ਅਕਾਲੀ ਦਲ ਅਤੇ ਭਾਜਪਾ, ਕੈਪਟਨ ਵਲੋਂ ਬੁਲਾਈ ਸਰਬ ਪਾਰਟੀ ਮੀਟਿੰਗ 'ਚ ਹਿੱਸਾ ਲੈਣਗੇ
Published : Jun 23, 2020, 10:58 pm IST
Updated : Jun 23, 2020, 10:58 pm IST
SHARE ARTICLE
1
1

ਅਕਾਲੀ ਦਲ ਅਤੇ ਭਾਜਪਾ, ਕੈਪਟਨ ਵਲੋਂ ਬੁਲਾਈ ਸਰਬ ਪਾਰਟੀ ਮੀਟਿੰਗ 'ਚ ਹਿੱਸਾ ਲੈਣਗੇ

ਚੰਡੀਗੜ੍ਹ, 23 ਜੂਨ (ਐਸ.ਐਸ. ਬਰਾੜ) : ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੋਵੇਂ ਹੀ 24 ਜੂਨ ਨੂੰ ਹੋਣ ਵਾਲੀ ਸਰਬ ਪਾਰਟੀ ਮੀਟਿੰਗ 'ਚ ਹਿੱਸਾ ਲੈਣਗੇ ਅਤੇ ਅਪਣਾ ਪੱਖ ਰਖਣਗੇ। ਦੋਵਾਂ ਪਾਰਟੀਆਂ ਨੇ ਸਾਂਝੀ ਰਣਨੀਤੀ ਬਣਾਈ ਹੈ। ਇਥੇ ਇਹ ਦਸਣਯੋਗ ਹੋਵੇਗਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਆਰਡੀਨੈਂਸਾਂ ਦਾ ਵਿਰੋਧ ਕਰਨ ਲਈ ਇਹ ਮੀਟਿੰਗ ਬਲਾਈ ਹੈ। ਕਾਂਗਰਸ ਪਾਰਟੀ ਅਤੇ ਹੋਰ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਖੇਤੀ ਉਤਪਾਦਾਂ ਦੇ ਮੰਡੀਕਰਨ ਐਕਟ 'ਚ ਸੋਧ ਹੋਣ ਨਾਲ ਕਣਕ ਅਤੇ ਝੋਨੇ ਦੀ ਖ਼ਰੀਦ ਲਈ ਮਿਲ ਰਿਹਾ ਘੱਟੋ-ਘੱਟ ਸਮਰਥਨ ਮੁੱਲ ਅਤੇ ਸਰਕਾਰੀ ਖਰੀਦ ਬੰਦ ਹੋ ਜਾਵੇਗੀ। ਇਸੇ ਤਰ੍ਹਾਂ ਬਿਜਲੀ ਸੁਧਾਰਾਂ ਦੇ ਨਾਮ ਹੇਠ ਵੱਖ-ਵੱਖ ਵਰਗਾਂ ਅਤੇ ਕਿਸਾਨਾਂ ਨੂੰ ਮਿਲ ਰਹੀ ਸਬਸਿਡੀ ਵੀ ਖ਼ਤਮ ਹੋ ਜਾਵੇਗੀ।

1
 


ਅਕਾਲੀ ਦਲ ਅਤੇ ਭਾਜਪਾ ਦੀ ਪੰਜਾਬ ਇਕਾਈ ਦੀ ਸਾਂਝੀ ਮੀਟਿੰਗ ਵੀ ਹੋਈ। ਮੀਟਿੰਗ 'ਚ ਫ਼ੈਸਲਾ ਹੋਇਆ ਕਿ ਕੈਪਟਨ ਸਿੰਘ ਵਲੋਂ ਬੁਲਾਈ ਗਈ ਮੀਟਿੰਗ 'ਚ ਹਿੱਸਾ ਲਿਆ ਜਾਵੇ ਅਤੇ ਅਪਣਾ ਪੱਖ ਰਖਿਆ ਜਾਵੇ। ਜਿਥੋਂ ਤਕ ਕਣਕ ਅਤੇ ਝੋਨੇ ਦੀ ਸਰਕਾਰੀ ਖ਼ਰੀਦ ਦਾ ਸਬੰਧ ਹੈ, ਇਹ ਬਿਲਕੁਲ ਖ਼ਤਮ ਨਹੀਂ ਹੋਣ ਦਿਤੀ ਜਾਵੇਗੀ। ਕੇਂਦਰ ਸਰਕਾਰ ਦੇ ਦੋ ਮੰਤਰੀ ਮੀਡੀਆ ਨੂੰ ਸੰਬੋਧਨ 'ਚ ਸਪਸ਼ਟ ਕਰ ਚੁੱਕੇ ਹਨ ਕਿ ਅਨਾਜ ਦੀ ਸਰਕਾਰੀ ਖਰੀਦ ਬਿਲਕੁਲ ਬੰਦ ਨਹੀ ਹੋਵੇਗੀ। ਜੇਕਰ ਸਰਕਾਰ ਕਦੇ ਸਰਕਾਰੀ ਖਰੀਦ ਬੰਦ ਕਰਨ ਲਈ ਕੋਈ ਕਾਰਵਾਈ ਕਰੇਗੀ ਤਾਂ ਦੋਵੇਂ ਪਾਰਟੀਆਂ ਇਸ ਦਾ ਵਿਰੋਧ ਕਰਨਗੀਆਂ।


ਮੀਟਿੰਗ 'ਚ ਇਹ ਤਰਕ ਰਖਿਆ ਗਿਆ ਕਿ ਸਰਕਾਰੀ ਖ਼ਰੀਦ ਖ਼ਤਮ ਕਰਨ ਸਬੰਧੀ ਨਾ ਤਾਂ ਕੋਈ ਚਿੱਠੀ ਜਾਰੀ ਹੋਈ ਹੈ ਅਤੇ ਨਾ ਹੀ ਕੋਈ ਫ਼ੈਸਲਾ। ਫਿਰ ਇਸ ਮੁੱਦੇ ਨੂੰ ਚੁਕਣਾ ਇਹ ਇਕ ਨਿਰੀ ਸਿਆਸਤ ਹੈ। ਇਹ ਵੀ ਕਿਹਾ ਗਿਆ ਮੰਡੀ ਐਕਟ 'ਚ ਤਾਂ ਕਾਂਗਰਸ ਸਰਕਾਰ ਨੇ ਪਹਿਲਾਂ ਹੀ ਸੋਧ ਕਰ ਰੱਖੀ ਹੈ।
ਇਸੇ ਤਰ੍ਹਾਂ ਬਿਜਲੀ ਐਕਟ 'ਚ ਸੋਧ ਦਾ ਵਿਰੋਧ ਕਰਨ ਦਾ ਫ਼ੈਸਲਾ ਹੋਇਆ। ਮੀਟਿੰਗ 'ਚ ਇਹ ਵੀ ਦਸਿਆ ਗਿਆ ਕਿ ਬਿਜਲੀ ਐਕਟ 'ਚ ਸੋਧ ਲਈ ਅਜੇ ਕੇਂਦਰ ਸਰਕਾਰ ਨੇ ਰਾਜਾਂ ਦੇ ਸੁਝਾਅ ਮੰਗੇ ਹਨ। ਅਕਾਲੀ ਦਲ ਇਸ ਸੋਧ ਦਾ ਵਿਰੋਧ ਕਰੇਗਾ, ਕਿਉੁਂਕਿ ਇਸ ਸੋਧ ਨਾਲ ਕਿਸਾਨਾਂ ਅਤੇ ਗ਼ਰੀਬ ਵਰਗਾਂ ਨੂੰ ਮਿਲ ਰਹੀ ਸਬਸਿਡੀ ਖ਼ਤਰੇ 'ਚ ਪੈ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement