ਐਨ.ਆਰ.ਆਈ. ਲਾੜੇ 'ਤੇ ਪਤਨੀ ਨੂੰ ਵਿਦੇਸ਼ ਲਿਜਾਣ ਵਾਸਤੇ ਲੱਖਾਂ ਮੰਗਣ ਦਾ ਦੋਸ਼
Published : Jun 23, 2018, 11:50 pm IST
Updated : Jun 23, 2018, 11:50 pm IST
SHARE ARTICLE
Victim Girl Giving Information
Victim Girl Giving Information

ਐਨ.ਆਰ.ਆਈ ਲਾੜੇ ਨੇ ਪਤਨੀ ਨੂੰ ਵਿਦੇਸ਼ ਲਿਜਾਣ ਵਾਸਤੇ 30 ਲੱਖ ਰੁਪਏ ਮੰਗੇ ਹਨ ਅਤੇ ਰੁਪਏ ਨਾ ਦਿਤੇ ਜਾਣ ਦੀ ਸੂਰਤ ਵਿਚ ਉਸ ਨੂੰ ਛੱਡ ਦੇਣ ਦੀ ਧਮਕੀ ...

ਤਰਨ ਤਾਰਨ, ਐਨ.ਆਰ.ਆਈ ਲਾੜੇ ਨੇ ਪਤਨੀ ਨੂੰ ਵਿਦੇਸ਼ ਲਿਜਾਣ ਵਾਸਤੇ 30 ਲੱਖ ਰੁਪਏ ਮੰਗੇ ਹਨ ਅਤੇ ਰੁਪਏ ਨਾ ਦਿਤੇ ਜਾਣ ਦੀ ਸੂਰਤ ਵਿਚ ਉਸ ਨੂੰ ਛੱਡ ਦੇਣ ਦੀ ਧਮਕੀ ਦਿਤੀ ਹੈ।ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਰਣਪ੍ਰੀਤ ਕੌਰ ਅਤੇ ਉਸ ਦੇ ਪਿਤਾ ਜੋਗਿੰਦਰ ਸਿੰਘ ਨੇ ਦਸਿਆ ਕਿ ਰਣਪ੍ਰੀਤ ਕੌਰ ਦਾ ਵਿਆਹ 9 ਫ਼ਰਵਰੀ 2017 ਨੂੰ ਜੈ ਸਿੰਘ ਵਾਸੀ ਪਿੰਡ ਖਾਰਾ ਨਾਲ ਹੋਈ ਸੀ।

ਵਿਆਹ ਤੋਂ ਪਹਿਲਾਂ ਉਸ ਦੇ ਪਤੀ ਅਤੇ ਸਹੁਰੇ ਪਰਵਾਰ ਦੇ ਮੈਂਬਰਾਂ ਨੇ ਰਣਪ੍ਰੀਤ ਕੌਰ ਨੂੰ ਭਰੋਸਾ ਦਿਤਾ ਸੀ ਕਿ ਵਿਆਹ ਤੋਂ ਬਾਅਦ ਜੈ ਸਿੰਘ ਉਸ ਨੂੰ ਇਟਲੀ ਲੈ ਜਾਵੇਗਾ। ਰਣਪ੍ਰੀਤ ਕੌਰ ਨੇ ਦਸਿਆ ਕਿ ਵਿਆਹ ਦੇ 15 ਕੁ ਦਿਨ ਬਾਅਦ ਹੀ ਜਦੋਂ ਉਸ ਦਾ ਪਤੀ ਸ਼ਾਦੀ ਰਜਿਸਟਰਡ ਕਰਵਾਉਣ ਵਾਸਤੇ ਸਬ ਰਜਿਸਟਰਾਰ ਤਰਨਤਾਰਨ ਦੇ ਦਫ਼ਤਰ ਵਿਚ ਗਿਆ ਤਾਂ ਉਸ ਨੇ ਵਿਆਹ ਰਜਿਸਟਰਡ ਕਰਵਾਉਣ ਸਮੇਂ ਸਬੰਧਤ ਦਸਤਾਵੇਜ਼ਾਂ ਉਪਰ ਫ਼ੋਟੋ ਤਾਂ ਅਪਣੀ ਹੀ ਲਗਾਈ ਪਰ ਅਪਣੇ ਨਾਮ ਦੀ ਬਜਾਏ ਅਪਣੇ ਮਾਮੇ ਦੇ ਪੁੱਤਰ ਗੁਲਬਾਗ ਸਿੰਘ ਦਾ ਨਾਮ ਲਿਖ ਕੇ ਵਿਆਹ ਗੁਲਬਾਗ ਸਿੰਘ ਨਾਲ ਰਜਿਸਟਰਡ ਕਰਵਾ ਦਿਤੀ।

ਰਣਪ੍ਰੀਤ ਕੌਰ ਦੇ ਇਤਰਾਜ਼ ਕਰਨ 'ਤੇ ਉਸ ਸਮੇਂ ਜੈ ਸਿੰਘ ਨੇ ਕਿਹਾ ਕਿ ਉਹ ਗੁਲਬਾਗ ਸਿੰਘ ਦੇ ਪਾਸਪੋਰਟ ਉਪਰ ਹੀ ਇਟਲੀ ਗਿਆ ਹੋਇਆ ਹੈ ਅਤੇ ਇਹ ਪਾਸਪੋਰਟ ਬਣਾਉਣ ਸਬੰਧੀ ਸਾਰੇ ਦਸਤਾਵੇਜ਼ ਉਸ ਦੀ ਮਾਸੀ ਮਿੰਦੋ ਅਤੇ ਉਸ ਦੇ ਪੁੱਤਰਾਂ ਗੋਪੀ ਅਤੇ ਗੁਰਪ੍ਰਤਾਪ ਨੇ ਤਿਆਰ ਕਰਵਾ ਕੇ ਦਿਤੇ ਹਨ।
ਵਿਆਹੁਤਾ ਨੇ ਦਸਿਆ ਕਿ ਵਿਆਹ ਦੇ ਕਰੀਬ 20 ਦਿਨ ਬਾਅਦ ਹੀ ਉਸ ਦਾ ਪਤੀ ਜੈ ਸਿੰਘ ਇਟਲੀ ਚਲਾ ਗਿਆ ਸੀ ਪਰ ਇਟਲੀ ਜਾਣ ਤੋਂ ਬਾਅਦ ਉਸ ਦੇ ਪਤੀ ਨੇ ਉਸ ਨਾਲ ਫ਼ੋਨ 'ਤੇ ਗੱਲਬਾਤ ਕਰਨੀ ਬੰਦ ਕਰ ਦਿਤੀ ਅਤੇ ਉਹ ਸਿਰਫ਼ ਅਪਣੀ ਮਾਤਾ ਨਾਲ ਹੀ ਗੱਲਬਾਤ ਕਰਦਾ ਰਿਹਾ।

ਜਦੋਂ ਰਣਪ੍ਰੀਤ ਕੌਰ ਨੇ ਅਪਣੇ ਸੱਸ, ਦਰਾਣੀ ਅਤੇ ਦੂਜੇ ਰਿਸ਼ਤੇਦਾਰਾਂ ਨੂੰ ਪੁਛਿਆ ਕਿ ਉਸ ਨੂੰ ਇਟਲੀ ਲਿਜਾਣ ਵਾਸਤੇ ਫ਼ਾਇਲ ਕਿਉਂ ਨਹੀਂ ਲਗਾਈ ਜਾ ਰਹੀ ਤਾਂ ਉਸ ਦੀ ਸੱਸ ਅਤੇ ਦਰਾਣੀ ਨੇ ਰਣਪ੍ਰੀਤ ਕੌਰ ਨੂੰ ਕੁਟਾਪਾ ਚਾੜ੍ਹ ਦਿਤਾ ਅਤੇ ਧਮਕੀ ਦਿਤੀ ਕਿ ਜੇ ਇਟਲੀ ਜਾਣ ਦਾ ਜ਼ਿਆਦਾ ਸ਼ੌਂਕ ਹੈ ਤਾਂ ਪਹਿਲਾਂ ਅਪਣੇ ਪਿਤਾ ਪਾਸੋਂ 30 ਲੱਖ ਰੁਪਏ ਲਿਆ ਕੇ ਦੇਵੇ। ਉਸ ਦੀ ਸੱਸ ਨੇ ਉਸ ਨੂੰ ਕੁੱਟਮਾਰ ਕੇ ਇਹ ਚਿਤਾਵਨੀ ਦੇ ਕੇ ਘਰੋਂ ਕੱਢ ਦਿਤਾ ਕਿ ਜੇਕਰ ਉਹ 30 ਲੱਖ ਰੁਪਏ ਨਾ ਲੈ ਕੇ ਆਈ ਤਾਂ ਉਹ ਪੱਕੇ ਤੌਰ 'ਤੇ ਅਪਣੇ ਪੇਕੇ ਘਰ ਹੀ ਬੈਠੀ ਰਹੇ। ਉਸ ਸਮੇਂ ਤੋਂ ਹੀ ਰਣਪ੍ਰੀਤ ਕੌਰ ਅਪਣੇ ਪੇਕੇ ਘਰ ਰਹਿ ਰਹੀ ਹੈ। 

ਰਣਪ੍ਰੀਤ ਕੌਰ ਨੇ ਐਸ.ਐਸ.ਪੀ. ਸਾਹਿਬ ਪਾਸ ਕੀਤੀ ਸ਼ਿਕਾਇਤ ਵਿਚ ਮੰਗ ਕੀਤੀ ਹੈ ਕਿ ਉਸ ਦੇ ਪਤੀ ਜੈ ਸਿੰਘ, ਸੱਸ ਦਵਿੰਦਰ ਕੌਰ, ਦਰਾਣੀ ਅਮਨਪ੍ਰੀਤ ਕੌਰ, ਉਸ ਦੇ ਫ਼ਰਜ਼ੀ ਬਣੇ ਪਤੀ ਗੁਲਬਾਗ ਸਿੰਘ, ਮਾਸੀ ਸੱਸ ਮਿੰਦੋ, ਗੋਪੀ ਅਤੇ ਗੁਰਪ੍ਰਤਾਪ ਸਿੰਘ ਵਿਰੁਧ ਉਸ ਪਾਸੋਂ ਦਹੇਜ ਮੰਗਣ, ਦਿਤਾ ਹੋਇਆ ਦਹੇਜ ਖ਼ੁਰਦ ਬੁਰਦ ਕਰਨ, ਚੁੰਨੀ ਨਾਲ ਫਾਹਾ ਦੇ ਕੇ ਮਾਰਨ ਦੀ ਕੋਸ਼ਿਸ਼ ਕਰਨ ਅਤੇ ਧੋਖਾਧੜੀ ਨਾਲ ਉਸ ਦੀ ਸ਼ਾਦੀ ਉਸ ਦੇ ਪਤੀ ਦੀ ਬਜਾਏ ਕਿਸੇ ਹੋਰ ਨਾਲ ਰਜਿਸਟਰਡ ਕਰਵਾਉਣ ਦੇ ਦੋਸ਼ ਤਹਿਤ ਤੁਰਤ ਕੇਸ ਦਰਜ ਕਰ ਕੇ ਦੋਸ਼ੀਆਂ ਨੂੰ ਤੁਰਤ ਗ੍ਰਿਫ਼ਤਾਰ ਕੀਤਾ ਜਾਵੇ। 

ਐਸ.ਐਸ.ਪੀ. ਸ. ਦਰਸ਼ਨ ਸਿੰਘ ਮਾਨ ਨੇ ਇਸ ਕੇਸ ਦੀ ਪੜਤਾਲ ਡੀ.ਐਸ.ਪੀ. ਹੈੱਡ ਕੁਆਰਟਰ ਸ. ਪ੍ਰਲਾਦ ਸਿੰਘ ਨੂੰ ਸੌਂਪਦਿਆਂ ਪੀੜਤ ਲੜਕੀ ਰਣਪ੍ਰੀਤ ਕੌਰ ਨੂੰ ਭਰੋਸਾ ਦਿਤਾ ਕਿ ਉਸ ਦੇ ਪਤੀ ਅਤੇ ਬਾਕੀ ਦੋਸ਼ੀਆਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਵਿਰੁਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement