
ਫਿਰੋਜ਼ਪੁਰ ਦੇ ਕਸਬਾ ਜ਼ੀਰਾ ਦੇ ਪਿੰਡ ਘੁੱਦੂਵਾਲਾ ‘ਚ ਹੋਈ ਵਾਰਦਾਤ
ਫਰੀਦਕੋਟ: ਫਰੀਦਕੋਟ ਤੋਂ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੋਂ ਦੇ ਇਕ ਪਿੰਡ ਘੁੱਦੂ ਵਾਲਾ ਵਿਖੇ ਇਕ ਪਿਓ ਨੇ ਆਪਣੇ ਹੱਥੀਂ ਆਪਣੇ ਪੁੱਤ ਦਾ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ 70 ਸਾਲਾ ਕੇਹਰ ਸਿੰਘ ਦਾ ਇਕ ਮੁੰਡਾ ਪਰਮਜੀਤ ਸਿੰਘ 42 ਸਾਲ ਅਤੇ ਤਿੰਨ ਧੀਆਂ ਸਨ ਅਤੇ ਸਾਰੇ ਹੀ ਵਿਆਹੇ ਸਨ।
PHOTO
ਕੇਹਰ ਸਿੰਘ ਕੋਲ ਤਿੰਨ ਏਕੜ ਜ਼ਮੀਨ ਸੀ ਅਤੇ ਪਰਮਜੀਤ ਸਿੰਘ ਨੂੰ ਖਦਸ਼ਾ ਸੀ ਕਿ ਉਸ ਦਾ ਪਿਤਾ ਉਸ ਜ਼ਮੀਨ ਨੂੰ ਕੁੜੀਆਂ ਨੂੰ ਦੇ ਦੇਵੇਗਾ। ਇਸੇ ਕਾਰਨ ਦੇ ਚੱਲਦਿਆਂ ਪਰਮਜੀਤ ਸਿੰਘ ਜ਼ਮੀਨ ਵਿੱਚੋਂ ਡੇਢ਼ ਏਕੜ ਜ਼ਮੀਨ ਆਪਣੇ ਨਾਮ ਕਰਵਾਉਣਾ ਚਾਹੁੰਦਾ ਸੀ।
PHOTO
ਪਰਮਜੀਤ ਸਿੰਘ ਕਈ ਦਿਨਾਂ ਤੋਂ ਪਿਤਾ ਕੇਹਰ ਸਿੰਘ ਨਾਲ ਲੜਾਈ ਕਰ ਰਿਹਾ ਸੀ। ਅੱਜ ਸਵੇਰੇ ਇਸੇ ਗੱਲ ਨੂੰ ਲੈ ਕਿ ਪਰਿਵਾਰ ਵਾਲਿਆਂ ਦੀ ਆਪਸ 'ਚ ਲੜਾਈ ਸ਼ੁਰੂ ਹੋ ਗਈ। ਆਪਸੀ ਲੜਾਈ ਦੌਰਾਨ ਗੁੱਸੇ 'ਚ ਆਏ ਪਰਮਜੀਤ ਸਿੰਘ ਜਦੋਂ ਆਪਣੀ ਲਾਈਸੈਂਸੀ 12 ਬੋਰ ਬੰਦੂਕ ਨਾਲ ਆਪਣੇ ਪਿਤਾ ਕੇਹਰ ਸਿੰਘ ਨੂੰ ਗੋਲੀ ਮਾਰਨ ਲੱਗਾ ਤਾਂ ਪਰਮਜੀਤ ਸਿੰਘ ਦਾ ਆਪਣਾ ਹੀ ਇਕਲੌਤਾ ਪੁੱਤਰ 14 ਸਾਲਾਂ ਮਹਿਕਪ੍ਰੀਤ ਸਿੰਘ ਆਪਣੇ ਦਾਦੇ ਦੇ ਬਚਾਅ ਲਈ ਅੱਗੇ ਆ ਗਿਆ ਅਤੇ ਗੋਲੀ ਸਿੱਧੀ ਉਸ ਦੀ ਛਾਤੀ ਵਿੱਚ ਵੱਜੀ ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
PHOTO
ਪੁਲਿਸ ਥਾਣਾ ਮੱਖੂ ਦੇ ਮੁਖੀ ਜਤਿੰਦਰ ਸਿੰਘ ਅਤੇ ਡੀ.ਐੱਸ.ਪੀ ਜ਼ੀਰਾ ਨੇ ਮੌਕੇ 'ਤੇ ਪਹੁੰਚ ਕੇ ਦੋਸ਼ੀ ਨੂੰ ਕਾਬੂ ਕਰ ਲਿਆ ਅਤੇ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ।