
ਅਦਾਲਤ ਵਲੋਂ ਸਾਬਕਾ ਪ੍ਰਧਾਨ ਮੰਤਰੀ ਦੇਵਗੌੜਾ ਨੂੰ ਦੋ ਕਰੋੜ ਦਾ ਹਰਜਾਨਾ ਦੇਣ ਦੇ ਹੁਕਮ
ਬੰਗਲੁਰੂ, 22 ਜੂਨ : ਕਰਨਾਟਕ ਵਿਚ ਬੰਗਲੁਰੂ ਦੀ ਇਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵਗੌੜਾ ਨੂੰ 10 ਸਾਲ ਪਹਿਲਾਂ ਇਕ ਟੈਲੀਵੀਜ਼ਨ ਇੰਟਰਵਿਊ ਵਿਚ ਨੰਦੀ ਇੰਫ਼ਰਾਸਟਰਕਚਰ ਕਾਰੀਡੋਰ ਐਨਅਰਪ੍ਰਾਈਜ਼ਜ਼ ਵਿਰੁਧ ਇਤਰਾਜ਼ਯੋਗ ਬਿਆਨ ਦੇਣ ਲਈ ਕੰਪਨੀ ਨੂੰ ਹਰਜਾਨੇ ਦੇ ਰੂਪ ਵਿਚ ਦੋ ਕਰੋੜ ਰੁਪਏ ਦਾ ਭੁਗਤਾਨ ਕਰਨ ਦਾ ਹੁਕਮ ਦਿਤਾ ਹੈ। ਜੱਜ ਮੱਲਕਨਗੌੜਾ ਨੇ ਐਨਆਈਸੀਈ ਵਲੋਂ ਦਾਖ਼ਲ ਮੁਕੱਦਮੇ ’ਤੇ ਇਹ ਫ਼ੈਸਲਾ ਸੁਣਾਇਆ। ਇਕ ਕੰਨੜ ਸਮਾਚਾਰ ਚੈਨਲ ’ਤੇ 28 ਜੂਨ 2011 ਨੂੰ ਪ੍ਰਸਾਰਤ ਇੰਟਰਵਿਊ ਦਾ ਜ਼ਿਕਰ ਕਰਦੇ ਹੋਏ ਅਦਾਲਤ ਨੇ ਇਤਰਾਜ਼ਯੋਗ ਟਿਪਣੀਆਂ ਕਾਰਨ ਕੰਪਨੀ ਦੇ ਵੱਕਾਰ ਨੂੰ ਹੋਏ ਨੁਕਸਾਨ ਲਈ ਦੇਵਗੌੜਾ ਨੂੰ ਕੰਪਨੀ ਨੂੰ ਦੋ ਕਰੋੜ ਰੁਪਏ ਦਾ ਹਰਜਾਨਾ ਦੇਣ ਦਾ ਹੁਕਮ ਦਿਤਾ ਹੈ। ਦੇਵਗੌੜਾ ਨੇ ਅਪੀਲਕਰਤਾ ਦੇ ਪ੍ਰਾਜੈਕਟ ’ਤੇ ਨਿਸ਼ਾਨਾ ਵਿਨ੍ਹਦੇ ਹੋਏ ਉਸ ਨੂੰ ‘ਲੁੱਟ’ ਕਰਾਰ ਦਿਤਾ ਸੀ। (ਪੀ.ਟੀ.ਆਈ)