
ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਅਸਥਾਨ ਸਚਖੰਡ ਸ਼੍ਰੀ ਹਜ਼ੂਰ ਸਾਹਿਬ ਅਬਚੱਲ ਨਗਰ ਨੰਦੇੜ (ਮਹਾਂਰਾਸ਼ਟਰ)...
ਜ਼ੀਰਾ, : ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਅਸਥਾਨ ਸਚਖੰਡ ਸ਼੍ਰੀ ਹਜ਼ੂਰ ਸਾਹਿਬ ਅਬਚੱਲ ਨਗਰ ਨੰਦੇੜ (ਮਹਾਂਰਾਸ਼ਟਰ) ਦੇ ਦਰਸ਼ਨਾਂ ਲਈ ਹਰ ਸਾਲ ਦੀ ਤਰ੍ਹਾਂ ਇਲਾਕੇ ਦੀ ਨਾਮੀ ਧਾਰਮਕ ਸੰਸਥਾ ਸਚਖੰਡ ਸ਼੍ਰੀ ਹਜ਼ੂਰ ਸਾਹਿਬ ਯਾਤਰਾ ਸੇਵਾ ਸੁਸਾਇਟੀ ਜ਼ੀਰਾ ਵਲੋਂ 350 ਦੇ ਕਰੀਬ ਸ਼ਰਧਾਲੂਆਂ ਦਾ ਜਥਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਨ ਉਪਰੰਤ ਗੁਰਦੁਆਰਾ ਸਿੰਘ ਸਭਾ ਜ਼ੀਰਾ ਤੋਂ ਖਾਲਸਾਈ ਜਾਹੋ ਜਲਾਲ ਨਾਲ ਨਗਰ ਕੀਰਤਨ ਦੇ ਰੂਪ ਵਿੱਚ ਰਵਾਨਾਂ ਹੋਇਆ।
ਇਸ ਮੌਥੇ ਜਥੇ ਦੀ ਅਗਵਾਈ ਕਰਦੇ ਸ਼੍ਰੀ ਹਜ਼ੂਰ ਸਾਹਿਬ ਯਾਤਰਾ ਸੇਵਾ ਸੁਸਾਇਟੀ ਪ੍ਰਧਾਨ ਹਰਿੰਦਰ ਸਿੰਘ ਰਾਜੂ, ਅਜੀਤ ਸਿੰਘ ਮਿਗਲਾਨੀ, ਕੁਲਦੀਪ ਸਿੰਘ ਮਾਣਕ, ਬਾਜ ਸਿੰਘ ਬੱਢਾ, ਬਾਬਾ ਗਿਆਨ ਸਿੰਘ, ਵਿਸਾਖਾ ਸਿੰਘ, ਪ੍ਰੇਮ ਸਿੰਘ ਮਿਗਲਾਨੀ, ਪ੍ਰਦੀਪ ਸਿੰਘ, ਕੁਲਵਿੰਦਰ ਸਿੰਘ, ਬਲਸਿੰਦਰ ਸਿੰਘ, ਦਲਜੀਤ ਸਿੰਘ ਬੰਬੇਵਾਲੇ ਆਦਿ ਨੇ ਦੱਸਿਆ ਕਿ ਮੈਂਬਰਾਂ ਵਲੋਂ ਸਾਂਝੇ ਤੌਰ 'ਤੇ ਸੰਗਤਾਂ ਵਲੋਂ ਇੱਕਤਰ ਕੀਤੇ ਗਏ 500 ਪੱਖੇ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਅਵਚੱਲ ਨਗਰ ਨਾਂਦੇੜ ਲਈ ਰਵਾਨਾ ਕੀਤੇ ਗਏ ਸਨ
ਅਤੇ ਹਰ ਸਾਲ ਦੀ ਤਰ੍ਹਾਂ 350 ਯਾਤਰਿਆਂ ਦਾ ਜਥਾ 5 ਬੱਸਾ, 2 ਕੈਂਟਰ, 2 ਇਨੋਵਾ ਕਾਰਾਂ ਨਾਲ ਨਗਰ ਕੀਰਤਨ ਦੇ ਰੂਪ ਵਿਚ ਰਵਾਨਾ ਹੋਇਆ। ਇਸ ਮੌਕੇ ਜਥਾ ਨੂੰ ਰਵਾਨਾਂ ਕਰਨ ਲਈ ਗੁਰਦੁਆਰਾ ਸਿੰਘ ਸਭਾ ਪ੍ਰਧਾਨ ਆਤਮਾ ਸਿੰਘ, ਨੰਬਰਦਾਰ ਬੂਟਾ ਸਿੰਘ, ਗਰੀਬ ਸਿੰਘ, ਸਮਾਜ ਸੇਵੀ ਵੀਰ ਸਿੰਘ ਚਾਵਲਾ, ਸਤਿੰਦਰ ਸਚਦੇਵਾ, ਲੈਕਚਰਾਰ ਨਰਿੰਦਰ ਸਿੰਘ, ਹਰਪਾਲ ਸਿੰਘ ਦਰਗਨ, ਅਮਰੀਕ ਸਿੰਘ ਆਹੂਜਾ, ਗਿਆਨ ਸਿੰਘ ਪ੍ਰਧਾਨ ਬਾਬਾ ਵਡਭਾਗ ਸਿੰਘ ਸੇਵਾ ਸੁਸਾਇਟੀ, ਸਮਾਜ ਸੇਵੀ ਅਸ਼ੋਕ ਪਲਤਾ, ਕੌਂਸਲਰ ਸਲਵਿੰਦਰ ਕਾਲਾ, ਮਾਸਟਰ ਮੇਜਰ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।