
ਡਾ. ਸੰਤੋਖ ਸਿੰਘ ਖੇਤੀਬਾੜੀ ਵਿਭਾਗ ਅਫਸਰ ਸੁਧਾਰ ਬਲਾਕ ਸੁਧਾਰ ਵੱਲੋਂ ਮਿੱਟੀ ਸਿਹਤ ਕਾਰਡ ਵੰਡਣ ਸਬੰਧੀ ਇੱਕ ਜਾਗਰੂਕ ਕੈਪ ਲਗਾਇਆ....
ਰਾਏਕੋਟ : ਡਾ. ਸੰਤੋਖ ਸਿੰਘ ਖੇਤੀਬਾੜੀ ਵਿਭਾਗ ਅਫਸਰ ਸੁਧਾਰ ਬਲਾਕ ਸੁਧਾਰ ਵੱਲੋਂ ਮਿੱਟੀ ਸਿਹਤ ਕਾਰਡ ਵੰਡਣ ਸਬੰਧੀ ਇੱਕ ਜਾਗਰੂਕ ਕੈਪ ਲਗਾਇਆ,ਜਿਸ ਵਿੱਚ ਖੰਡੂਰ ਪਿੰਡ ਦੇ ਸਮੂਹ ਕਿਸਾਨਾ ਦੇ ਵੱਧ -ਚੜ੍ਹਕੇ ਹਿੱਸਾ ਲਿਆ। ਇਸ ਪਿੰਡ ਪੱਧਰੀ ਕੇਪ ਵਿੱਚ ਡਾ.ਸੰਤੋਖ ਕੁਮਾਰ ਖੇਤੀਬਾੜੀ ਵਿਕਾਸ ਅਫਸਰ ਸੁਧਾਰ ਨੇ ਸ਼ੀਲ਼ ੍ਹਓਅਲ਼ਠ੍ਹ ਛਅ੍ਰਧ (ਸ਼੍ਹਛ)ਵੰਡੇ ਜਿਸ ਵਿੱਚ 12 ਪੈਰਾਮੀਟਰ ਚੈਕ ਕੀਤੇ ਜਾਦੇ ਹਨ,ਦੱਸਣਣੋਗ ਹੈ ਕਿ ਪਿਛਲੇ ਸਾਲ ਸੰਤੋਖ ਕੁਮਾਰ ਖੇਤੀਬਾੜੀ ਵਿਭਾਗ ਅਫਸਰ ਦੀ ਟੀਮ ਨੇ 600 ਮਿੱਟੀ ਦੇ ਸੈਪੱਲ ਖੇਤ-ਖੇਤ ਜਾ ਕੇ 8 ਪਿੰਡਾ ਦੇ ਸੈਪਲ ਭਰੇ ਸਨ।ਪੂਰੇ ਬਲਾਕ ਵਿਚੋ 1000 ਸੈਪਲ 25 ਪਿੰਡਾ ਵਿੱਚ ਭਰੇ ਸਨ,ਅਤੇ ਸਾਰੇ ਹੀ ਟੈਸਟ ਹੋ
ਗਏ ਸਨ।ਇਹ ਕਾਰਡ 4 ਦਿਨਾ ਦੇ ਅੰਦਰ ਬਲਾਕ ਦੇ ਕਿਸਾਨਾ ਨੂੰ ਵੱੰਡੇ ਜਾਣਗੇ।ਤਾ ਕਿ ਕਿਸਾਨ ਮਿੱਟੀ ਟੈਸਟ ਦੇ ਅਧਾਰ ਤੇ ਖਾਦਾ ਦੀ ਵਰਤੋ ਕਰ ਸਕਣ।ਅਤੇ ਨਾਲ ਹੀ ਖਾਦਾ ਦੀ ਦੁਰਵਰਤੋ ਨਾਲ ਕਿਸਾਨਾ ਦੇ ਖਰਚਿਆ ਨੂੰ ਘਟਾਉਣ ਦੇ ਨਾਲ-ਨਾਲ ਵਾਤਾਵਰਨ ਨੂੰ ਵੀ ਪ੍ਰਦੂਸਿਤ ਹੋਣ ਤੋ ਰੋਕਿਆ ਜਾ ਸਕੇ।ਅਤੇ ਹਾੜੀ ਦੌਰਾਨ ਕਿਸਨਾ ਨੂੰ ਡੀ.ਏ.ਪੀ ਖਾਦ ਨਾ ਪਾਉਣ ਦੀ ਸਲਾਹ ਦਿੱਤੀ ਜਿਸ ਨਾਲ 67 ਪਤ੍ਰੀਸਤ ਤੱਕ ਡੀ,ਏ,ਪੀ ਖਾਦ ਦੀ ਬਚਤ ਹੋਵੇਗੀ ਜਿਸ ਨਾਲ ਕਿਸਾਨਾ ਦਾ ਖਰਚਾ ਘਟਣ ਦੇ ਨਾਲ ਵਾਤਾਵਰਨ ਪਦੂਸਣ ਵੀ ਘਟੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਾਲ ਬਲਾਕ ਸੁਧਾਰ ਦੇ 3100 ਮਿੱਟੀ ਦੇ ਸੈਪਲ ਭਰ ਕੇ ਟੈਸਟ ਕਰਵਾਉਣ ਦਾ ਟੀਚਾ ਹੈ।
ਉਨ੍ਹਾਂ ਪਿੰਡ ਦੇ ਕਿਸਨਾ ਦੀ ਤਰੀਫ ਕਰਦਿਆ ਕਿਹਾ ਕਿ ਕਣਕ ਦੇ ਨਾੜ ਨਾ ਸਾੜਨ ਦੀਆ ਘਟਨਾਵਾ ਬਹੁਤ ਘੱਟ ਸਨ ਜਿਸ ਕਰਕੇ ਕਿਸੇ ਵੀ ਕਿਸਨਾ ਦਾ ਚਲਾਣ ਨਹੀ ਹੋਇਆ ਅਤੇ ਨਾ ਹੀ 20 ਜੂਨ ਤੋ ਪਹਿਲਾ ਕਿਸੇ ਵੀ ਕਿਸਾਨ ਨੇ ਝੋਨਾ ਲਗਾਇਆ। ਇਸ ਮੌਕੇ ਉਹਨਾਂ ਕਿਸਾਨਾ ਨੂੰ ਝੋਨੇ ਦੀ ਸਿੱਧੀ ਵਜਾਈ ਕਰਨ ਬਾਰੇ ਪ੍ਰਰੇਤ ਕੀਤਾ। ਉਨ੍ਹਾਂ ਕਿਸਾਨਾ ਨੂੰ 29 ਜੂਨ ਤੱਕ ਸਬਸਿਡੀ ਅਤੇ ਕੇਸ ਭਰਨ ਲਈ ਵੀ ਕਿਹਾ। ਇਸ ਮੌਕੇ ਬਲਾਕ ਵਿੱਚ ਫਸਲੀ ਭਿੰਨਤਾ ਸਕੀਮਾ ਅਧੀਨ ਮੱੱਕੀ ਬੀਜ ਦੀਆਂ
ਵੱਖ-ਵੱਖ ਕਿਸਮਾਂ ਅੱਧੇ ਰੇਟ 'ਤੇ ਉਪਲਬਧ ਹੋਣ ਨਾਲ ਨਦੀਨ ਨਾਸਕ, ਕੀੜੇਮਾਰ ਦਵਾਈਆਂ ਅਤੇ ਲਘੂ ਤੱਤਾ ਵਾਲੀਆ ਖਾਦਾ ਤੇ ਵੀ ਬਿੱਲ ਪੇਸ ਕਰਨ ਤੇ ਸਬਸਿਡਿ ਮਿਲਣ ਬਾਰੇ ਜਾਣਕਾਰੀ ਦਿੱਤੇ। ਇਸ ਮੌਕੇ ਅਮਨਦੀਪ ਸਿੰਘ, ਪੰਕਜ ਸ਼ਰਮਾ, ਤੇਜਾ ਸਿੰਘ ਬੱਸੀਆ, ਲਛਮਣ ਸਿੰਘ ਬੁਰਜ ਹਰੀ ਸਿੰਘ, ਸੁਰਿੰਦਰ ਸਿੰਘ ਬੁਰਜ ਹਰੀ ਸਿੰਘ, ਕਰਮਪ੍ਰੀਤ ਸਿੰਘ ਜਲਾਲਦੀਵਾਲ ਆਦਿ ਹਾਜ਼ਰ ਸਨ।