ਤੈਸ਼ 'ਚ ਆ ਕੇ ਬਜ਼ੁਰਗ ਦਾ ਕੀਤਾ ਕਤਲ, ਮਾਮਲਾ ਦਰਜ
Published : Jun 23, 2018, 11:59 pm IST
Updated : Jun 23, 2018, 11:59 pm IST
SHARE ARTICLE
Ajaib Singh
Ajaib Singh

ਤੈਸ਼ 'ਚ ਆ ਕੇ ਇਕ ਵਿਅਕਤੀ ਵਲੋਂ ਬਜ਼ੁਰਗ ਦਾ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਛਾਹੜ (ਥਾਣਾ ਛਾਜਲੀ) ਵਿਖੇ ਇਕ...

ਧਰਮਗੜ੍ਹ,  ਤੈਸ਼ 'ਚ ਆ ਕੇ ਇਕ ਵਿਅਕਤੀ ਵਲੋਂ ਬਜ਼ੁਰਗ ਦਾ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਛਾਹੜ (ਥਾਣਾ ਛਾਜਲੀ) ਵਿਖੇ ਇਕ 70 ਸਾਲਾ ਬਜ਼ੁਰਗ ਅਜੈਬ ਸਿੰਘ ਅਪਣੇ ਰਿਹਾਇਸ਼ੀ ਘਰ ਦੇ ਸਾਹਮਣੇ ਛਾਂ ਵਿਚ ਰੋਜ਼ ਦੀ ਤਰ੍ਹਾਂ ਆਰਾਮ ਕਰ ਰਿਹਾ ਸੀ ਅਤੇ ਮ੍ਰਿਤਕ ਦਾ ਲੜਕਾ ਬਲਵਿੰਦਰ ਸਿੰਘ ਘਰ ਅੰਦਰ ਮੱਝਾਂ ਨੂੰ ਪਾਣੀ ਪਿਲਾ ਰਿਹਾ ਸੀ, ਤਾਂ ਅਚਾਨਕ ਉਨ੍ਹਾਂ ਦੇ ਗੁਆਂਢੀ ਪ੍ਰਿਤਪਾਲ ਸਿੰਘ ਜਿਸ ਨੇ ਅਪਣੇ ਹੱਥ ਵਿਚ ਇਕ ਲੱਕੜ ਦਾ ਬਾਲਾ ਫੜਿਆ ਹੋਇਆ ਸੀ, ਆਉਂਦਿਆਂ ਹੀ ਅਜੈਬ ਸਿੰਘ 'ਤੇ ਬਾਲੇ ਨਾਲ ਹਮਲਾ ਕਰ ਦਿਤਾ ਅਤੇ ਉਚੀ ਆਵਾਜ਼ ਵਿਚ ਕਹਿਣ ਲੱਗਾ ਕਿ ਤੂੰ ਮੈਨੂੰ ਹਰ ਰੋਜ਼ ਪਾਗਲ ਕਹਿੰਦਾ ਹੈ ਜਿਸ ਕਾਰਨ ਸਾਰੇ ਪਿੰਡ ਵਿਚ ਮੇਰੀ ਬਦਨਾਮੀ ਹੋ ਰਹੀ ਹੈ। ਜਦੋਂ ਤਕ ਬਲਵਿੰਦਰ ਸਿੰਘ ਨੇ ਮੌਕਾ 'ਤੇ ਆ ਕੇ ਅਪਣੇ ਪਿਤਾ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ, ਉਦੋਂ ਤਕ ਅਜੈਬ ਸਿੰਘ ਮਦਹੋਸ਼ੀ ਦੀ ਹਾਲਤ ਵਿਚ ਪਹੁੰਚ ਚੁਕਾ ਸੀ ਜਿਸ ਦੇ ਚਲਦਿਆਂ ਉਹ ਅਜੈਬ ਸਿੰਘ ਨੂੰ ਸਿਵਲ ਹਸਪਤਾਲ ਸੁਨਾਮ ਵਿਖੇ ਦਾਖ਼ਲ ਕਰਵਾਉਣ ਲਈ ਆਏ, ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ ਜਿਸ ਤੋਂ ਬਾਅਦ ਘਟਨਾ ਦੀ ਸੂਚਨਾ ਥਾਣਾ ਛਾਂਜਲੀ ਨੂੰ ਦਿਤੀ ਗਈ ਅਤੇ ਬਲਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਘਟਨਾ ਤੋਂ ਬਾਅਦ ਦੋਸ਼ੀ ਪ੍ਰਿਤਪਾਲ ਸਿੰਘ ਮੌਕੇ ਤੋਂ ਫ਼ਰਾਰ ਹੋ ਗਿਆ ਸੀ ਜਿਸ ਦੀ ਭਾਲ ਜਾਰੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement