Mohali News: UK ਭੇਜਣ ਦੇ ਨਾਂ 'ਤੇ 1 ਕਰੋੜ ਦੀ ਠੱਗੀ ਮਾਰਨ ਵਾਲਾ ਏਜੰਟ ਇੰਦਰਜੀਤ ਸਿੰਘ ਸੋਹੀ ਕਾਬੂ
Published : Jun 23, 2024, 9:36 am IST
Updated : Jun 23, 2024, 9:36 am IST
SHARE ARTICLE
Agent Parminder Sohi arrested the one who cheated 1 crore in the name of sending it to UK
Agent Parminder Sohi arrested the one who cheated 1 crore in the name of sending it to UK

Mohali News: ਲੋਕਾਂ ਨੂੰ ਨਾ ਤਾਂ ਪੈਸੇ ਮੋੜੇ ਤੇ ਨਾ ਹੀ ਲਗਵਾਇਆ ਵੀਜ਼ਾ

Agent Parminder Sohi arrested the one who cheated 1 crore in the name of sending it to UK: ਮੁਹਾਲੀ ਵਿਖੇ ਇੰਮੀਗ੍ਰੇਸ਼ਨ ਕੰਪਨੀਆਂ ਵਲੋਂ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂਅ 'ਤੇ ਨਿਰੰਤਰ ਠੱਗਿਆ ਜਾ ਰਿਹਾ ਹੈ। ਅਜਿਹੀ ਹੀ ਇਕ ਹੋਰ ਮਾਮਲਾ ਮੁਹਾਲੀ ਤੋਂ ਸਾਹਮਣੇ ਆਇਆ ਹੈ। ਜਿਥੇ ਮੁੰਬਈ ਦੇ ਇਕ ਏਜੰਟ ਨੇ ਮੁਹਾਲੀ ਦੇ ਕਰੀਬ 8 ਵਿਅਕਤੀਆਂ ਤੋਂ ਯੂ. ਕੇ. ਭੇਜਣ ਦੇ ਨਾਂਅ 'ਤੇ ਕਰੀਬ 1 ਕਰੋੜ ਰੁਪਏ ਦੀ ਠੱਗੀ ਮਾਰ ਲਈ। ਇਸ ਸੰਬੰਧੀ ਥਾਣਾ ਫੇਜ਼-1 ਦੀ ਪੁਲਿਸ ਵਲੋਂ ਮੁਲਜ਼ਮ ਇੰਦਰਜੀਤ ਸਿੰਘ ਸੋਹੀ ਅਤੇ ਉਸ ਦੀ ਪਤਨੀ ਪਰਮਿੰਦਰ ਸੋਹੀ ਖ਼ਿਲਾਫ਼ ਮਾਮਲਾ ਦਰਜ ਕਰਦਿਆਂ ਮੁਲਜ਼ਮ ਮੁਲਜ਼ਮ ਇੰਦਰਜੀਤ ਸਿੰਘ ਸੋਹੀ ਨੂੰ ਮੁੰਬਈ ਤੋਂ ਗ੍ਰਿਫਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ: Ludhiana News: ਵਿਆਹ ਤੋਂ 6 ਦਿਨ ਪਹਿਲਾਂ ਲਾੜੀ ਨੇ ਕੀਤੀ ਖ਼ੁਦਕੁਸ਼ੀ, ਪ੍ਰੇਮੀ ਨੇ ਵਿਆਹ ਕਰਵਾਉਣ ਤੋਂ ਕਰ ਦਿਤਾ ਇਨਕਾਰ

ਉਸ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ। ਇਸ ਸੰਬੰਧੀ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਕਿੰਦਰਬੀਰ ਸਿੰਘ ਬਦੇਸ਼ਾ, ਲਵਪ੍ਰੀਤ ਸਿੰਘ ਤੇ ਸੰਦੀਪ ਗੋਸ਼ਲ ਆਦਿ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਮੁਹਾਲੀ ਵਿਖੇ ਹਰਿਜਸ ਸਟੱਡੀ ਅਬਰੋਡ ਐਂਡ ਇੰਮੀਗ੍ਰੇਸ਼ਨ ਮੁੰਬਈ ਦੇ ਮਾਲਕ ਇੰਦਰਜੀਤ ਸਿੰਘ ਨਾਲ ਮੁਲਾਕਾਤ ਹੋਈ ਸੀ। ਉਸ ਨੇ ਦੱਸਿਆ ਸੀ ਕਿ ਉਹ ਯੂ. ਕੇ. ਵਿਖੇ ਬਿਜ਼ਨੈੱਸ ਵੀਜ਼ੇ ਦਿਵਾਉਣ ਦਾ ਕੰਮ ਕਰਦਾ ਹੈ।

ਇਹ ਵੀ ਪੜ੍ਹੋ: Uttarakhand News: ਉੱਤਰਾਖੰਡ ਸਰਕਾਰ ਨੇ ਰਾਜ ਤੋਂ ਬਾਹਰ ਰੁਜ਼ਗਾਰ ਲਈ NOC ਦੇਣ ਤੋਂ ਕੀਤਾ ਇਨਕਾਰ, ਸੁਪਰੀਮ ਕੋਰਟ ਨੇ ਜਾਰੀ ਕੀਤਾ ਨੋਟਿਸ 

ਇਸ ਤਰ੍ਹਾਂ ਮੁਲਜ਼ਮਾਂ ਨੇ ਉਨ੍ਹਾਂ ਨੂੰ ਆਪਣੇ ਪ੍ਰਭਾਵ ਵਿਚ ਲੈ ਲਿਆ ਤੇ ਸਾਰਿਆਂ ਤੋਂ ਕਰੀਬ 1 ਕਰੋੜ ਰੁਪਏ ਦੀ ਰਕਮ, ਆਪਣੇ ਬੈਂਕ ਖਾਤਿਆਂ ਵਿਚ ਟਰਾਂਸਫਰ ਕਰਵਾ ਲਏ। ਪਰ ਕੁਝ ਮਹੀਨੇ ਬੀਤ ਜਾਣ ਦੇ ਬਾਵਜੂਦ ਨਾਂ ਉਨ੍ਹਾਂ ਦੇ ਵੀਜ਼ਾ ਆਇਆ ਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਉਕਤ ਏਜੰਟ ਨੂੰ ਆਪਣੀ ਫਾਈਲ ਅਤੇ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਉਸ ਨੇ ਗਾਲ੍ਹਾਂ ਕੱਢਣੀਆਂ ਅਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸ਼ਿਕਾਇਤਕਰਤਾਵਾਂ ਨੇ ਦੱਸਿਆ ਕਿ ਜਦੋਂ ਪੰਜ ਮਹੀਨਿਆਂ ਤੱਕ ਮੁਲਜ਼ਮ ਨੇ ਕਿਸੇ ਦਾ ਵੀਜ਼ਾ ਨਹੀਂ ਲਗਵਾਇਆ ਤਾਂ ਹਰ ਕੋਈ ਉਸ ਤੇ ਦਬਾਅ ਪਾਉਣ ਲੱਗਾ। ਇਸ ਤੋਂ ਬਾਅਦ ਮੁਲਜ਼ਮ ਨੇ 2 ਵਿਅਕਤੀਆਂ ਨੂੰ ਜਾਅਲੀ ਵੀਜ਼ਾ ਪੱਤਰ ਭੇਜ ਦਿੱਤੇ, ਪਰ ਜਦੋਂ ਉਨ੍ਹਾਂ ਨੇ ਵੀਜ਼ੇ ਚੈੱਕ ਕਰਵਾਏ ਤਾਂ ਉਹ ਜਾਅਲੀ ਨਿਕਲੇ | ਇਸ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ। 

(For more Punjabi news apart from Agent Parminder Sohi arrested the one who cheated 1 crore in the name of sending it to UK, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM
Advertisement