
Fazilka News : ਚੋਰੀ ਦੀ ਵਾਰਦਾਤ ਨੂੰ ਦੇ ਰਹੇ ਸਨ ਅੰਜਾਮ ਤਾਂ ਪਿੰਡ ਵਾਸੀਆਂ ਨੇ ਕੀਤਾ ਕਾਬੂ
Fazilka News - ਫਾਜ਼ਿਲਕਾ ਦੇ ਸਰਹੱਦੀ ਖੇਤਰ ਦੇ ਪਿੰਡ ਮਹਾਤਮ ਨਗਰ ਦੇ ਸਰਕਾਰੀ ਸਕੂਲ ਨੂੰ ਚੋਰਾਂ ਦੇ ਵੱਲੋਂ ਉਸ ਵੇਲੇ ਨਿਸ਼ਾਨਾ ਬਣਾਇਆ ਗਿਆ ਜਦੋਂ ਕਿ ਸਕੂਲ ’ਚ ਛੁੱਟੀਆਂ ਪਈਆਂ ਹੋਈਆਂ ਹਨ। ਛੁੱਟੀਆਂ ਹੋਣ ਤੋਂ ਬਾਅਦ ਚੋਰਾਂ ਨੂੰ ਜਿਵੇਂ ਇਸ ਗੱਲ ਦਾ ਪਤਾ ਲੱਗਿਆ ਕਿ ਸਕੂਲ ’ਚ ਕੋਈ ਵੀ ਨਹੀਂ ਆਉਂਦਾ ਜਾਂਦਾ ਤਾਂ ਚੋਰਾਂ ਦੇ ਵੱਲੋਂ ਸਕੂਲ ਦੇ ਇੱਕ ਕਮਰੇ ਦੀ ਜਾਲੀ ਨੂੰ ਕੱਟ ਕੇ ਉਸ ਦੇ ਅੰਦਰ ਇੱਕ ਚੋਰ ਦਾਖ਼ਲ ਹੋ ਜਾਂਦਾ ਅਤੇ ਦੂਸਰਾ ਚੋਰ ਬਾਹਰ ਪਹਿਰਾ ਦੇ ਰਿਹਾ ਹੁੰਦਾ ਹੈ।
ਇਸ ਤੋਂ ਬਾਅਦ ਜਿਵੇਂ ਪਿੰਡ ਵਾਸੀਆਂ ਨੂੰ ਪਤਾ ਲੱਗਦਾ ਤਾਂ ਪਿੰਡ ਵਾਸੀ ਮੌਕੇ ’ਤੇ ਪਹੁੰਚ ਕੇ ਵੇਖਦੇ ਹਨ ਕਿ ਇੱਕ ਚੋਰ ਕਮਰੇ ਦੇ ਅੰਦਰ ਵੜ ਕੇ ਮਿਡ ਮਿਲ ਦਾ ਰਾਸ਼ਨ ਚੋਰੀ ਕਰ ਰਿਹਾ ਹੁੰਦਾ ਹੈ। ਇਸ ਦੌਰਾਨ ਪਿੰਡ ਵਾਸੀਆਂ ਵੱਲੋਂ ਉਕਤ ਚੋਰ ਨੂੰ ਮੌਕੇ ਤੋਂ ਭਜਾਇਆ ਜਾਂਦਾ ਅਤੇ ਪੁਲਿਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਜਾਂਦੀ ਹੈ। ਪੁਲਿਸ ਮਿਲਣ ਤੋਂ ਬਾਅਦ ਉਕਤ ਚੋਰਾਂ ਖ਼ਿਲਾਫ਼ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।
(For more news apart from The thieves targeted the government school News in Punjabi, stay tuned to Rozana Spokesman)