
ਥਾਣਾ ਕੈਨਾਲ ਕਲੋਨੀ ਦੀ ਪੁਲਿਸ ਵਲੋਂ ਦੋ ਵਿਅਕਤੀਆਂ ਕੋਲੋਂ ਨਜਾਇਜ਼ ਹਥਿਆਰ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦਿਆਂ ਪੁਲਿਸ ਬੁਲਾਰੇ ਨੇ ਦਸਿਆ ਕਿ ਇੰਚਾਰਜ ...
ਬਠਿੰਡਾ, ਥਾਣਾ ਕੈਨਾਲ ਕਲੋਨੀ ਦੀ ਪੁਲਿਸ ਵਲੋਂ ਦੋ ਵਿਅਕਤੀਆਂ ਕੋਲੋਂ ਨਜਾਇਜ਼ ਹਥਿਆਰ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦਿਆਂ ਪੁਲਿਸ ਬੁਲਾਰੇ ਨੇ ਦਸਿਆ ਕਿ ਇੰਚਾਰਜ ਚੋਕੀ ਵਰਧਮਾਨ ਥਾਣੇਦਾਰ ਗਨੇਸ਼ਵਰ ਕੁਮਾਰ ਵਲੋਂ ਇਕਬਾਲ ਸਿੰਘ ਹਾਲ ਵਾਸੀ ਹਰਬੰਸ ਨਗਰ ਬਠਿੰਡਾ ਕੋਲੋ ਇਕ ਨਾਜਾਇਜ਼ ਪਿਸਤੌਲ .22 ਬੌਰ ਦੇਸੀ ਅਤੇ 5 ਕਾਰਤੂਸ ਬਰਾਮਦ ਕੀਤੇ ਹਨ।
ਇਕਬਾਲ ਸਿੰਘ ਨੇ ਪੁੱਛਗਿਛ ਦੌਰਾਨ ਮੰਨਿਆ ਕਿ ਸਾਲ 2002 ਵਿਚ ਉਸ ਨੇ ਅਪਣੀ ਪਤਨੀ ਅਤੇ ਅਪਣੇ ਸੋਹਰੇ ਦਾ ਕਤਲ ਕੀਤਾ ਸੀ ਜੋ ਮਿਤੀ 14-11-17 ਨੂੰ ਕਤਲ ਦੀ ਸਜ੍ਹਾ ਕੱਟ ਕੇ ਜੇਲ੍ਹ ਵਿਚੋਂ ਬਾਹਰ ਆਇਆ ਹੈ। ਉਸ ਨੇ ਅਪਣੀ ਜਾਨਮਾਲ ਦੀ ਰੱਖਿਆ ਲਈ ਇਹ ਦੇਸੀ ਪਿਸਤੋਲ ਅਪਣੇ ਕੋਲ ਰੱਖਿਆ ਹੋਇਆ ਸੀ। ਇਸ ਸਬੰਧੀ ਕੈਨਾਲ ਕਾਲੋਨੀ ਪੁਲਿਸ ਥਾਣੇ ਵਿਚ ਉਕਤ ਵਿਰੁਧ ਅਸਲਾ ਐਕਟ ਅਧੀਨ ਦਰਜ ਕਰਕੇ ਮੁੱਢਲੀ ਤਫਤੀਸ਼ ਅਮਲ ਵਿਚ ਲਿਆਂਦੀ ਹੈ।
ਹੋਰ ਮਾਮਲੇ ਵਿਚ ਇਸੇ ਥਾਣੇ ਦੀ ਪੁਲਿਸ ਪਾਰਟੀ ਵਲੋਂ ਸੁਖਵਿੰਦਰ ਸਿੰਘ ਉਰਫ ਸੁੱਖਾ ਵਾਸੀ ਗਲੀ ਨੰਬਰ 1 ਬੰਗੀ ਨਗਰ ਬਠਿੰਡਾ ਕੋਲੋ ਵੀ 32 ਬੌਰ ਦੇਸੀ ਪਿਸਤੋਲ ਬਰਾਮਦ ਕੀਤਾ ਹੈ। ਕਥਿਤ ਦੋਸ਼ੀ ਨੇ ਪੁੱਛਗਿਛ ਦੌਰਾਨ ਮੰਨਿਆ ਕਿ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿਚ ਵੱਖ ਵੱਖ ਜੁਰਮਾ ਤਹਿਤ ਮੁੱਕਦਮੇ ਦਰਜ ਹਨ।