ਪ੍ਰਦੂਸ਼ਣ ਖ਼ਤਮ ਕਰਨ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ : ਨਾਇਬ ਤਹਿਸੀਲਦਾਰ
Published : Jun 23, 2018, 4:00 am IST
Updated : Jun 23, 2018, 4:13 am IST
SHARE ARTICLE
Naib Tehsildar With Others
Naib Tehsildar With Others

ਸੂਬਾ ਸਰਕਾਰ ਵਲੋਂ ਸੂਬੇ ਪੰਜਾਬ ਨੂੰ ਹਰੇਕ ਪੱਖ ਤੋਂ ਤੰਦਰੁਸਤ ਬਨਾਉਣ ਲਈ ਵਿੱਢੀ ਵਿਸ਼ੇਸ਼ ਮੁਹਿੰਮ ਦਾ ਬਾਘਾ ਪੁਰਾਣਾ ਹਲਕੇ ਅੰਦਰਲੀਆਂ......

ਬਾਘਾ ਪੁਰਾਣਾ : ਸੂਬਾ ਸਰਕਾਰ ਵਲੋਂ ਸੂਬੇ ਪੰਜਾਬ ਨੂੰ ਹਰੇਕ ਪੱਖ ਤੋਂ ਤੰਦਰੁਸਤ ਬਨਾਉਣ ਲਈ ਵਿੱਢੀ ਵਿਸ਼ੇਸ਼ ਮੁਹਿੰਮ ਦਾ ਬਾਘਾ ਪੁਰਾਣਾ ਹਲਕੇ ਅੰਦਰਲੀਆਂ ਸਰਗਰਮੀਆਂ ਦਾ ਮੁਲਾਂਕਣ ਕਰਨ ਲਈ ਅੱਜ ਨਾਇਬ ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ ਨੇ ਇਥੇ ਨਗਰ ਕੌਂਸਲ ਦਫਤਰ ਵਿਖੇ ਵਿਸ਼ੇਸ਼ ਮੀਟਿੰਗ ਕੀਤੀ। ਇਕੱਤਰਤਾ 'ਚ ਨਗਰ ਕੌਂਸਲ ਦਫਤਰ ਵਿਖੇ ਵਿਸ਼ੇਸ਼ ਮੀਟਿੰਗ ਕੀਤੀ। ਇਕੱਤਰਤਾ ਵਿਚ ਨਗਰ ਕੌਂਸਲ ਪ੍ਰਧਾਨ ਅਨੂੰ ਮਿੱਤਲ, ਕਈ ਕੌਂਸਲਰ ਅਤੇ ਸੀਨੀਅਰ ਕਾਂਗਰਸੀ ਆਗੂ ਬਿੱਟੂ ਮਿੱਤਲ ਤੋਂ ਬਿਨ੍ਹਾਂ ਪਿੰਡ ਦੀਆਂ ਪੰਚਾਇਤਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜਰ ਹੋਏ। 

ਨਾਇਬ ਤਹਿਸੀਲਦਾਰ ਸ੍ਰੀ ਸਹੋਤਾ ਨੇ ਕਿਹਾ ਕਿ ਪੰਜਾਬ ਨੂੰ ਤੰਦਰੁਸਤ ਕਰਨ ਲਈ ਸਭ ਤੋਂ ਜ਼ਰੂਰੀ ਹੈ ਕਿ ਪ੍ਰਦੂਸ਼ਣ ਨੂੰ ਮੁਕੰਮਲ ਤੌਰ ਤੇ ਖਤਮ ਕੀਤਾ ਜਾਵੇ ਜਿਸ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ। ਉਨਾਂ ਕਿਹਾ ਕਿ ਕੁਦਰਤ ਨਾਲ ਕੀਤੀ ਜਾ ਰਹੀ ਅੰਨੇਵਾਹ ਛੇੜਛਾੜ ਦੀ ਹੀ ਸਿੱਟਾ ਹੈ ਕਿ ਅੱਜ ਧਰਤੀ ਅਤੇ ਹਵਾ ਦਾ ਸੰਤੁਲਨ ਵਿਗੜਦਾ ਜਾ ਰਿਹਾ ਹੈ। ਹਵਾ 'ਚ ਦਿਨੋਂ ਦਿਨ ਘਟਦੀ ਜਾ ਰਹੀ ਆਕਸੀਜਨ ਦੀ ਮਾਤਰਾ ਮਨੁੱਖੀ ਅਤੇ ਜੀਵ ਜੰਤੂਆਂ ਦੀ ਜ਼ਿੰਦਗੀ ਲਈ ਚੁਣੋਤੀ ਬਣੀ ਖੜੀ ਹੈ। ਸ੍ਰੀ. ਸਹੋਤਾ ਤੋਂ ਇਲਾਵਾ ਕਾਰਜ ਸਾਧਕ ਅਫਸਰ ਰਜਿੰਦਰ ਕਾਲੜਾ, ਬਿੱਟੂ ਮਿੱਤਲ ਅਤੇ ਸੈਨਟਰੀ ਇੰਸਪੈਕਟਰ ਹਰੀ ਰਾਮ ਭੱਟੀ ਨੇ ਕਿਹਾ ਕਿ ਵਾਤਾਵਰਣ ਲਈ ਚੁਣੌਤੀ

ਬਣੇ ਪ੍ਰਦੂਸ਼ਣ ਖਿਲਾਫ ਇਕਜੁੱਟ ਹੋ ਕੇ ਲੜਾਈ ਲੜਣ ਦੀ ਸਖਤ ਜ਼ਰੂਰਤ ਹੈ। ਇਸ ਮੌਕੇ ਕਾਰਜਸਾਧਕ ਅਫਸਰ ਨੇ ਦੱਸਿਆ ਕਿ ਸ਼ਹਿਰ ਅੰਦਰ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਨਗਰ ਕੌਂਸਲ ਦਫਤਰ, ਰਾਮ ਬਾਗ, ਸ਼ਾਂਤੀ ਬਾਗ ਆਦਿ ਵਿਖੇ 250 ਦੇ ਕਰੀਬ ਪੌਦੇ ਲਾਏ ਗਏ ਹਨ ਅਤੇ ਹੁਣ ਪੌਦਿਆਂ ਨੂੰ ਪਸ਼ੂਆਂ ਆਦਿ ਦੇ ਉਜਾੜੇ ਤੋਂ ਬਚਾਉਣ ਲਈ ਜੰਗਲੇ ਆਦਿ ਦੇ ਪ੍ਰਬੰਧ ਲਈ ਸਹਿਯੋਗ ਮੰਗਿਆ ਜਾ ਰਿਹਾ ਹੈ ਅਤੇ ਜੇਕਰ ਜੰਗਲਿਆਂ ਦਾ ਪ੍ਰਬੰਧ ਹੋ ਜਾਂਦਾ ਹੈ ਤਾਂ ਸ਼ਹਿਰ 'ਚ ਹੋਰ ਪੌਦੇ ਵੀ ਲਗਾਏ ਜਾਣਗੇ। ਪਿੰਡਾਂ ਦੇ ਮੋਹਤਬਾਰਾਂ ਨੇ ਵੀ ਅਧਿਕਾਰੀਆਂ ਦੀ ਅਪੀਲ ਉਪਰ ਅਮਲ ਕਰਨ ਦੀ ਸਾਰਥਿਕ ਹੁੰਗਾਰਾ ਭਰਿਆ।

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement