
Ludhiana News: ਦੂਜੇ ਪੁਲਿਸ ਮੁਲਾਜ਼ਮ ਦੀ ਟੁੱਟੀ ਲੱਤ
The drunken policeman crushed the policemen standing on the roadside Ludhiana News: ਲੁਧਿਆਣਾ ਵਿਚ ਬੀਤੀ ਰਾਤ ਨਸ਼ੇ ਵਿਚ ਧੁੱਤ ਏਐਸਆਈ ਨੇ ਤੇਜ਼ ਰਫ਼ਤਾਰ ਕਾਰ ਨਾਲ ਸੜਕ ਕਿਨਾਰੇ ਆਈਸਕ੍ਰੀਮ ਖਾ ਰਹੇ ਪੀਸੀਆਰ ਸਕੁਐਡ ਦੇ ਮੁਲਾਜ਼ਮਾਂ ਨੂੰ ਟੱਕਰ ਮਾਰ ਦਿੱਤੀ। ਉਹ ਉਨ੍ਹਾਂ ਨੂੰ ਕਾਰ ਨਾਲ ਕਰੀਬ 15 ਮੀਟਰ ਤੱਕ ਖਿੱਚ ਕੇ ਲੈ ਗਏ।
ਇਹ ਵੀ ਪੜ੍ਹੋ: Hoshiarpur News: CRPF ਦੇ ਹੈਡ ਕਾਂਸਟੇਬਲ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਇਸ ਹਾਦਸੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਇੱਕ ਹੋਰ ਮੁਲਾਜ਼ਮ ਦੀ ਲੱਤ ਵੀ ਟੁੱਟ ਗਈ। ਮ੍ਰਿਤਕ ਪੁਲਿਸ ਮੁਲਾਜ਼ਮ ਦਾ ਨਾਮ ਆਕਾਸ਼ਦੀਪ ਹੈ।
ਇਹ ਵੀ ਪੜ੍ਹੋ: Guess Who: ਬਚਪਨ ਦੀ ਤਸਵੀਰ 'ਚ ਲੁਕਿਆ ਹੈ ਮਸ਼ਹੂਰ ਅਦਾਕਾਰ ਤੇ ਲੋਕਾਂ ਦਾ ਮਸੀਹਾ, ਪਹਿਚਾਣਿਆ ਕੌਣ?
ਆਕਾਸ਼ਦੀਪ ਦਾ ਸਿਰ ਕਾਰ ਦੇ ਟਾਇਰ ਹੇਠਾਂ ਆ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਜ਼ਖ਼ਮੀ ਸਾਥੀ ਏਐਸਆਈ ਸਤਨਾਮ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਟੀਮ ਨੇ ਮੁਲਜ਼ਮ ਪੁਲਿਸ ਮੁਲਾਜ਼ਮ ਬਲਵਿੰਦਰ ਸਿੰਘ ਨੂੰ ਉਸੇ ਰਾਤ ਗ੍ਰਿਫ਼ਤਾਰ ਕਰ ਲਿਆ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from The drunken policeman crushed the policemen standing on the roadside Ludhiana News, stay tuned to Rozana Spokesman)