ਕੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ । ਇਸ ਮੌਕੇ ਸ੍ਰਥ ਟਿਵਾਣਾ ਨੇ ਕਿਹਾ ਕਿ ਸ੍ਰੀ ਸਿੱਖ ਗੁਰੂ ਸਾਹਿਬਾਨਾਂ ਨੇ ਕੌਮ ਨੂੰ ਬਾਣੀ ਅਤੇ ਬਾਣੇ ਨਾਲ ਜੋੜਦੇ ਹੋਏ ਤਲਵਾਰਬਾਜੀ, ਨੇਜੇਬਾਜੀ, ਬੰਦੂਕਬਾਜੀ, ਘੋੜ ਸਵਾਰੀ, ਮੁਗਲੀਆਂ
ਫੇਰਨਾ ਅਤੇ ਗੱਤਕੇ ਦੀਆਂ ਖੇਡਾਂ ਦੀ ਮੁਹਾਰਤ ਦੀ ਬਖਸ਼ਿਸ਼ ਕੀਤੀ ਹੈ। ਇਹ ਸਸਤਰ ਵਿਦਿਆ ਕਿਸੇ ਉਤੇ ਜ਼ਬਰ-ਜੁਲਮ ਕਰਨ ਲਈ ਨਹੀਂ, ਬਲਕਿ ਆਪਣੀ ਸਵੈ-ਰੱਖਿਆ ਅਤੇ ਹਰ ਤਰ੍ਹਾਂ ਦੇ ਜ਼ਬਰ-ਜੁਲਮ ਅਤੇ ਬੁਰਾਈਆ ਦਾ ਨਾਸ ਕਰਨ ਲਈ ਕੀਤੀ ਹੈ। ਉਨ੍ਹਾਂ ਦੱਸਿਆ ਕਿ 21 ਜੂਨ 2016 ਨੂੰ ਮੋਦੀ ਸਰਕਾਰ ਵੱਲੋਂ ਜ਼ਬਰੀ ਗੈਰ-ਵਿਧਾਨਿਕ ਤਰੀਕੇ ਸਮੁੱਚੀਆ ਵਿੱਦਿਅਕ ਸੰਸਥਾਵਾਂ ਵਿਚ 21 ਜੂਨ ਨੂੰ ਯੋਗਾ ਦਿਹਾੜਾ ਮਨਾਉਣ ਦਾ ਤਾਨਾਸ਼ਾਹੀ ਹੁਕਮ ਕੀਤਾ ਸੀ, ਤਾਂ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਮੁੱਚੀ ਸਿੱਖ ਕੌਮ ਨੂੰ ਇਸੇ 21 ਜੂਨ ਨੂੰ ਸਮੁੱਚੇ ਸੰਸਾਰ ਵਿਚ ਸਿੱਖ ਕੌਮ ਨੂੰ 'ਗੱਤਕਾ ਦਿਹਾੜਾ' ਮਨਾਉਣ ਦੀ ਅਪੀਲ ਕੀਤੀ ਸੀ । ਬੀਤੇ
3 ਸਾਲਾ ਤੋਂ ਕੇਵਲ ਪੰਜਾਬ ਵਿਚ ਹੀ ਨਹੀਂ, ਬਲਕਿ ਹਰਿਆਣਾ, ਹਿਮਾਚਲ, ਰਾਜਸਥਾਂਨ, ਦਿੱਲੀ, ਉਤਰਾਖੰਡ, ਯੂਪੀ ਆਦਿ ਤੋਂ ਇਲਾਵਾ ਬਾਹਰਲੇ ਮੁਲਕਾਂ ਵਿਚ ਵੀ ਇਸ ਦਿਨ ਨੂੰ ਸਿੱਖ ਕੌਮ ਬਤੌਰ ਗੱਤਕੇ ਦਿਹਾੜੇ ਵਜੋਂ ਮਨਾ ਰਹੀ ਹੈ। ਉਨ੍ਹਾਂ ਇਸ ਮੌਕੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਨੱਥਾ ਸਿੰਘ ਅਤੇ ਸਟਾਫ਼, ਫ਼ਤਹਿਗੜ੍ਹ ਸਾਹਿਬ ਨਿਜਾਮ ਅਤੇ ਪੁਲੀਸ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।
ਅੱਜ ਦੇ ਇਸ ਸਮਾਗਮ ਵਿਚ ਉਪਰੋਕਤ ਆਗੂਆ ਤੋਂ ਇਲਾਵਾ ਲਖਵੀਰ ਸਿੰਘ ਮਹੇਸ਼ਪੁਰੀਆ ਦਫ਼ਤਰ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਵਰਨ ਸਿੰਘ ਫਾਟਕ ਮਾਜਰੀ, ਜੋਗਿੰਦਰ ਸਿੰਘ ਸੈਪਲੀ, ਸੁਰਿੰਦਰ ਸਿੰਘ ਬੋਰਾ ਸਦਰ-ਏ-ਖ਼ਾਲਿਸਤਾਨ, ਲਖਵੀਰ ਸਿੰਘ ਸੌਟੀ, ਗੁਰਮੁੱਖ ਸਿੰਘ ਸਮਸਪੁਰ, ਸੁਖਦੇਵ ਸਿੰਘ ਗੱਗੜਵਾਲ, ਹਰਮਲ ਸਿੰਘ ਲਟੌਰ, ਪਰਮਿੰਦਰ ਸਿੰਘ ਨਾਨੋਵਾਲ, ਗੁਰਪ੍ਰੀਤ ਸਿੰਘ ਦੁੱਲਵਾ, ਬਹਾਦਰ ਸਿੰਘ ਬਸੀ, ਹਰਚੰਦ ਸਿੰਘ ਘੁਮੰਡਗੜ੍ਹ, ਅਮਨਿੰਦਰ ਸਿੰਘ ਲਾਡੀ ਆਦਿ ਆਗੂ ਹਾਜ਼ਰ ਸਨ।